New Year Video: ਨਵੇਂ ਸਾਲ ਦੇ ਜਸ਼ਨ ਲਈ ਖਰੀਦਣ ਗਏ ਸੀ ‘ਲਾਲ ਪਰੀ’, ਪਰ ਫੜ੍ਹਾ ਦਿੱਤੇ ਦੁੱਧ ਦੇ ਗਿਲਾਸ… ਦੇਖੋ

New Year Video: ਨਵੇਂ ਸਾਲ ਦੇ ਜਸ਼ਨ ਲਈ ਖਰੀਦਣ ਗਏ ਸੀ ‘ਲਾਲ ਪਰੀ’, ਪਰ ਫੜ੍ਹਾ ਦਿੱਤੇ ਦੁੱਧ ਦੇ ਗਿਲਾਸ… ਦੇਖੋ

46 views
9 mins read

New Year Video: ਹੁਣ ਤੋਂ ਕੁਝ ਸਮਾਂ ਪਹਿਲਾਂ ਅਸੀਂ ਸਾਲ 2022 ਨੂੰ ਅਲਵਿਦਾ ਕਹਿ ਚੁੱਕੇ ਹਾਂ ਅਤੇ ਨਵੇਂ ਸਾਲ 2023 ਦਾ ਸਵਾਗਤ ਕਰ ਰਹੇ ਹਾਂ। ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਹੈ ਅਤੇ ਇਸ ਨਾਲ ਜੁੜੀਆਂ ਹਜ਼ਾਰਾਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਮੌਜੂਦ ਹਨ। ਇਨ੍ਹਾਂ ‘ਚ ਲੋਕ ਵੱਖ-ਵੱਖ ਤਰੀਕਿਆਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਦੇਖੇ ਗਏ ਹਨ। ਪਰ ਇਸ ਸਭ ਦੇ ਵਿਚਕਾਰ ਇੱਕ ਵੀਡੀਓ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਵੀਡੀਓ ਨੇ ਸੋਸ਼ਲ ਮੀਡੀਆ ਦੀ ਦੁਨੀਆ ਨੂੰ ਘੇਰ ਲਿਆ ਹੈ ਅਤੇ ਕੁਝ ਹੀ ਸਮੇਂ ਵਿੱਚ ਹਜ਼ਾਰਾਂ ਅਤੇ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ।

ਸ਼ਰਾਬ ਦੀ ਥਾਂ ਮਿਲਿਆ ਦੁੱਧ ਦਾ ਗਲਾਸ  

ਵਾਇਰਲ ਵੀਡੀਓ ਨਵੇਂ ਸਾਲ ਦੇ ਜਸ਼ਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ‘ਚ ਦੇਖਿਆ ਜਾ ਸਕਦਾ ਹੈ ਕਿ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵੱਡੀ ਗਿਣਤੀ ‘ਚ ਲੋਕ ਸ਼ਰਾਬ ਖਰੀਦਣ ਲਈ ਦੁਕਾਨ ‘ਤੇ ਪਹੁੰਚੇ। ਦੁਕਾਨ ‘ਤੇ ਸ਼ਰਾਬ ਖਰੀਦਣ ਵਾਲਿਆਂ ਦੀ ਭਾਰੀ ਭੀੜ ਦੇਖੀ ਜਾ ਸਕਦੀ ਹੈ। ਸ਼ੁਰੂਆਤ ‘ਚ ਇਸ ਸਾਧਾਰਨ ਦਿੱਖ ਵਾਲੇ ਵੀਡੀਓ ‘ਚ ਉਦੋਂ ਹੀ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿਸ ਨੂੰ ਦੇਖ ਕੇ ਹਾਸਾ ਰੋਕਨਾ ਮੁਸ਼ਕਿਲ ਹੋ ਜਾਵੇਗਾ।

 

ਦਰਅਸਲ, ਜਦੋਂ ਲੋਕ ਸ਼ਰਾਬ ਖਰੀਦ ਰਹੇ ਸਨ, ਉਦੋਂ ਹੀ ਕੁਝ ਹੋਰ ਲੋਕ ਆ ਗਏ । ਹਰ ਕਿਸੇ ਦੇ ਹੱਥ ਵਿੱਚ ਇੱਕ ਵੱਡੀ ਟਰੇਅ ਹੈ ਅਤੇ ਉਸ ਵਿੱਚ ਦੁੱਧ ਦੇ ਗਲਾਸ ਹਨ। ਮਜ਼ਾਕੀਆ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉਹ ਸ਼ਰਾਬ ਖਰੀਦਣ ਆਏ ਲੋਕਾਂ ਨੂੰ ਦੁੱਧ ਦਾ ਗਿਲਾਸ ਪੀਣ ਲਈ ਦਿੰਦੇ ਹਨ।

ਵੇਖੋ ਮਜ਼ਾਕੀਆ ਵੀਡੀਓ

 

[insta]https://www.instagram.com/p/Cm1kwS2oZzw/?utm_source=ig_embed&utm_campaign=embed_video_watch_again[/insta]

ਵੇਖਿਆ ਜਾ ਸਕਦਾ ਹੈ ਕਿ ਜੋ ਕੋਈ ਵੀ ਸ਼ਰਾਬ ਖਰੀਦਣ ਆਉਂਦਾ ਹੈ, ਉਹ ਲੋਕ ਉਸ ਨੂੰ ਦੁੱਧ ਦਾ ਗਿਲਾਸ ਫੜਾ ਦਿੰਦੇ ਹਨ। ਦਰਅਸਲ, ਅਜਿਹਾ ਕਰਕੇ ਇਨ੍ਹਾਂ ਲੋਕਾਂ ਨੇ ਬਿਨਾਂ ਨਸ਼ਾ ਕੀਤੇ ਨਵਾਂ ਸਾਲ ਮਨਾਉਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਲੋਕਾਂ ਨੂੰ ਹੱਸਣ-ਹਸਾਉਣ ਵਾਲੇ ਇਸ ਵੀਡੀਓ ਦੀ ਨੇਟੀਜ਼ਨਾਂ ਨੇ ਵੀ ਤਾਰੀਫ ਕੀਤੀ ਹੈ। ਵੀਡੀਓ ਨੂੰ vishnurawal_media ਹੈਂਡਲ ਨਾਲ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ।

Previous Story

Jail Shootout: मैक्सिको की जेल पर बंदूकधारियों का हमला, 14 की मौत, 24 कैदी फरार

Next Story

शाहरुख खान संग बॉलीवुड एंट्री से खुश साउथ स्टार नयनतारा, कहा- ‘कॉन्टेंट अच्छा हो तो भाषा से नहीं पड़ता फर्क’

Latest from Blog

Website Readers