Viral Video: ਘੋੜੇ ‘ਤੇ ਸਟੰਟ ਮਾਰਨਾ ਲਾੜੇ ਨੂੰ ਪਿਆ ਭਾਰੀ, ਵਿਆਹ ਦੇ ਮੰਡਪ ਦੀ ਥਾਂ ਪਹੁੰਚ ਗਿਆ ਹਸਪਤਾਲ

74 views
11 mins read
Viral Video: ਘੋੜੇ ‘ਤੇ ਸਟੰਟ ਮਾਰਨਾ ਲਾੜੇ ਨੂੰ ਪਿਆ ਭਾਰੀ, ਵਿਆਹ ਦੇ ਮੰਡਪ ਦੀ ਥਾਂ ਪਹੁੰਚ ਗਿਆ ਹਸਪਤਾਲ

Funny Viral Video: ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਜ਼ੋਰਾਂ ‘ਤੇ ਹੈ। ਸੋਸ਼ਲ ਮੀਡੀਆ ‘ਤੇ ਹਰ ਰੋਜ਼ ਵਿਆਹਾਂ ਨਾਲ ਸਬੰਧਤ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਵਿਚੋਂ ਕਈ ਵੀਡੀਓਜ਼ ਜਾਂ ਤਾਂ ਬਹੁਤ ਪਿਆਰੀਆਂ ਹੁੰਦੀਆਂ ਹਨ ਜਾਂ ਬਹੁਤ ਹੀ ਫਨੀ ਹੁੰਦੀਆਂ ਹਨ। ਦੋਵੇਂ ਹੀ ਹਾਲਾਤ ‘ਚ ਵੀਡੀਓ ਵਾਇਰਲ ਹੋ ਜਾਂਦੀਆਂ ਹਨ। ਇਕ ਪਾਸੇ ਲਾੜਾ-ਲਾੜੀ ਦੇ ਪਹਿਰਾਵੇ ਤੋਂ ਲੈ ਕੇ ਉਨ੍ਹਾਂ ਦੀ ਐਂਟਰੀ ਅਤੇ ਬਾਰਾਤੀਆਂ ਦਾ ਡਾਂਸ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਇਸ ਦੇ ਨਾਲ ਹੀ ਵਿਆਹਾਂ ਦੀਆਂ ਰਸਮਾਂ ਵੀ ਯੂਜ਼ਰਸ ਨੂੰ ਹੈਰਾਨ ਕਰਦੀਆਂ ਨਜ਼ਰ ਆ ਰਹੀਆਂ ਹਨ।

ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਵਿਆਹ ਦੀ ਅਜੀਬੋ-ਗਰੀਬ ਰਸਮ ਦੇਖ ਕੇ ਹਰ ਕਿਸੇ ਦੇ ਪਸੀਨੇ ਛੁੱਟ ਗਏ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਵੀਡੀਓ ‘ਚ ਲਾੜਾ ਘੋੜੀ ‘ਤੇ ਸਵਾਰ ਹੋ ਕੇ ਘਰੋਂ ਬਾਰਾਤ ਲੈਕੇ ਨਿਕਲਦਾ ਹੈ, ਪਰ ਉਹ ਵਿਆਹ ਦੇ ਮੰਡਪ ਦੀ ਥਾਂ ਹਸਪਤਾਲ ‘ਚ ਪਹੁੰਚ ਜਾਂਦਾ ਹੈ। ਇਹ ਇਸ ਲਈ ਹੋਇਆ ਕਿਉਂਕਿ ਉਹ ਘੋੜੀ ‘ਤੇ ਸਟੰਟ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਚੱਕਰ ਚ ਵਿਚਾਰੀ ਘੋੜੀ ਦਾ ਬੈਲੇਂਸ ਖਰਾਬ ਹੋ ਜਾਂਦਾ ਹੈ ਅਤੇ ਲਾੜਾ ਘੋੜੀ ਦੇ ਉੱਪਰ ਹੋਣ ਦੀ ਬਜਾਏ ਘੋੜੀ ਲਾੜੇ ਦੇ ਉੱਪਰ ਆ ਜਾਂਦੀ ਹੈ। ਤੁਸੀਂ ਵੀ ਦੇਖੋ ਇਹ ਬੇਹੱਦ ਮਜ਼ਾਕੀਆ ਵੀਡੀਓ:

[blurb]

 
 
 
 
 
View this post on Instagram
 
 
 
 
 
 
 
 
 
 
 

A post shared by AMAN (@amanprajapti47)


[/blurb]

