ਹਵਸ ਚ ਅੰਨੇ ਹੋਏ ਨੌਜਵਾਨ ਨੇ 16 ਸਾਲ ਦੀ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜਿਨਾਹ।

849 views
7 mins read
Screenshot_20221230-174055_Gallery-3758724f

ਲੁਧਿਆਣਾ /ਫਗਵਾੜਾ ਲੁਧਿਆਣਾ ਵਿਖੇ ਘਰ ਅੰਦਰ ਜਬਰਦਸਤੀ ਵੜਕੇ ਵਾਸਨਾ ਦੇ ਭੁੱਖੇ ਨੌਜਵਾਨ ਵਲੋ ਨਾਬਾਲਗ ਲੜਕੀ ਨਾਲ ਜਬਰਦਸਤੀ ਜਬਰ -ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਲੜਕੀ ਨਾਲ ਬਲਾਤਕਾਰ ਕਰਨ ਤੋੰ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਉਸਨੇ ਲੜਕੀ ਨੂੰ ਨਸ਼ੀਲੀ ਕੋਲਡ ਡਰਿੰਕ ਪਿਲਾ ਕੇ ਬੇਹੋਸ਼ ਕਰਨ ਤੋਂ ਬਾਅਦ ਕਈ ਵਾਰ ਜਬਰ-ਜਨਾਹ ਕੀਤਾ ਅਤੇ ਮੌਕੇ ਤੋਂ ਖਿਸਕ ਗਿਆ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨ ਉਪਰ ਨਿਊ ਅਮਰ ਨਗਰ ਡਾਬਾ ਰੋਡ ਦੇ ਵਾਸੀ ਦਿਨੇਸ਼ ਸਿੰਘ (22) ਦੇ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ 22 ਦਸੰਬਰ ਨੂੰ ਉਸ ਦੀ 16 ਵਰ੍ਹਿਆਂ ਦੀ ਧੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਈ ਪਰ ਘਰ ਵਾਪਸ ਨਾ ਪਰਤੀ। 24 ਦਸੰਬਰ ਨੂੰ ਘਰ ਵਾਪਸ ਆਉਣ ਉੱਤੇ ਉਸ ਨੇ ਜੋ ਕੁਝ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਸੀ। ਲੜਕੀ ਨੇ ਦੱਸਿਆ ਕਿ ਕੁਝ ਦਿਨ ਪਹਿਲੇ ਮੁਲਜ਼ਮ ਦਿਨੇਸ਼ ਸਿੰਘ ਉਸਨੂੰ ਘਰ ਵਿੱਚ ਇਕੱਲਾ ਦੇਖ ਕੇ ਜ਼ਬਰਦਸਤੀ ਅੰਦਰ ਵੜ ਆਇਆ ਤੇ ਉਸ ਦੀ ਆਬਰੂ ਲੁੱਟੀ। ਉਸ ਨੇ ਦੱਸਿਆ ਕਿ 22 ਦਸੰਬਰ ਨੂੰ ਉਹ ਉਸ ਨਾਲ ਵਿਆਹ ਕਰਵਾਉਣ ਦੀ ਗੱਲ ਆਖ ਕੇ ਅੰਮ੍ਰਿਤਸਰ ਦੇ ਹੋਟਲ ਵਿੱਚ ਲੈ ਗਿਆ ਜਿਥੇ ਬੇਹੋਸ਼ ਕਰਨ ਤੋਂ ਬਾਅਦ ਜਬਰ ਜਨਾਹ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ। ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਕਹਿਣਾ ਹੈ ਕਿ ਮੁਲਜਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  Leave a Reply

  Your email address will not be published.

  Previous Story

  ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋ 300 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਕ‍ਾਬੂ।

  Next Story

  New Year 2023 में सलमान खान की फिल्म को टक्कर देंगी ऐश्वर्या राय, ‘महासंग्राम’ में कौन मारेगा बाजी?

  Latest from Blog

  Website Readers