ਲੁਧਿਆਣਾ (ਉਂਕਾਰ ਸਿੰਘ ਉਪੱਲ) – ਅੱਜ ਇਸ ਸ਼ਹਾਦਤ ਨੂੰ ਨਮਨ ਕਰਦੇ ਹੋਏ ਜ੍ਹਿਲਾ ਲੁਧਿਆਣਾ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਰਿੰਕੂ ਜਿਨ੍ਹਾਂ ਨੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਜਵੱਦੀ ਟਕਸਾਲ ਗੁਰਦਵਾਰਾ ਬਾਬਾ ਸੁੱਚਾ ਸਿੰਘ ਚੌਂਕ ਕੋਲ,ਵਾਰਡ ਨੰਬਰ 43, 44, 45 ਵਿੱਚ, ਸਾਡੇ ਆਮ ਆਦਮੀ ਪਾਰਟੀ ਦੇ ਦਫਤਰ ਪੋਹ ਦੇ ਮਹੀਨੇ ਮੁਫ਼ਤ ਪੱਗਾਂ ਦਾ ਲੰਗਰ ਲਗਾਇਆ ਗਿਆ। ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਦਸਤਾਰ ਸਜਾਉਣਾ ਬਹੁਤ ਪਸੰਦ ਸੀ। ਉਨ੍ਹਾਂ ਦੀ ਸ਼ਹਾਦਤ- ਲਾਸਾਨੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਸਾਰੇ ਨਗਰ ਵਾਸੀਆਂ ਵਲੋਂ ਰਲ ਮਿਲ ਕੇ ਇਹ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਹਲਕਾ ਆਤਮ ਨਗਰ ਦੇ ਐਮ ਐਲ ਏ ਸ੍ਰ ਕੁਲਵੰਤ ਸਿੰਘ ਸਿੱਧੂ, ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਅਤੇ ਟਰੇਡ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਗਰਵਾਲ, ਜ਼ਿਲ੍ਹਾ ਸਕੱਤਰ ਵਿਸ਼ਾਲ ਅਵਸਥੀ, ਜਗਮੋਹਣ ਸਿੰਘ ਗੁਡੂ, ਪ੍ਰਦੀਪ ਅਪੂ, ਜਸਬੀਰ ਸਿੰਘ ਜੱਸਲ, ਚਰਨਪ੍ਰੀਤ ਸਿੰਘ ਲਾਂਬਾ ਜੀ ਉੱਚੇਚੇ ਤੋਰ ਪਹੁੰਚ ਕੇ ਸ਼ਿਰਕਤ ਕੀਤੀ ਅਤੇ ਅੱਗੋਂ ਵੀ ਕਾਮਨਾ ਕਰਦੇ ਹਾਂ ਕਿ ਇਸ ਤਰਾਂ ਦੇ ਦਸਤਾਰਾਂ ਦੇ ਲੰਗਰ ਹਰ ਸਾਲ ਲਗਾਏ ਜਾਣਗੇ।
Latest from Blog
ਨਕੋਦਰ : ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਵਾਲਮੀਕਿ ਐਕਸ਼ਨ ਫੋਰਸ ਦੇ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ…
ਲੁਧਿਆਣਾ 7 ਫਰਵਰੀ (ਉਂਕਾਰ ਸਿੰਘ ਉੱਪਲ) – ਲੁਧਿਆਣਾ ਕੋਰਟ ਕੰਪਲੈਕਸ ‘ਚ ਮੰਗਲਵਾਰ ਨੂੰ ਦੋ ਗੁੱਟਾਂ ਵਿਚਾਲੇ…
ਚੰਡੀਗੜ੍ਹ, 6 ਫਰਵਰੀ (ਉਂਕਾਰ ਸਿੰਘ ਉੱਪਲ) – ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਮੁੱਖ ਪੜਾਅ ’ਤੇ ਪਹੁੰਚਣ…
ਲੁਧਿਆਣਾ, 6 ਫਰਵਰੀ (ਉਂਕਾਰ ਸਿੰਘ ਉੱਪਲ) – ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅਤੇ ਸਿਵਲ…
ਨਕੋਦਰ : ਮਹਾਂ ਸਿਵਰਾਤਰੀ ਉਤਸਵ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 40ਵਾਂ ਮਹਾਂ…