ਥਾਣਾ ਸਦਰ ਬੰਗਾ ਅਤੇ ਨਵਾਂਸ਼ਹਿਰ ਦੀ ਪੁਲਿਸ ਵਲੋ ਵੱਖ ਵੱਖ ਥਾਂਵਾ ਤੋ 15 ਗਰਾਮ ਹੈਰੋਇਨ ਸਮੇਤ 3 ਕਾਬੂ।

25 views
8 mins read

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ.ਸ਼੍ਰੀ ਭਾਗੀਰਥ ਸਿੰਗ ਮੀਣਾ ਵੱਲੋਂ ਨਸ਼ਿਆ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਕਾਮਯਾਬੀ ਮਿਲੀ ਜਦੋ ਥਾਣਾ ਸਦਰ ਬੰਗਾ ਦੀ ਪੁਲਿਸ ਵਲੋ ਗਸ਼ਤ ਦੌਰਾਨ 10 ਗਰਾਮ ਹੈਰੋਇਨ ਸਮੇਤ ਇੱਕ ਔਰਤ ਅਤੇ ਮਰਦ ਨੂੰ ਕਾਬੂ ਕੀਤਾ ਪੁਲਿਸ ਥਾਣਾ ਸਦਰ ਬੰਗਾ ਐਸ.ਐਚ.ਓ. ਮਹਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਲੱਖਪੁਰ ਵਲ ਨੂੰ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਸ਼ਾਮ ਨੂੰ ਕਰੀਬ 4 ਕੁ ਵਜੇ ਲੱਖਪੁਰ ਨੇੜੇ ਪੁੱਜੇ ਤਾਂ ਉਨ੍ਹਾਂ ਨੇ ਸਾਹਮਣੇ ਤੋਂ ਪੈਦਲ ਆ ਰਹੇ ਇਕ ਆਦਮੀ ਤੇ ਇਕ ਔਰਤ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਅਤੇ ਦੋ ਪਲਾਸਟਿਕ ਦੇ ਮੋਮੀ ਲਿਫਾਫੇ ਸੜਕ ਤੇ ਸੁੱਟ ਕੇ ਵਾਪਸ ਮੁੜਨ ਲੱਗੇ ਪੁਲਿਸ ਨੂੰ ਉਨ੍ਹਾਂ ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੂੰ ਰੋਕਿਆ ਅਤੇ ਵਲੋ ਸੁੱਟੇ ਲਿਫਾਫਿਆਂ ਨੂੰ ਚੁੱਕਿਆ ਅਤੇ ਜਾਂਚ ਕੀਤੀ ਜਾਂਚ ਕਰਨ ਤੇ ਉਨ੍ਹਾਂ ਦੋ ਲਿਫਾਫਿਆਂ ਵਿੱਚੋ ਪੰਜ ਪੰਜ ਗਰਾਮ ਟੋਟਲ 10 ਗਰਾਮ ਹੈਰੋਇਨ ਬਰਾਮਦ ਹੋਈ ਫੜੇ ਗਏ ਦੋਸ਼ੀਆਂ ਦੀ ਪਹਿਚਾਨ ਸੁੱਚਾ ਰਾਮ ਉਰਫ ਰਾਜਾ ਪੁੱਤਰ ਮੀਤ ਰਾਮ ਵਾਸੀ ਪਿੰਡ ਲੱਖਪੁਰ ਤੇ ਔਰਤ ਦੀ ਪਹਿਚਾਨ ਨੀਲਮ ਰਾਣੀ ਪਤਨੀ ਦਾਰਾ ਰਾਮ ਵਾਸੀ ਪਿੰਡ ਲੱਖਪੁਰ ਦੇ ਤੌਰ ਤੇ ਹੋਈ

ਇਸੇ ਤਰ੍ਹਾਂ ਥਾਣਾ ਸਦਰ
ਨਵਾਂਸ਼ਹਿਰ ਵਿਖੇ ਦਰਜ ਮਾਮਲੇ ਸਬੰਧੀ ਐੱਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਲੰਗੜੋਆ ਦੀਆਂ ਕਲੋਨੀਆਂ ਨੇੜਿਓਂ ਪਿੰਡ ਭਗੌਰਾਂ ਵੱਲੋਂ ਪੈਦਲ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ, ਜਿਸ ਨੇ ਪੁਲਿਸ ਪਾਰਟੀ ਨੂੰ ਆਪਣਾ ਨਾਂ ਜਤਿੰਦਰ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਪਿੰਡ ਲੰਗੜੋਆ ਦੱਸਿਆ। ਜਦੋਂ ਪੁਲਿਸ ਪਾਰਟੀ ਨੇ ਉਸ ਵੱਲੋਂ ਸੜਕ ਕਿਨਾਰੇ ਸੁੱਟੇ ਗਏ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ ‘ਚੋਂ 05 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  Leave a Reply

  Your email address will not be published.

  Previous Story

  पिता बना हैवान: 3 साल से कर रहा था नाबालिग बेटी से बार-बार रेप, तंग आकर पीड़िता ने अब तोड़ी चुप्पी

  Next Story

  ਅਹੋਈ ਅਸ਼ਟਮੀ ਦੀ ਪੂਜਾ ਸ਼ੁਰੂ, ਜਾਣੋ ਚੰਦ-ਤਾਰੇ ਨਿਕਲਣ ਦਾ ਸਹੀ ਸਮਾਂ ਤੇ ਅਰਘ ਦੇਣ ਦਾ ਤਰੀਕਾ

  Latest from Blog