ਘੋੜੀ ਦੇ ਹੇਠਾਂ ਆ ਗਿਆ ਲਾੜਾ
ਵਾਇਰਲ ਹੋ ਰਹੀ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਕਈ ਪਲੇਟਫਾਰਮਾਂ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ‘ਚ ਇਕ ਲਾੜਾ ਘੋੜੀ ‘ਤੇ ਸ਼ੇਰਵਾਨੀ ਪਹਿਨੇ ਹੋਏ ਨਜ਼ਰ ਆ ਰਿਹਾ ਹੈ। ਜੋ ਵਿਆਹ ਦੇ ਬਾਰਾਤ ਤੋਂ ਪਹਿਲਾਂ ਸਥਾਨਕ ਵਿਆਹ ਸਮਾਗਮ ਦੌਰਾਨ ਘੋੜੀ ਨੂੰ ਦੌੜਾਉਂਦੇ ਹੋਏ ਅਤੇ ਬਿਸਤਰੇ ‘ਤੇ ਚੜ੍ਹਾਉਂਦੇ ਹੋਏ ਦਿਖਾਈ ਦਿੰਦੇ ਹਨ। ਇਸ ਦੌਰਾਨ ਛੋਟੀ ਜਿਹੀ ਗਲਤੀ ਕਾਰਨ ਘੋੜਾ ਤਿਲਕ ਜਾਂਦਾ ਹੈ ਅਤੇ ਲਾੜਾ ਭਾਰੀ ਘੋੜੇ ਦੇ ਹੇਠਾਂ ਆ ਜਾਂਦਾ ਹੈ।

ਇੰਟਰਨੈੱਟ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਵੀਡੀਓ
ਘੋੜੇ ਨਾਲ ਕੁਚਲਣ ਕਾਰਨ ਲਾੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਵਿਆਹ ਲਈ ਲਿਜਾਣ ਦੀ ਬਜਾਏ ਇਲਾਜ ਲਈ ਹਸਪਤਾਲ ਲਿਜਾਇਆ ਜਾਂਦਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਅਮਨ ਪ੍ਰਜਾਪਤੀ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 14 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਹਰ ਕੋਈ ਇਸ ਨੂੰ ਤੇਜ਼ੀ ਨਾਲ ਸਾਂਝਾ ਕਰ ਰਿਹਾ ਹੈ। ਵੀਡੀਓ ਨੂੰ ਦੇਖ ਕੇ ਉਹ ਲਗਾਤਾਰ ਆਪਣੇ ਫਨੀ ਰਿਐਕਸ਼ਨ ਦਿੰਦੇ ਨਜ਼ਰ ਆ ਰਹੇ ਹਨ।

Previous Story

Ranbir-Alia: ਰਣਬੀਰ ਕਪੂਰ ਨੇ ਆਲੀਆ ਭੱਟ ਨੂੰ ਗੋਡਿਆਂ ਭਾਰ ਬਹਿ ਕੇ ਕੀਤਾ ਸੀ ਪ੍ਰਪੋਜ਼, ਤਸਵੀਰ ਹੋਈ ਵਾਇਰਲ

Next Story

उर्फी जावेद फिर हुईं टॉपलेस, कड़ाके की ठंड में डायमंड और चेन से ढका बदन, तस्वीरें हुई वायरल

Latest from Blog

ਲੁਧਿਆਣਾ ਕੋਰਟ ਕੰਪਲੈਕਸ ‘ਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਵਿਗੜਿਆ ਮਾਹੌਲ , 3 ਰਾਊਂਡ ਫਾਇਰਿੰਗ ਹੋਏ ਮੱਚੀ ਪਜਧੋੜ, ਦੋ ਜ਼ਖਮੀ।

ਲੁਧਿਆਣਾ 7 ਫਰਵਰੀ (ਉਂਕਾਰ ਸਿੰਘ ਉੱਪਲ) – ਲੁਧਿਆਣਾ ਕੋਰਟ ਕੰਪਲੈਕਸ ‘ਚ ਮੰਗਲਵਾਰ ਨੂੰ ਦੋ ਗੁੱਟਾਂ ਵਿਚਾਲੇ…

ਕੋਟਕਪੂਰਾ ਗੋਲੀ ਕਾਂਡ: ਲੋਕ 10 ਫਰਵਰੀ ਜਾਂ 14 ਫਰਵਰੀ ਨੂੰ ਐਸ.ਆਈ.ਟੀ. ਦੇ ਮੁਖੀ ਕੋਲ ਉਨ੍ਹਾਂ ਦੇ ਦਫ਼ਤਰ ਵਿਖੇ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ

ਚੰਡੀਗੜ੍ਹ, 6 ਫਰਵਰੀ (ਉਂਕਾਰ ਸਿੰਘ ਉੱਪਲ) – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੱਖ ਪੜਾਅ ’ਤੇ ਪਹੁੰਚਣ…

Website Readers