ਜਦੋਂ ਦਿਲਜੀਤ ਦੋਸਾਂਝ ਨੇ ਤੁਨੀਸ਼ਾ ਸ਼ਰਮਾ ਸਾਹਮਣੇ ਜੋੜੇ ਸੀ ਹੱਥ, ਦੋਵਾਂ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ

64 views
10 mins read
ਜਦੋਂ ਦਿਲਜੀਤ ਦੋਸਾਂਝ ਨੇ ਤੁਨੀਸ਼ਾ ਸ਼ਰਮਾ ਸਾਹਮਣੇ ਜੋੜੇ ਸੀ ਹੱਥ, ਦੋਵਾਂ ਦਾ ਪੁਰਾਣਾ ਵੀਡੀਓ ਹੋਇਆ ਵਾਇਰਲ

Diljit Dosanjh Tunisha Sharma Viral Video: 24 ਦਸੰਬਰ ਨੂੰ ਤੁਨੀਸ਼ਾ ਸ਼ਰਮਾ ਨੇ ਸੀਰੀਅਲ ਦੇ ਸੈੱਟ ‘ਤੇ ਮੇਕਅੱਪ ਰੂਮ ‘ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਤੁਨੀਸ਼ਾ ਇਹ ਦੁਨੀਆ ਛੱਡ ਗਈ ਪਰ ਆਪਣੇ ਪਿੱਛੇ ਕਈ ਸਵਾਲ ਛੱਡ ਗਈ। ਇਸ ਦਾ ਪਤਾ ਲਗਾਉਣ ਲਈ ਪੁਲਿਸ ਲਗਾਤਾਰ ਲੋਕਾਂ ਦੇ ਬਿਆਨ ਦਰਜ ਕਰਕੇ ਪੁੱਛਗਿੱਛ ਕਰ ਰਹੀ ਹੈ। ਇਸ ਸਭ ਦੇ ਵਿਚਕਾਰ ਤੁਨੀਸ਼ਾ ਅਤੇ ਸ਼ੀਜ਼ਾਨ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਅਦਾਕਾਰਾ ਤੁਨੀਸ਼ਾ ਸ਼ਰਮਾ ਦੀਆਂ ਪੁਰਾਣੀ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਹਾਲ ਵਿੱਚ ਦਿਲਜੀਤ ਦੋਸਾਂਝ ਤੇ ਤੁਨੀਸ਼ਾ ਸ਼ਰਮਾ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ।

[blurb][/blurb]

ਦਿਲਜੀਤ ਦੋਸਾਂਝ ਅਕਸਰ ਹੀ ਆਪਣੇ ਲਾਈਵ ਇੰਸਟਾਗ੍ਰਾਮ ਸੈਸ਼ਨ ਦੌਰਾਨ ਆਪਣੇ ਫੈਨਜ਼ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਹਨ। ਇਸ ਕਰਕੇ ਇੱਕ ਵਾਰ Live Session ਦੌਰਾਨ ਤੁਨੀਸ਼ਾ ਸ਼ਰਮਾ ਦੀ ਗੱਲਬਾਤ ਦਿਲਜੀਤ ਦੋਸਾਂਝ ਨਾਲ ਹੋਈ। ਜਿਸ ਵਿੱਚ ਅਦਾਕਾਰਾ ਨੇ ਕਿਹਾ ਕਿ ਉਹ ਵੀ ਕਲਾਕਾਰ ਹੈ..ਉਸ ਨੇ ਮਿਊਜ਼ਿਕ ਵੀਡੀਓਜ਼ ਕੀਤੇ ਨੇ ਤੇ ਉਹ 12 ਸਾਲ ਦੀ ਉਮਰ ਤੋਂ ਹੀ ਕੰਮ ਕਰ ਰਹੀ ਹੈ। ਇਹ ਸੁਣਕੇ ਦਿਲਜੀਤ ਦੋਸਾਂਝ ਕਹਿੰਦੇ ਨੇ ਤੁਸੀਂ ਤਾਂ ਫਿਰ ਵੱਡੇ ਐਕਟਰ ਹੋਏ। ਪਰ ਤੁਨੀਸ਼ਾ ਕਹਿੰਦੀ ਹੈ ਨਹੀਂ..ਨਹੀਂ ਅਜਿਹਾ ਕੁਝ ਨਹੀਂ… ਉਨ੍ਹਾਂ ਦੇ ਸਾਹਮਣੇ ਤਾਂ ਉਹ ਕੁਝ ਵੀ ਨਹੀਂ ਹੈ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਹ ਦਿਲਜੀਤ ਦੋਸਾਂਝ ਦੇ ਸਾਰੇ ਗੀਤ ਸੁਣਦੀ ਹੈ ਤੇ ਖੂਬ ਆਨੰਦ ਲੈਂਦੀ ਹੈ। ਵੀਡੀਓ ਦੇ ਅਖੀਰ ਵਿੱਚ ਦਿਲਜੀਤ ਦੋਸਾਂਝ ਆਪਣੀ ਸ਼ੁਭਕਾਮਨਾਵਾਂ ਤੁਨੀਸ਼ਾ ਨੂੰ ਦਿੰਦੇ ਨੇ ਕਿ ਉਹ ਹੋਰ ਵੀ ਵਧੀਆ ਕੰਮ ਕਰੇ।

