ਬਲਾਚੌਰ ਵਿਖੇ ਮਨਿਸਟਰੀਅਲ ਕਾਮਿਆਂ ਦੀ ਹੜਤਾਲ 6ਵੇੰ ਦਿਨ ਚ ਦਾਖਲ ਲੋਕ ਪ੍ਰੇਸ਼ਾਨ ।

48 views
10 mins read

ਮਨਿਸਟਰੀਅਲ ਕਾਮਿਆਂ ਦੀ ਹੜਤਾਲ ਦੇ 6ਵੇਂ ਦਿਨ ਦਾਖਲ ਹੋਣ ਕਾਰਨ ਅੱਜ ਵੀ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਤੇ ਦਫ਼ਤਰ ਤਹਿਸੀਲਦਾਰ ਬਲਾਚੌਰ ਦੇ ਕਾਮਿਆਂ ਦੀ ਕਮਲ ਛੋੜ ਹੜਤਾਲ ਬਦਸਤੂਰ ਜਾਰੀ ਰਹਿਣ ਕਾਰਨ ਆਮ ਲੋਕਾਂ ਦੀ ਖੱਜਲ ਖੁਆਰੀ ਪਹਿਲਾਂ ਦੀ ਤਰ੍ਹਾਂ ਅੱਜ ਵੀ ਜਾਰੀ ਰਹੀ। ਯਾਦ ਰਹੇ ਕਿ ਆਪਣੀਆਂ ਹੱਕੀ ਮੰਗਾਂ ਲਈ ਮਨਿਸਟਰੀਅਲ ਕਾਮਿਆਂ ਵੱਲੋਂ 10 ਅਕਤੂਬਰ ਤੋਂ ਆਪਣੀ ਜਥੇਬੰਦੀ ਦੀ ਸੂਬਾ ਪੱਧਰੀ ਕਾਲ ਉਪਰ ਕਲਮ ਛੋੜ ਹੜਤਾਲ ਕੀਤੀ ਹੋਈ ਹੈ। ਜਦ ਕਿ ਗੁਜਰਾਤ ਚੋਣਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸ਼ਾਮਲ ਹੋਣ ਕਾਰਨ ਕਾਮਿਆ ਦੀ ਕੋਈ ਵੀ ਸੁਣਵਾਈ ਹੋਣ ਦੀਆਂ ਉਮੀਦਾਂ ਵਿਖਾਈ ਨਹੀਂ ਦੇ ਰਹੀਆਂ ਹਨ। ਜਦਕਿ ਹੜਤਾਲੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਬੂਰ ਪੈਂਦਾ ਵਿਖਾਈ ਦਿੰਦਾ ਉਦੋਂ ਤਕ ਉਨ੍ਹਾਂ ਦੀ ਇਹ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਦੂਜੇ ਪਾਸੇ ਤਹਿਸੀਲ ਕੰਪਲੈਕਸ ਬਲਾਚੌਰ ‘ਚ ਵੱਖ-ਵੱਖ ਕੰਮ ਕਰਵਾਉਣ ਆਏ ਲੋਕਾਂ ਨੇ ਆਪਣੇ ਨਾਮ ਨਾਂ ਪ੍ਰਕਾਸ਼ਤ ਕਰਨ ਦੀ ਸ਼ਰਤ ‘ਤੇ ਦੱਸਿਆ ਕਿ ਸੂਬੇ ਵਿਚ ਆਪ ਸਰਕਾਰ ਬਨਣ ਤੋਂ ਪਹਿਲਾਂ ਲੋਕਾਂ ਨੇ ਅਕਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਟੇਜਾ ਉਪਰ ਕਹਿੰਦਿਆਂ ਸੁਣਿਆ ਸੀ ਕਿ ਸੂਬੇ ‘ਚ ਆਪ ਸਰਕਾਰ ਬਣਨ ਤੋਂ ਬਾਅਦ ਕਿਸੇ ਨੂੰ ਵੀ ਧਰਨੇ ਮੁਜ਼ਾਹਰਿਆਂ ਦੀ ਲੋੜ ਨਹੀਂ ਪਵੇਗੀ, ਤੁਸੀ ਰਿਵਾਇਤੀ ਪਾਰਟੀਆਂ ਨੂੰ ਇਕ ਵਾਰ ਬਾਹਰ ਦਾ ਰਸਤਾ ਵਿਖਾਓ ਤਾਂ ਅਸੀਂ ਪੰਜਾਬ ਨੂੰ ਘਰਨਾ ਮੁਕਤ ਕਰਕੇ ਵਿਖਾਵਾਂਗੇ। ਮਗਰ ਤਹਿਸੀਲ ਕੰਪਲੈਕਸ ਬਲਾਚੌਰ ‘ਚ ਨਿੱਤ ਆਪਣਾ ਕੰਮਕਾਰ ਕਰਵਾਉਣ ਆਉਂਦੇ ਅਤੇ ਬੇਰੰਗ ਵਾਪਸ ਜਾ ਰਹੇ। ਉਨ੍ਹਾਂ ਆਖਿਆ ਕਿ ਇਹ ਸਭ ਵੇਖ ਤਾਂ ਸਭ ਉਲਟਾ ਪੁਲਟਾ ਹੋ ਗਿਆ ਜਾਪਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤ ਮਹੀਨੇ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਇੰਝ ਜਾਪਣ ਲੱਗਾ ਹੈ ਕਿ ਜਿਵੇਂ ਪੰਜਾਬ ਦਾ ਕੋਈ ਵਾਲੀ ਵਾਰਸ਼ ਹੀ ਨਾ ਹੋਵੇ, ਨਿੱਤ ਚੱਲ ਰਹੇ ਧਰਨਿਆਂ ਤੋਂ ਉਹ ਦੁੱਖੀ ਹੋ ਚੁੱਕੇ ਹਨ ਤੇ ਉਹ ਦਫ਼ਤਰੀ ਮੁਲਾਜ਼ਮਾਂ ਦੇ ਕਿਸੇ ਵਰਕਿੰਗ ਡੇਅ ਦੀ ਭਾਲ ਵਿਚ ਹਨ ਤਾਂ ਜੋ ਉਨ੍ਹਾਂ ਦੇ ਕੰਮਕਾਜ ਨੇਪਰੇ ਚੜ੍ਹ ਸਕਣ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਦਫ਼ਤਰੀ ਕਾਮਿਆਂ ਦੇ ਕੰਮਕਾਰ ਵਾਲੇ ਦਿਨ ਘੱਟ ਤੇ ਧਰਨੇ ਮੁਜ਼ਾਹਰਿਆਂ ਦੇ ਦਿਨ ਵੱਧ ਗਏ ਹਨ ਜਿਸ ਕਾਰਨ ਆਮ ਲੋਕਾਂ ਨੂੰ ਕਾਫ਼ੀ ਪਰੇਸ਼ਾਨ ਹੋਣਾ ਪੈ ਰਿਹਾ ਹੈ।

  Leave a Reply

  Your email address will not be published.

  Previous News

  ਪਿੰਡ ਮਹਿੰਦੀ ਪੁਰ ਵਿਖੇ ਪੇਂਡੂ ਤੇ ਖੇਤ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।

  Next News

  ਅਧਿਆਪਕ ਆਗੂਆਂ ਦੀਆਂ ਨਾਜਾਇਜ਼ ਬਦਲੀਆਂ ਬਦਲਾ ਲਊ ਕਾਰਵਾਈ-ਡੀ.ਟੀ.ਐਫ