ਭਾਰਤ ‘ਚ 41.5 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ, ਸੰਯੁਕਤ ਰਾਸ਼ਟਰ ਨੇ ਦੱਸਿਆ ‘ਇਤਿਹਾਸਕ ਬਦਲਾਅ’

20 views
10 mins read
ਭਾਰਤ ‘ਚ 41.5 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ, ਸੰਯੁਕਤ ਰਾਸ਼ਟਰ ਨੇ ਦੱਸਿਆ ‘ਇਤਿਹਾਸਕ ਬਦਲਾਅ’

Poverty In India: ਭਾਰਤ (India) ‘ਚ ਗਰੀਬੀ (Poverty) ਨੂੰ ਲੈ ਕੇ ਇੱਕ ਵੱਡਾ ਬਦਲਾਅ ਆਇਆ ਹੈ। ਗਰੀਬੀ ਸੂਚਕ ਅੰਕ (Poverty Index) ‘ਚ ਦੇਸ਼ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਗਲੋਬਲ ਗਰੀਬੀ ਸੂਚਕ ਅੰਕ 2022 ਦੇ ਅਨੁਸਾਰ ਭਾਰਤ ‘ਚ ਲਗਭਗ 41.5 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਚਲੇ ਗਏ ਹਨ। ਇਹ ਅੰਕੜਾ ਸਾਲ 2005-2006 ਅਤੇ ਸਾਲ 2019-2020 ਵਿਚਕਾਰ ਹੈ। ਸੰਯੁਕਤ ਰਾਸ਼ਟਰ (United Nations) ਨੇ ਇਸ ਨੂੰ ਇਤਿਹਾਸਕ ਬਦਲਾਅ ਦੱਸਿਆ ਹੈ।

ਹਾਲਾਂਕਿ ਗ਼ਰੀਬ ਲੋਕਾਂ ਦੀ ਗਿਣਤੀ ਘਟਣ ਤੋਂ ਬਾਅਦ ਵੀ ਦੁਨੀਆ ਦੇ ਸਭ ਤੋਂ ਗਰੀਬ ਲੋਕ ਭਾਰਤ ‘ਚ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ 2005-06 ਅਤੇ 2019-21 ਦਰਮਿਆਨ ਭਾਰਤ ‘ਚ ਲਗਭਗ 41.5 ਕਰੋੜ ਲੋਕ ਗਰੀਬੀ ਤੋਂ ਬਾਹਰ ਆਏ ਹਨ ਅਤੇ ਇਸ ਮਾਮਲੇ ‘ਚ ਇੱਕ ‘ਇਤਿਹਾਸਕ ਬਦਲਾਅ’ ਵੇਖਣ ਨੂੰ ਮਿਲਿਆ ਹੈ। ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (UNDP) ਅਤੇ ਆਕਸਫੋਰਡ ਗਰੀਬੀ ਅਤੇ ਮਨੁੱਖੀ ਵਿਕਾਸ ਪਹਿਲਕਦਮੀ (OPHI) ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਨਵੇਂ ਬਹੁ-ਆਯਾਮੀ ਗਰੀਬੀ ਸੂਚਕ ਅੰਕ (MPI) ‘ਚ ਭਾਰਤ ਦੇ ਗਰੀਬੀ ਹਟਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ।

