ਵਿਧਾਇਕ ਛੀਨਾ ਦੀ ਪਹਿਲਕਦਮੀ ਸਦਕਾ ਕੂੜੇ ਦਾ ਢੇਰ ਹਟਵਾਇਆ

647 views
6 mins read
IMG-20230105-WA0007-f562620f

ਲੁਧਿਆਣਾ, 04 ਜਨਵਰੀ – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਅਧੀਨ ਪੈਂਦੇ ਜੀਟੀ ਰੋਡ ਢੋਲੇਵਾਲ ਮਿਲਟਰੀ ਕੈਂਪ ਨੇੜੇ ਗਰੀਨ ਬੈਲਟ ’ਤੇ ਕੂੜੇ ਦੇ ਢੇਰ ਲੱਗੇ ਹੋਏ ਸਨ ਜਿਸ ਸਬੰਧੀ ਇਲਾਕਾ ਨਿਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਹਲਕਾ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੂੜੇ ਦੇ ਢੇਰ ਨੂੰ ਉਥੋਂ ਹਟਵਾਇਆ।
ਇਲਾਕੇ ਦੇ ਲੋਕਾਂ ਵਲੋਂ ਵਿਧਾਇਕ ਛੀਨਾ ਨੂੰ ਮੌਕਾ ਦਿਖਾਉਣ ਲਈ ਸੱਦਾ ਦਿੱਤਾ ਜਿੱਥੇ ਉਨ੍ਹਾਂ ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਨਿਗਮ ਦੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਬੁਲਾ ਕੇ ਕੂੜੇ ਦੇ ਢੇਰ ਦੀ ਸਫ਼ਾਈ ਕਰਨ ਦੀ ਹਦਾਇਤ ਕੀਤੀ | ਇਸ ਪਹਿਲਕਦਮੀ ਤਹਿਤ ਇਲਾਕੇ ਦੇ ਲੋਕਾਂ ਦੇ ਨਾਲ-ਨਾਲ ਉਦਯੋਗਪਤੀਆਂ ਅਤੇ ਦੁਕਾਨਦਾਰ ਵਲੋਂ ਵੀ ਸ਼ਲਾਘਾ ਕੀਤੀ ਗਈ। ਲੋਕਾਂ ਨੇ ਭਰੋਸਾ ਦਿੱਤਾ ਕਿ ਹੁਣ ਉਹ ਇੱਥੇ ਕੂੜੇ ਦੇ ਢੇਰ ਨਹੀਂ ਲੱਗਣ ਦੇਣਗੇ ਅਤੇ ਇਸ ਦੀ ਸਫ਼ਾਈ ਰੱਖਣਗੇ।ਇਸ ਮੌਕੇ ਉਥੇ ਮੌਜੂਦ ਲੋਕਾਂ ਨੇ ਇਸ ਗਰੀਨ ਬੈਲਟ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਲਈ ਅਤੇ ਵਿਧਾਇਕ ਛੀਨਾ ਦੇ ਯਤਨਾਂ ਸਦਕਾ ਈਵਲਾਈਨ ਕੰਪਨੀ ਨੇ ਪਾਰਕ ਨੂੰ ਗੋਦ ਲਿਆ।ਇਸ ਮੌਕੇ ਵਿਧਾਇਕ ਛੀਨਾ ਦੇ ਨਾਲ ਉਨ੍ਹਾਂ ਦੇ ਪੀ.ਏ ਹਰਪ੍ਰੀਤ ਸਿੰਘ, ਜ਼ੋਨਲ ਕਮਿਸ਼ਨਰ ਕੁਲਪ੍ਰੀਤ ਸਿੰਘ, ਚੇਤਨ ਥਾਪਰ, ਡੀ.ਸੀ ਗਰਗ, ਅਜੇ ਸ਼ੁਕਲਾ, ਮਨੀਸ਼ ਟਿੰਕੂ, ਪਰਮਿੰਦਰ ਗਿੱਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

  • ਢੋਲੇਵਾਲ ਮਿਲਟਰੀ ਕੈਂਪ ਨੇੜੇ ਗਰੀਨ ਬੈਲਟ ’ਤੇ ਕੂੜੇ ਦੇ ਢੇਰ ਤੋਂ ਪ੍ਰੇਸ਼ਾਨ ਸਨ ਇਲਾਕਾ ਨਿਵਾਸੀ

This is Authorized Journalist of The Feedfront News and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦਾ ਅਧਿਕਾਰਤ ਪੱਤਰਕਾਰ ਹਨ ਅਤੇ ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Previous Story

मुंबई: ATM के बाहर खड़ा होकर बुजुर्गों को लगा देता था चूना, पुलिस ने ऐसे जाल बिछाकर पकड़ा

Next Story

ਸਿਵਲ ਸਰਜਨ ਲੁਧਿਆਣਾ ਵੱਲੋ ਸ਼ੀਤ ਲਹਿਰ ਬਾਰੇ ਐਡਵਾਈਜ਼ਰੀ ਜਾਰੀ

Latest from Blog

Website Readers