ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦਫ਼ਤਰ ਵਿੱਚ ਚੇਅਰਮੈਨ ਸੀ ਏ ਸੁਰੇਸ਼ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਦੀ ਅਗਵਾਈ ਹੇਠ ਸਾਰੇ ਵਿੰਗਾ ਦੇ ਪ੍ਰਧਾਨ, ਬਲਾਕ ਇੰਚਾਰਜਾਂ, ਅਹੁਦੇਦਾਰਾਂ, ਵਲੰਟੀਅਰਜ਼ ਨਾਲ ਇੱਕ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਅਹਿਮ ਮੁਦਾ ਜੋ ਸਾਰਿਆਂ ਨਾਲ ਸਾਝਾਂ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਜੀ ਵਲੋਂ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਚੁਕਿਆ ਗਿਆ ਕਦਮ ਸ਼ਲਾਘਾਯੋਗ ਹੈ। ਚੇਅਰਮੈਨ ਸੀ ਏ ਸੁਰੇਸ਼ ਗੋਇਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਰੀਆਂ ਭਾਸ਼ਾਵਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ। ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਨੇ ਵੀ ਬੇਨਤੀ ਕੀਤੀ ਕਿ ਕੌਮਾਂਤਰੀ ਬੋਲੀ ਦਿਵਸ 21 ਫਰਵਰੀ ਤੱਕ ਸੂਬੇ ਭਰ ‘ਚ ਸਰਕਾਰੀ/ ਨਿਜ਼ੀ ਅਦਾਰਿਆਂ ਦੇ ਬੋਰਡ ਪੰਜਾਬੀ ਭਾਸ਼ਾ ‘ਚ ਪਹਿਲ ਦੇ ਆਧਾਰ ਤੇ ਲਿਖੇ ਜਾਣ। ਉਨ੍ਹਾਂ ਵਿੰਗਾ ਦੇ ਪ੍ਰਧਾਨ ਤੇ ਬਲਾਕ ਇੰਚਾਰਜਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਏਰੀਏ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਬਾਰੇ ਸਾਰਿਆਂ ਨੂੰ ਜਾਗਰੂਕ ਕਰਨ। ਉਨ੍ਹਾਂ ਹੋਰ ਕਿਹਾ ਕਿ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਯੋਗ ਥਾਂ ਤੇ ਰਖਣਾ ਚਾਹੀਦਾ ਹੈ ਪਰ ਸਾਰੀਆਂ ਭਾਸ਼ਾਵਾਂ ਦਾ ਗਿਆਨ ਵੀ ਰਖਣਾ ਹੈ। ਜ਼ਿਲ੍ਹਾ ਦਿਹਾਤੀ ਪ੍ਰਧਾਨ ਸ੍ਰ ਹਰਭੁਪਿੰਦਰ ਸਿੰਘ ਧਰੌੜ ਨੇ ਸਾਰਿਆਂ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਸਾਰੇ ਅਹੁਦੇਦਾਰਾਂ/ਵਲੰਟੀਅਰਜ਼ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਚੌਣ ਪ੍ਰਚਾਰ ਕੀਤਾ। ਇਸ ਮੌਕੇ ਤੇ ਕਿਸਾਨ ਵਿੰਗ ਦੇ ਸਟੇਟ ਜੁ.ਸੈਕਟਰੀ ਸ੍ਰ ਗੁਰਜੀਤ ਸਿੰਘ ਗਿੱਲ, ਜ਼ਿਲ੍ਹਾ ਉਪ ਪ੍ਰਧਾਨ ਡਾ. ਦੀਪਕ ਬਾਂਸਲ, ਜ਼ਿਲ੍ਹਾ ਸਕੱਤਰ ਵਿਸ਼ਾਲ ਅਵਸਥੀ, ਜ਼ਿਲ੍ਹਾ ਕੈਸ਼ੀਅਰ ਸੁਰਿੰਦਰ ਸੈਣੀ, ਜ਼ਿਲ੍ਹਾ ਦਫ਼ਤਰ ਇੰਚਾਰਜ ਮਾਸਟਰ ਹਰੀ ਸਿੰਘ, ਟਰੇਡ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਗਰਵਾਲ, ਲੀਗਲ ਸੈਲ ਦੇ ਸਟੇਟ ਜੁ. ਸੈਕਟਰੀ ਐਡਵੋਕੇਟ ਅਮਨਦੀਪ ਭਨੋਟ, ਮੀਨੋਰਟੀ ਵਿੰਗ ਦੇ ਪ੍ਰਧਾਨ ਅਬਦੁਲ ਕਾਦਿਰ, ਸੈਕਟਰੀ ਮਨਸਾ ਖਾਨ, ਲੇਡੀਜ਼ ਵਿੰਗ ਦੇ ਪ੍ਰਧਾਨ ਮੈਡਮ ਨੀਤੂ ਵੋਹਰਾ, ਸੈਕਟਰੀ ਮੈਡਮ ਕਾਜਲ ਅਰੌੜਾ, ਵਪਾਰ ਮੰਡਲ ਦੇ ਪ੍ਰਧਾਨ ਰੋਹਿਤ ਵਰਮਾ, ਐਸ ਸੀ ਦੇ ਪ੍ਰਧਾਨ ਧਰਮਿੰਦਰ ਸਿੰਘ ਫੌਜੀ, ਸੈਕਟਰੀ ਦਸਮੇਸ਼ ਸਿੰਘ,ਵੀ ਸੀ ਦੇ ਪ੍ਰਧਾਨ ਰਣਜੀਤ ਸਿੰਘ ਸੈਣੀ, ਬੁੱਧੀਜੀਵੀ ਵਿੰਗ ਦੇ ਪ੍ਰਧਾਨ ਬਘੇਲ ਸਿੰਘ, ਹਲਕਾ ਦਾਖਾ ਦੇ ਸਾਬਕਾ ਇੰਚਾਰਜ ਹਰਨੇਕ ਸਿੰਘ ਸੇਖੋਂ, ਹਲਕਾ ਰਾਏਕੋਟ ਤੋਂ ਬਲੌਰ ਸਿੰਘ, ਲੀਗਲ ਸੈਲ ਤੋਂ ਰਾਮੇਸ਼ ਕਪੂਰ, ਟਰਾਂਸਪੋਰਟ ਵਿੰਗ ਦੇ ਪ੍ਰਧਾਨ ਪਵਨ ਛਾਬੜਾ, ਮੁਕੇਸ਼ ਅਗਰਵਾਲ, ਨਾਰਥ ਤੋਂ ਕਾਮਰਾਜ਼ ਸ਼ਰਮਾ, ਜਸਬੀਰ ਸਿੰਘ ਜੱਸਲ, ਤੇਜਿੰਦਰ ਸਿੰਘ ਗੁੰਬਰ ਰਿੰਕੂ, ਰਾਜੀਵ ਗੁਗਲਾਨੀ, ਵਿਕਰਮਜੀਤ ਸਿੰਘ, ਅਤੇ ਬਲਾਕ ਇੰਚਾਰਜਾਂ ਚੌਂ ਹਰਪ੍ਰੀਤ ਸਿੰਘ ਰਾਏਕੋਟ, ਰਵੀ ਕੁਮਾਰ ਰਾਏਕੋਟ, ਮਨਪ੍ਰੀਤ ਸਿੰਘ ਰਾਏਕੋਟ, ਸਾਹਿਲ ਗੋਇਲ ਰਾਏਕੋਟ, ਲੇਖ ਰਾਜ ਅਰੌੜਾ, ਕੁਨਾਲ ਗੁਲਾਟੀ, ਚੰਦਰਪਾਲ, ਭੁਪਿੰਦਰ ਸਿੰਘ ਪਟਿਆਲਾ, ਪਵਨ ਸਹਿਗਲ, ਅਮਨਦੀਪ ਭਠੱਲ, ਚੰਦਰ ਬਤਰਾ, ਇੰਸਪੈਕਟਰ ਸੁਰਿੰਦਰ ਛਿੰਦਾ, ਗੁਰਪ੍ਰੀਤ ਸਿੰਘ ਗੋਪੀ, ਨਾਨਕ ਸਿੰਘ, ਦਰਸ਼ਨ ਸਿੰਘ, ਬੀਰ ਸੁਖਪਾਲ ਸਿੰਘ, ਬਲਦੇਵ ਸਿੰਘ, ਅਮਰਜੀਤ ਸਿੰਘ, ਸੁਨੀਲ ਕੁਮਾਰ, ਦੀਪਕ ਬਾਂਸਲ, ਸੁਭਾਸ਼ ਜੀ, ਟਰੇਡ ਵਿੰਗ ਤੋਂ ਵਰੁਨ ਸ਼ਰਮਾ, ਹਲਕਾ ਗਿੱਲ ਤੋਂ ਵਿਕੀ, ਗੋਬਿੰਦ ਬਾਂਸਲ, ਹਰਮੋਹਨ ਸਿੰਘ ਗੁਡੂ, ਬਲਜੀਤ ਸਿੰਘ ਮੱਕੜ, ਪਰਮਿੰਦਰ ਸਿੰਘ ਮੱਕੜ, ਕਸ਼ਮੀਰ ਸਿੰਘ ਮਾਨ, ਚੰਦਰਪਾਲ, ਅਨੀਸ਼ ਖਾਨ, ਵਰੁਨ ਸ਼ਰਮਾ, ਮੈਡਮ ਸੁਰਜੀਤ ਕੌਰ, ਮੈਡਮ ਨਿੱਕੀ ਕੋਹਲੀ, ਮੈਡਮ ਰੀਟਾ ਕਟੋਚ, ਮੈਡਮ ਸਰਿਤਾ ਕਪੂਰ, ਚਰਨਪ੍ਰੀਤ ਸਿੰਘ ਲਾਂਬਾ ਮੌਜੂਦ ਸਨ। ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਅਤੇ ਟਰੇਡ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਗਰਵਾਲ ਨੇ ਆਏ ਹੋਏ ਸਾਰੇ ਵਿੰਗਾ ਦੇ ਪ੍ਰਧਾਨ, ਬਲਾਕ ਇੰਚਾਰਜਾਂ, ਅਹੁਦੇਦਾਰਾਂ/ਵਲੰਟੀਅਰਜ਼ ਦਾ ਧੰਨਵਾਦ ਕੀਤਾ।
Latest from Blog
NEW DELHI: A mentally challenged person allegedly threatened to kill Delhi Chief Minister Arvind Kejriwal, said…
Gang War in Jodhpur: राजस्थान के जोधपुर शहर में राजू मांजू की रैकी करने के बाद…
Gang Rape: नाबालिग लड़की को अगवा कर गैंगरेप करने की ये वारदात बिहार के छपरा जिले…
ऋषि कपूर, संजय दत्त और जैकी श्रॉफ के साथ फिल्मों में काम में काम करने वाली…
जाह्नवी कपूर-न्यासा देवगन के क्लोज फ्रेंड हैं ओरहान अवतरमणि, क्या करते हैं काम, सस्पेंस से उठा पर्दा
Who is Orhan Awatramani aka Oryy: न्यासा देवगन, जाह्नवी कपूर और सुहाना खान के साथ अक्सर…