ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵਲੋ 300 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਕ‍ਾਬੂ।

695 views
5 mins read
IMG-20221230-WA0075-d20f67c2

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ. ਸ਼੍ਰੀ ਭਾਗੀਰਥ ਸਿੰਘ ਮੀਣਾ ਵਲੋੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਨੂੰ ਉਸ ਸਮੇ ਸਫਲਤਾ ਮਿਲੀ ਜਦੋ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਿਸ ਵੱਲੋਂ ਗਸ਼ਤ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ 300 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਆਈ ਤਾਰਾ ਰਾਮ ਨੇ ਦੱਸਿਆ ਕਿ ਉਨਾਂ ਨੇ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਗਸ਼ਤ ਲਈ ਜਾ ਰਹੇ ਸਨ ਜਦੋ ਉਹ ਬਰਨਾਲਾ ਕਲਾਂ ਮੋੜ ਨੇੜੇ ਪੁੱਜੇ ਤਾਂ ਸਾਹਮਣੇ ਤੋੰ ਇੱਕ ਨੌਜਵਾਨ ਪੈਦਲ ਆ ਰਿਹਾ ਸੀ ਜੋ ਪੁੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੀ ਪਹਿਨੀ ਜੈਕਟ ਦੀ ਜੇਬ ਵਿੱਚੋੰ ਇੱਕ ਮੋਮੀ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਕੇ ਵਾਪਿਸ ਮੁੜਨ ਲੱਗਾ ਪੁਲਿਸ ਉਸ ਤੇ ਸ਼ੱਕ ਹੋਇਆ ਅਤੇ ਉਸ ਨੂੰ ਰੋਕਿਆ ਅਤੇ ਉਸ ਵਲੋ ਸੁੱਟੇ ਲਿਫਾਫ਼ੇ ਨੂੰ ਚੁੱਕਿਆ ਅਤੇ ਜਾਂਚ ਕੀਤੀ ਜਾਂਚ ਕਰਨ ਤੇ ਲਿਫ਼ਾਫ਼ੇ ਵਿੱਚੋ 300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਫੜੇ ਗਏ ਨੌਜਵਾਨ ਜੋਗਿੰਦਰ ਸਿੰਘ ਉਰਫ ਨਿੱਕਾ ਪੁੱਤਰ ਲੈੰਬਰ ਰਾਮ ਵਾਸੀ ਪਿੰਡ ਬਗਵਾਈਂ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਦੇ ਤੌਰ ਤੇ ਹੋਈ ਜਿਸ ਤੇ ਮਾਮਲੇ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

  Previous Story

  ਥਾਣਾ ਬਹਿਰਾਮ ਦੀ ਪੁਲਿਸ ਵਲੋ 2 ਪਿਸਟਲ 8 ਜਿੰਦਾਂ ਰੌੰਦ ਸਮੇਤ ਦੋ ਕਾਬੂ।

  Next Story

  ਹਵਸ ਚ ਅੰਨੇ ਹੋਏ ਨੌਜਵਾਨ ਨੇ 16 ਸਾਲ ਦੀ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜਿਨਾਹ।

  Latest from Blog

  Website Readers