ਲੁਧਿਆਣਾ (ਉਂਕਾਰ ਸਿੰਘ ਉੱਪਲ) – ਆਮ ਆਦਮੀ ਪਾਰਟੀ ਦੇ *ਜਿਲ੍ਹਾ* *ਲੁਧਿਆਣਾ ਪ੍ਰਧਾਨ ਸ਼ਰਨ ਪਾਲ ਸਿੰਘ* *ਮੱਕੜ* ਨੇ ਦੱਸਿਆ ਹੈ ਕਿ ਜ਼ਿਲ੍ਹਾ ਲੁਧਿਆਣਾ ਦੀ ਟੀਮ ਦੇ ਸਾਡੇ ਸਾਥੀ *ਅਮਨਦੀਪ ਸਿੰਘ ਮੋਹੀ,* ਜੋ ਇਸ ਸਮੇਂ *ਸੂਬਾ ਸਕੱਤਰ* *ਪੰਜਾਬ ਅਤੇ ਚੇਅਰਮੈਨ* *ਪੰਜਾਬ ਮਾਰਕਫੈਡ* ਵਿੱਚ ਸੇਵਾਵਾਂ ਨਿਭਾ ਰਹੇ ਹਨ। ਅੱਜ ਉਨ੍ਹਾਂ ਨੇ ਪੰਜਾਬ ਦੇ *ਮੁੱਖ ਮੰਤਰੀ ਸ੍ਰ* *ਭਗਵੰਤ ਸਿੰਘ ਮਾਨ* ਜੀ ਦੀ ਭ੍ਰਿਸ਼ਟਾਚਾਰ ਵਿਰੁੱਧ *”ਜ਼ੀਰੋ ਟੋਲਰੈਂਸ* *ਨੀਤੀ”* ਅਨੁਸਾਰ ਕੰਮ ਕਰਦੇ ਹੋਏ ਜ਼ਿਲ੍ਹਾ ਮਲੇਰਕੋਟਲਾ ਦੇ ਕਸਬਾ ਮੰਡੀ ਅਹਿਮਦਗੜ੍ਹ ਅੰਦਰ *ਲਕਸ਼ਮੀ ਚੌਲ ਮਿੱਲ* ਵਿਖੇ ਮਾਰਕਫੈਡ ਦੀ ਟੀਮ ਨਾਲ ਅਚਨਚੇਤ ਛਾਪੇਮਾਰੀ ਕੀਤੀ। ਇਸ ਦੌਰਾਨ ਇਨ੍ਹਾਂ ਨੂੰ 804 ਟੋਟੇ ਚਾਵਲ ਦੀਆ ਅਣ-ਐਲਾਨੀਆ ਬੋਰੀਆਂ ਮਿਲੀਆਂ। ਇਨਾਂ ਟੋਟੇ ਚਾਵਲਾ ਨੂੰ ਉਨ੍ਹਾਂ ਚਾਵਲਾ ਵਿੱਚ ਮਿਲਾਇਆ ਜਾਣਾ ਸੀ ਜੋ ਚਾਵਲ ਪੰਜਾਬ ਮਾਰਕਫੈਡ ਵਿੱਚ ਸਪਲਾਈ ਹੌਣੇ ਸਨ ਅਤੇ ਸਟਾਕ ਦੇ ਮਿਲਾਨ ਮੁਤਾਬਿਕ 253 ਚੌਲਾਂ ਦੀਆਂ ਬੋਰੀਆਂ ਵੀ ਘੱਟ ਪਾਈਆਂ ਗਈਆਂ। ਭ੍ਰਿਸ਼ਟਾਚਾਰ ਦੇ ਵਿਰੁੱਧ ਚੁਕਿਆ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਜਿਸ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵਧਾਈ ਦੇ ਪਾਤਰ ਹਨ। ਅਸੀਂ ਜ਼ਿਲ੍ਹਾ ਲੁਧਿਆਣਾ ਟੀਮ ਆਸ ਰੱਖਦੇ ਹਾਂ ਕਿ ਜ਼ਿਲ੍ਹੇ ਦੇ ਸਾਰੇ ਪ੍ਰਸ਼ਾਸ਼ਨਿਕ ਅਧਿਕਾਰੀ, ਐਮ ਐਲ ਏ ਸਾਹਿਬਾਨ ਆਪਣੇ ਅਧਿਕਾਰਿਤ ਖੇਤਰਾਂ ਵਿੱਚ ਇਸੇ ਤਰ੍ਹਾਂ ਭ੍ਰਿਸ਼ਟਾਚਾਰ ਦੇ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਗੇ।
— *ਚਰਨਪ੍ਰੀਤ ਸਿੰਘ ਲਾਂਬਾ*
Latest from Blog
ਨਕੋਦਰ : ਮਹਾਂ ਸਿਵਰਾਤਰੀ ਉਤਸਵ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 40ਵਾਂ ਮਹਾਂ…
ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਜੜਾ ਵਿਖੇ ਕਿਸਾਨੀ ਪਰਿਵਾਰ ਨਾਲ ਸਬੰਧਤ ਨੌਜਵਾਨ ਦਾ ਜਮੀਨੀ…
Delhi Honey Trap Racket: अधिकारी ने बताया कि शिकायत के आधार पर पुलिस ने गिरोह के…
Cyber Crime: साइबर अपराधों में वृद्धि के साथ ऑनलाइन खरीदारी करने वाले ग्राहक डेटा के बारे…
Shah Rukh Khan Flirts With Renuka Shahane: शाहरुख खान ने आशुतोष राणा की पत्नी रेणुका शहाणे…