/

ਕਸਬਾ ਮਹਿਲ ਕਲਾਂ ਵਿਖੇ ਨੌਜਵਾਨਾਂ ਵੱਲੋਂ ਖੇਡਾਂ ਵਿਚ ਦਿਖਾਏ ਜੌਹਰ.

528 views
9 mins read

ਮਹਿਲ ਕਲਾਂ,29 ਦਸੰਬਰ (ਗੁਰਸੇਵਕ ਸਿੰਘ ਸਹੋਤਾ)-ਪਾਵਰ ਪੰਚ ਜਿੰਮ ਮਹਿਲ ਕਲਾਂ ਵਲੋਂ ਪ੍ਰਵਾਸੀ ਭਾਰਤੀ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤੀਸਰੀਆਂ ਸਾਲਾਨਾ ਜ਼ੋਰ ਅਜ਼ਮਾਇਸ਼ ਖੇਡਾਂ ਦਾ ਆਯੋਜਨ ਨੌਜਵਾਨ ਆਗੂ ਮਨਦੀਪ ਸਿੰਘ ਗਰੇਵਾਲ, ਪ੍ਰਧਾਨ ਨਿਰਭੈ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਕੀਤਾ ਗਿਆ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਰਜਿੰਦਰ ਸਿੰਘ ਖੇੜੀ, ਕਿ੍ਪਾਲ ਸਿੰਘ, ਕਿ੍ਪਾ ਸਿੰਘ ਦਿਓਲ, ਵਿੱਕੀ ਧਾਲੀਵਾਲ ਯੂ.ਐਸ.ਏ. ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿ ਨੌਜਵਾਨ ਪੀੜ੍ਹੀ ‘ਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਹੋਣਾ ਬੇਹੱਦ ਜ਼ਰੂਰੀ ਹੈ | ਖੇਡਾਂ ਦੇ ਅੰਤਿਮ ਨਤੀਜਿਆਂ ਅਨੁਸਾਰ ਟਾਇਰ ਉਲਟਾਉਣ ‘ਚ ਗੁਰ ਗਿੱਲ ਫਿੱਡੇ ਅਤੇ ਜੱਗਾ ਸਿੰਘ ਤਲਵੰਡੀ, ਕਾਰ ਧੱਕਣ ਮੁਕਾਬਲੇ ‘ਚ ਹਰਦੀਪ ਸਿੰਘ ਸੰਗਰੂਰ ਅਤੇ ਬੱਬੂ ਧੂਰਕੋਟ, ਵਜ਼ਨ ਚੁੱਕ ਕੇ ਰੱਖਣ ‘ਚ ਗੁਰਵਿੰਦਰ ਸਿੰਘ ਸਹਿਜੜਾ ਅਤੇ ਗੁਰੀ ਮਾਹਲਾ, ਬੋਰੀ ਚੁੱਕ ਕੇ ਭੱਜਣ ‘ਚ ਬਾਜ਼ੀ ਮਕਰੋੜ ਅਤੇ ਜੈਵੀਰ ਸਿੰਘ ਕਲਾਲ ਮਾਜਰਾ, ਬਜ਼ੁਰਗਾਂ ਦੀ ਦੌੜ ‘ਚ ਦਰਸ਼ਨ ਸਿੰਘ ਠੁੱਲੀਵਾਲ ਅਤੇ ਭੂਰਾ ਸਿੰਘ ਮਹਿਲ ਖ਼ੁਰਦ, ਡੰਡ ਬੈਠਕਾਂ ‘ਚ ਕਾਲੂ ਛਾਪਾ ਅਤੇ ਗੁਰਕੀਰਤ ਸਿੰਘ ਮਾਹਲਾ, ਵਜ਼ਨ ਚੁੱਕ ਕੇ ਸੁੱਟਣ ‘ਚ ਬੱਬੂ ਧੂਰਕੋਟ ਅਤੇ ਗੁਰਵਿੰਦਰ ਸਿੰਘ ਸਹਿਜੜਾ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਲੜਕੀਆਂ ਦੇ ਕਾਰ ਧੱਕਣ ਮੁਕਾਬਲੇ ‘ਚ ਪਵਨਜੀਤ ਕੌਰ ਢੀਂਡਸਾ ਨੇ ਸਿਮਰਨ ਕੌਰ ਘੁੰਮਾਣ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜੇਤੂਆਂ ਨੂੰ ਇਨਾਮਾਂ ਦੀ ਵੰਡ ਆੜ੍ਹਤੀਆ ਸਰਬਜੀਤ ਸਿੰਘ ਸਰਬੀ, ਪ੍ਰਧਾਨ ਗਗਨਦੀਪ ਸਿੰਘ ਸਰਾਂ, ਅਜੀਤਪਾਲ ਸਿੰਘ ਖੇੜੀ, ਜਰਨੈਲ ਸਿੰਘ ਮਹਿਲ ਕਲਾਂ, ਜਗਦੀਪ ਸਿੰਘ ਧਾਲੀਵਾਲ, ਨਵੀ ਧਾਲੀਵਾਲ, ਭਿੰਦਰ ਸਿੰਘ ਮਠਾੜੂ, ਰਾਹੁਲ ਕੌਸ਼ਲ, ਹੈਪੀ ਸਹੌਰ, ਜੋਤੀ ਠੁੱਲੀਵਾਲ, ਜਗਦੀਪ ਸਿੰਘ ਠੁੱਲੀਵਾਲ, ਗਗਨਦੀਪ ਸਿੰਘ ਮਹਿਲ ਖ਼ੁਰਦ, ਦਲਵੀਰ ਸਿੰਘ, ਰਵਿੰਦਰ ਸਿੰਘ, ਹਰਮੀਤ ਸਿੰਘ ਕਲਾਲਾ, ਨਵਜੋਤ ਸਿੰਘ ਕਲਾਲ ਮਾਜਰਾ, ਅਰਨੀ ਮਹਿਲ ਕਲਾਂ, ਭਗਵੰਤ ਸਿੰਘ ਮਹਿਲ ਕਲਾਂ, ਅਰਸ਼ ਗੁਰੂ ਆਦਿ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ |

