Mankirt Aulakh Video: ਪੰਜਾਬੀ ਸਿੰਗਰ ਮਨਕੀਰਤ ਔਲਖ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਸਾਲ 2022 ;ਚ ਮਨਕੀਰਤ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਬਣਿਆ ਹੀ ਰਿਹਾ। ਮਨਕੀਰਤ 2022 ਦੇ ਸਭ ਤੋਂ ਵੱਧ ਚਰਚਿਤ ਕਲਾਕਾਰਾਂ ਵਿੱਚੋਂ ਇੱਕ ਰਿਹਾ ਹੈ।
ਹੁਣ ਮਨਕੀਰਤ ਔਲਖ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫੈਨਜ਼ ਨਾਲ ਨਜ਼ਰ ਆ ਰਿਹਾ ਹੈ। ਫੈਨਜ਼ ਆਪਣੇ ਚਹੇਤੇ ਸਿੰਗਰ ਦੇ ਨਾਲ ਫੋਟੋਆਂ ਖਿਚਵਾ ਰਹੇ ਹਨ। ਵੀਡੀਓ ਸ਼ੇਅਰ ਕਰਦਿਆਂ ਮਨਕੀਰਤ ਨੇ ਕੈਪਸ਼ਨ ‘ਚ ਲਿਖਿਆ, ‘ਐਡਵਾਂਸ ;ਚ ਹੈਪੀ ਨਿਊ ਈਅਰ।’
[blurb]
View this post on Instagram
[/blurb]
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਲਈ ਸਾਲ 2022 ਜ਼ਿਆਦਾ ਵਧੀਆ ਨਹੀਂ ਰਿਹਾ ਹੈ। ਮਨਕੀਰਤ 2022 ‘ਚ ਵਿਵਾਦਾਂ ਨਾਲ ਘਿਰਿਆ ਹੀ ਰਿਹਾ। ਵਿਵਾਦਾਂ ਨੇ 2022 ‘ਚ ਔਲਖ ਦਾ ਪਿੱਛਾ ਨਹੀਂ ਛੱਡਿਆ। ਉਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸੁਰਖੀਆਂ ‘ਚ ਗਿਆ ਸੀ।
View this post on Instagram
ਲਾਰੈਂਸ ਬਿਸ਼ਨੋਈ ਤੇ ਵਿੱਕੀ ਮਿੱਡੂਖੇੜਾ ਦੇ ਨਾਲ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋਈਆਂ ਸੀ। ਇਸ ਦੇ ਨਾਲ ਹੀ ਉਹ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ ‘ਤੇ ਤਾਂ ਆਇਆ ਹੀ, ਤੇ ਨਾਲ ਹੀ ਪੰਜਾਬ ਪੁਲਿਸ ਦੇ ਰਾਡਾਰ ‘ਤੇ ਵੀ ਆ ਗਿਆ ਸੀ। ਪੁਲਿਸ ਨੇ ਜਾਂਚ ਕੀਤੀ ਸੀ ਕਿ ਕਿਤੇ ਮਨਕੀਰਤ ਅੋਲਖ ਦੀ ਮੂਸੇਵਾਲਾ ਦੇ ਕਤਲ ‘ਚ ਕੋਈ ਸ਼ਮੂਲੀਅਤ ਤਾਂ ਨਹੀਂ। ਪਰ ਜਾਂਚ ਵਿੱਚ ਗਾਇਕ ਬੇਗੁਨਾਹ ਪਾਇਆ ਗਿਆ ਸੀ।