Diljit Dosanjh: ਦਿਲਜੀਤ ਦੋਸਾਂਝ ਨੇ ਫੁੱਲ ਚਮਕੀਲਾ ਲੁੱਕ ‘ਚ ਸ਼ੇਅਰ ਕੀਤੀ ਤਸਵੀਰ, ਲੁੱਕ ਦੇਖ ਹੋ ਜਾਓਗੇ ਹੈਰਾਨ

18 views
8 mins read
Diljit Dosanjh: ਦਿਲਜੀਤ ਦੋਸਾਂਝ ਨੇ ਫੁੱਲ ਚਮਕੀਲਾ ਲੁੱਕ ‘ਚ ਸ਼ੇਅਰ ਕੀਤੀ ਤਸਵੀਰ, ਲੁੱਕ ਦੇਖ ਹੋ ਜਾਓਗੇ ਹੈਰਾਨ

Diljit Dosanjha Chamkila Look: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਅੱਜ ਕੱਲ ਕਾਫੀ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ਹੀ ‘ਚ ਗਾਇਕ ਭਾਰਤ ਪਰਤਿਆ ਤਾਂ ਆਉਂਦੇ ਹੀ ਉਨ੍ਹਾਂ ਨੇ ਆਪਣੇ ਇੰਟਰਵਿਊ ‘ਚ ਧਮਾਕਾ ਕਰ ਦਿੱਤਾ। ਉਨ੍ਹਾਂ ਨੇ ਬੇਬਾਕੀ ਨਾਲ ਬੋਲਿਆ ਸੀ ਕਿ ‘ਸਿੱਧੂ ਮੂਸੇਵਾਲਾ ਦਾ ਕਤਲ 100 ਪਰਸੈਂਟ ਸਰਕਾਰ ਦੀ ਨਾਲਾਇਕੀ ਹੈ।’ ਇਸ ਤੋਂ ਬਾਅਦ ਦਿਲਜੀਤ ਨੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ਤਹਿਤ ਮੁੰਬਈ ‘ਚ ਲਾਈਵ ਸ਼ੋਅ ਕੀਤਾ, ਜਿਸ ਦੀ ਖੂਬ ਚਰਚਾ ਹੋਈ। ਤੇ ਹੁਣ ਐਕਟਰ ਆਪਣੇ ਬਿਲਕੁਲ ਨਵੇਂ ਲੁੱਕ ਕਰਕੇ ਚਰਚਾ ਵਿੱਚ ਹੈ।

ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ;ਤੇ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਪੂਰੇ ਚਮਕੀਲਾ ਲੁੱਕ ‘ਚ ਨਜ਼ਰ ਆ ਰਹੇ ਹਨ। ਦਿਲਜੀਤ ਦੀ ਇਸ ਤਸਵੀਰ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਤਸਵੀਰ ਵਿੱਚ ਦਿਲਜੀਤ ਦੀ ਲੁੱਕ ਹੂ-ਬ-ਹੂ ਚਮਕੀਲਾ ਵਰਗੀ ਲੱਗਦੀ ਹੈ। ਦਾੜੀ ਦਾ ਸਟਾਇਲ ਬਦਲਣ ਨਾਲ ਹੀ ਦਿਲਜੀਤ ਦੀ ਲੁੱਕ ਵੀ ਬਿਲਕੁਲ ਅਲੱਗ ਲੱਗਣ ਲੱਗ ਪਈ ਹੈ।  ਦੇਖੋ ਇਹ ਤਸਵੀਰ:

ਦੱਸ ਦਈਏ ਕਿ ਦਿਲਜੀਤ ਦੋਸਾਂਝ ਇਮਤਿਆਜ਼ ਅਲੀ ਦੀ ਫਿਲਮ ‘ਚਮਕੀਲਾ’ ;ਚ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਉਹ ਪਰਦੇ ‘ਤੇ ਚਮਕੀਲੇ ਦੀ ਜ਼ਿੰਦਗੀ ਨੂੰ ਜੀਣ ਜਾ ਰਹੇ ਹਨ।

[blurb]

 
 
 
 
 
View this post on Instagram
 
 
 
 
 
 
 
 
 
 
 

A post shared by DILJIT DOSANJH (@diljitdosanjh)


[/blurb]

ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਕਰਨਗੇ। ਦਿਲਜੀਤ ਨੇ ਦੱਸਿਆ ਕਿ ਰੋਜ਼ ਉਨ੍ਹਾਂ ਨੂੰ ਇਮਤਿਆਜ਼ ਅਲੀ ਵੱਲੋਂ ਕੋਈ ਨਾ ਕੋਈ ਈ-ਮੇਲ ਆਉਂਦੀ ਹੈ, ਜਿਸ ’ਚ ਚਮਕੀਲਾ ਦੀ ਜ਼ਿੰਦਗੀ ਬਾਰੇ ਕੁਝ ਨਾ ਕੁਝ ਲਿਖਿਆ ਹੁੰਦਾ ਹੈ। ਉਨ੍ਹਾਂ ਨੂੰ ਲੱਗਦਾ ਸੀ ਕਿ ਚਮਕੀਲਾ ਬਾਰੇ ਉਨ੍ਹਾਂ ਨੂੰ ਕਾਫੀ ਜਾਣਕਾਰੀ ਹੈ ਪਰ ਇਮਤਿਆਜ਼ ਅਲੀ ਰੋਜ਼ ਕੁਝ ਨਾ ਕੁਝ ਨਵਾਂ ਉਨ੍ਹਾਂ ਨੂੰ ਦੱਸਦੇ ਰਹਿੰਦੇ ਹਨ। ਦੱਸ ਦੇਈਏ ਕਿ ਇਸ ਫ਼ਿਲਮ ਦਾ ਸੰਗੀਤ ਦਿਲਜੀਤ ਦੋਸਾਂਝ ਨੇ ਲੈਜੰਡ ਏ. ਆਰ. ਰਹਿਮਾਨ ਨਾਲ ਬਣਾਇਆ ਹੈ।

Leave a Reply

Your email address will not be published.

Previous Story

उर्वशी रौतेला का नाम सिर्फ ऋषभ पंत से ही नहीं, इस क्रिकेटर से भी जुड़ चुका है; पाकिस्तानी भी है शामिल

Next Story

कोई चूचा, तो कोई बना छोटा छतरी, फिल्मों में इन अजीब नाम वाले किरदारों ने जीता दिल

Latest from Blog

Website Readers