ਸੰਯੁਕਤ ਰਾਸ਼ਟਰ ਨੇ ਦੱਸਿਆ ਇਤਿਹਾਸਕ ਬਦਲਾਅ

ਐਮਪੀਆਈ ਰਿਪੋਰਟ ‘ਚ ਇਸ ਸਫਲਤਾ ਨੂੰ ਸਸਟੇਨੇਬਲ ਡਿਵੈਲਪਮੈਂਟ ਟੀਚਿਆਂ ਦੀ ਪ੍ਰਾਪਤੀ ਲਈ ਇੱਕ ਕਮਾਲ ਦੀ ਕੋਸ਼ਿਸ਼ ਦੱਸਿਆ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ, “ਇਹ ਦਰਸਾਉਂਦਾ ਹੈ ਕਿ 2030 ਤੱਕ ਗਰੀਬਾਂ ਦੀ ਗਿਣਤੀ ਨੂੰ ਅੱਧਾ ਕਰਨ ਦੇ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨਾ ਸੰਭਵ ਹੈ।” ਸੰਯੁਕਤ ਰਾਸ਼ਟਰ ਨੇ ਇੱਕ ਪ੍ਰੈੱਸ ਬਿਆਨ ‘ਚ ਇਸ ਰਿਪੋਰਟ ਦੇ ਵੇਰਵੇ ਦਿੰਦਿਆਂ ਕਿਹਾ ਕਿ ਭਾਰਤ ‘ਚ ਇਨ੍ਹਾਂ 15 ਸਾਲਾਂ ਦੌਰਾਨ ਲਗਭਗ 41.5 ਕਰੋੜ ਲੋਕਾਂ ਨੂੰ ਬਹੁ-ਆਯਾਮੀ ਗਰੀਬੀ ਦੇ ਚੁੰਗਲ ਵਿੱਚੋਂ ਬਾਹਰ ਕੱਢਣਾ ਇੱਕ ਇਤਿਹਾਸਕ ਬਦਲਾਅ ਹੈ।

ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ‘ਚ ਵੀ ਭਾਰਤ

ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਾਲ 2020 ‘ਚ ਭਾਰਤ ਦੀ ਆਬਾਦੀ ਦੇ ਅੰਕੜਿਆਂ ਮੁਤਾਬਕ 22.89 ਕਰੋੜ ਗਰੀਬਾਂ ਦੀ ਗਿਣਤੀ ਦੁਨੀਆ ‘ਚ ਸਭ ਤੋਂ ਜ਼ਿਆਦਾ ਹੈ। ਇਸ ਸੂਚੀ ‘ਚ ਭਾਰਤ ਤੋਂ ਬਾਅਦ ਨਾਈਜੀਰੀਆ 9.67 ਕਰੋੜ ਗਰੀਬਾਂ ਦੇ ਨਾਲ ਦੂਜੇ ਨੰਬਰ ‘ਤੇ ਹੈ। ਇਸ ਦੇ ਅਨੁਸਾਰ ਜ਼ਬਰਦਸਤ ਸਫਲਤਾ ਦੇ ਬਾਵਜੂਦ 2019-21 ‘ਚ ਇਨ੍ਹਾਂ 22.89 ਕਰੋੜ ਗਰੀਬ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਉਣਾ ਇੱਕ ਚੁਣੌਤੀਪੂਰਨ ਕੰਮ ਹੈ। ਸਾਨੂੰ ਇਹ ਵੀ ਧਿਆਨ ‘ਚ ਰੱਖਣਾ ਹੋਵੇਗਾ ਕਿ ਅੰਕੜੇ ਇਕੱਠੇ ਕੀਤੇ ਜਾਣ ਤੋਂ ਬਾਅਦ ਇਹ ਗਿਣਤੀ ਯਕੀਨੀ ਤੌਰ ‘ਤੇ ਵਧੀ ਹੀ ਹੈ।

Source link

Leave a Reply

Your email address will not be published.

Previous Story

जेम्स कॉर्डन पर न्यूयॉर्क के एक रेस्टोरेंट ने लगाया बैन, कहा- ‘वह बिल्कुल भी अच्छे इंसान नहीं हैं’

Next Story

ਜੇਕਰ ਪਾਕਿਸਤਾਨ ਨੂੰ ਹਰਾ ਦਿੱਤਾ ਤਾਂ ਭਾਰਤ ਜਿੱਤ ਸਕਦਾ ਹੈ ਵਿਸ਼ਵ ਕੱਪ, ਸੁਰੇਸ਼ ਰੈਨਾ ਦਾ ਦਾਅਵਾ

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…