Previous Story

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗੱਡੀਆਂ ਦੇ ਕਾਫ਼ਲਿਆਂ ਨਾਲ਼ ਸ਼ਰਾਬ ਫੈਕਟਰੀ ਜ਼ੀਰਾ ਮੂਹਰੇ ਚੱਲਦੇ ਸਾਂਝੇ ਮੋਰਚੇ ਨੂੰ ਹੁਲਾਰਾ ਦੇਣ ਲਈ 30 ਦਸੰਬਰ ਅੱਜ ਰਵਾਨਾ ਹੋਵਣਗੇ- ਛੀਨੀਵਾਲ,ਰਾਏਸਰ

Next Story

41 युवाओं ने मार्केट सेक्टर 17, चंडीगढ़ में किया रक्तदान

Latest from Blog

ਲੁਧਿਆਣਾ ਕੋਰਟ ਕੰਪਲੈਕਸ ‘ਚ ਦੋ ਗੁੱਟਾਂ ਵਿਚਾਲੇ ਹੋਈ ਲੜਾਈ ਵਿਗੜਿਆ ਮਾਹੌਲ , 3 ਰਾਊਂਡ ਫਾਇਰਿੰਗ ਹੋਏ ਮੱਚੀ ਪਜਧੋੜ, ਦੋ ਜ਼ਖਮੀ।

ਲੁਧਿਆਣਾ 7 ਫਰਵਰੀ (ਉਂਕਾਰ ਸਿੰਘ ਉੱਪਲ) – ਲੁਧਿਆਣਾ ਕੋਰਟ ਕੰਪਲੈਕਸ ‘ਚ ਮੰਗਲਵਾਰ ਨੂੰ ਦੋ ਗੁੱਟਾਂ ਵਿਚਾਲੇ…

ਕੋਟਕਪੂਰਾ ਗੋਲੀ ਕਾਂਡ: ਲੋਕ 10 ਫਰਵਰੀ ਜਾਂ 14 ਫਰਵਰੀ ਨੂੰ ਐਸ.ਆਈ.ਟੀ. ਦੇ ਮੁਖੀ ਕੋਲ ਉਨ੍ਹਾਂ ਦੇ ਦਫ਼ਤਰ ਵਿਖੇ ਘਟਨਾ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰ ਸਕਦੇ ਹਨ

ਚੰਡੀਗੜ੍ਹ, 6 ਫਰਵਰੀ (ਉਂਕਾਰ ਸਿੰਘ ਉੱਪਲ) – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੱਖ ਪੜਾਅ ’ਤੇ ਪਹੁੰਚਣ…

Website Readers