ਇਹ ਵੀ ਪੜ੍ਹੋ: ਸੁਖਵਿੰਦਰ ਸੁੱਖੀ ਪੰਜਾਬੀ ਇੰਡਸਟਰੀ ਦਾ ਸਭ ਤੋਂ ਵੱਧ ਪੜ੍ਹਿਆ ਲਿਖਿਆ ਕਲਾਕਾਰ, ਜਾਣੋ ਗਾਇਕ ਦੀ ਵਿਦਿਅਕ ਯੋਗਤਾ

ਇਹ ਵੀਡੀਓ ਦੇਖਕੇ ਫੈਨਜ਼ ਕਾਫੀ ਭਾਵੁਕ ਹੋ ਰਹੇ ਹਨ। ਦੱਸ ਦੇਈਏ ਕਿ ਤੁਨੀਸ਼ਾ ਨੇ ਨਾਂ ਸਿਰਫ ਸੀਰੀਅਲਾਂ ‘ਚ ਸਗੋਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ। ਉਹ ਫਿਤੂਰ, ਕਹਾਣੀ-2 ਤੋਂ ਇਲਾਵਾ ਕਈ ਹੋਰ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਸੀ। ਤੁਨੀਸ਼ਾ ਸ਼ਰਮਾ ਨੇ 2016 ਦੀ ਬਾਲੀਵੁੱਡ ਫ਼ਿਲਮ ‘ਫਿਤੂਰ’ ‘ਚ ਕੈਟਰੀਨਾ ਕੈਫ ਦੇ ਕਿਰਦਾਰ ਦੇ ਬਚਪਨ ਸਮੇਂ ਦੀ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਆਪਣੀ ਪਤਨੀ ਸੰਦੀਪ ਕੌਰ ਨੂੰ ਲਾਈਮਲਾਈਟ ਤੋਂ ਰੱਖਦੇ ਹਨ ਦੂਰ, ਦੇਖੋ ਦੋਵਾਂ ਦੀਆਂ ਅਣਦੇਖੀਆਂ ਤਸਵੀਰਾਂ

Previous Story

‘ਬਾਈਕ ਵਾਲੇ ਭਈਆ ਨਿਕਲਿਆ ਖੁਸ਼ਕਿਸਮਤ’, ਨੌਜਵਾਨ ਨੂੰ ਇੰਝ ਛੂਹ ਕੇ ਨਿਕਲੀ ਮੌਤ, VIDEO ਦੇਖ ਕੇ ਹੋ ਜਾਵੋਗੇ ਹੈਰਾਨ

Next Story

Tunisha Sharma : शीजान खान की सीक्रेट गर्लफ्रेंड का मोबाइल खोलेगा मौत का राज? पुलिस ने रिकवर की डिलीट चैट

Latest from Blog

Website Readers