ਨੀਮ ਪਹਾੜੀ ਪਿੰਡਾਂ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ

26 views
9 mins read
ਨੀਮ ਪਹਾੜੀ ਪਿੰਡਾਂ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ

ਦੀਪਕ ਠਾਕੁਰ

ਤਲਵਾੜਾ, 17 ਅਕਤੂਬਰ

ਕੰਢੀ ਖ਼ੇਤਰ ਦੇ ਲੋਕ ਆਜ਼ਾਦੀ ਦੇ 75 ਵਰ੍ਹੇ ਬੀਤ ਜਾਣ ਬਾਅਦ ਵੀ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਬਦਲ ਬਦਲ ਕੇ ਰਾਜ ਸੱਤਾ ‘ਤੇ ਕਾਬਜ਼ ਸਿਆਸੀ ਧਿਰਾਂ ਨੇ ਕੰਢੀ ਵਾਸੀਆਂ ਦੀ ਪਿਆਸ ਬੁਝਾਉਣ ਲਈ ਲਾਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਦਿੱਤਾ। ਇਹ ਸ਼ਬਦ ਪਿੰਡ ਬਾੜੀ ਸਰੀ ਦੇ ਸੇਵਾਮੁਕਤ ਕੈਪਟਨ ਹਰਬੰਸ ਲਾਲ, ਬਲਾਮ ਤੋਂ ਸੰਤੋਸ਼ ਕੁਮਾਰੀ, ਲਾਖੜ ਪੱਲੀ ਤੋਂ ਪਵਨ ਕੁਮਾਰ ਆਦਿ ਨੇ ਕਹੇ। ਪਿਛਲੇ ਤਿੰਨ ਦਿਨਾਂ ਤੋਂ ਨੀਮ ਪਹਾੜੀ ਪਿੰਡ ਬਾੜੀ, ਪਲੀਹਰ, ਪੱਤੀ ਬਲਾਮ, ਲਾਖੜ ਪੱਲੀ ਆਦਿ ਪਿੰਡਾਂ ਵਿੱਚ ਪਾਣੀ ਨਹੀਂ ਆਇਆ। ਲੋਕ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ। ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਪਾਣੀ ਦੀ ਥੁੜ ਕਾਰਨ ਪੜ੍ਹਾਈ ਵਿੱਚ ਵਿਘਨ ਪੈ ਰਿਹਾ ਹੈ। ਨਲਕੇ ਸੁੱਕੇ ਪਏ ਹੋਏ ਹਨ। ਚੋਣਾਂ ਤੋਂ ਪਹਿਲਾਂ ਹਰ ਸਿਆਸੀ ਪਾਰਟੀ ਦਾ ਆਗੂ ਲੋਕਾਂ ਦੀ ਮੁੱਖ ਮੁਸ਼ਕਿਲ ਪੀਣ ਵਾਲੇ ਪਾਣੀ ਦੀ ਸੱਮਸਿਆ ਦਾ ਹੱਲ ਕਰਨ ਦਾ ਭਰੋਸਾ ਦਿੰਦਾ ਹੈ, ਵੋਟਾਂ ਉਪਰੰਤ ਹਾਰਨ ਵਾਲਾ ਮੁੜ ਪਿੰਡਾਂ ਵੱਲ ਮੂੰਹ ਨਹੀਂ ਕਰਦਾ, ਚੁਣਿਆ ਹੋਇਆ ਬਸ ਡੰਗ ਟਪਾਈ ਕਰਦਾ ਹੈ। ‘ਵਿਕਾਸ’ ਦੀ ਗੱਲ ਕਰਦਿਆਂ ਸਰੋਜ ਕੁਮਾਰੀ ਨੇ ਕਿਹਾ ਕਿ ਜਿਹੜੇ ਹਾਕਮ 75 ਵਰ੍ਹਿਆਂ ਵਿੱਚ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਦੇ ਸਕੇ, ਉਨ੍ਹਾਂ ਤੋਂ ਹੋਰ ਕਿਹੜੀ ਆਸ ਕੀਤੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਨੀਮ ਪਹਾੜੀ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਬਿਜਲੀ ਦੀ ਨਿਰਵਿਘਨ ਸਪਲਾਈ ‘ਤੇ ਨਿਰਭਰ ਕਰਦੀ ਹੈ। ਉਸ ਤੋਂ ਇਲਾਵਾ ਪਿੰਡਾਂ ਵਿੱਚ ਜ਼ਿਆਦਾਤਰ ਪਾਈਪਲਾਈਨ ਪੁਰਾਣੀ ਹੈ, ਜਿਸਨੂੰ ਪਿਛਲੇ ਲੰਮੇ ਅਰਸੇ ਤੋਂ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ।

ਭੜਕੇ ਲੋਕਾਂ ਨੇ ਸੱਮਸਿਆ ਦਾ ਜਲਦ ਨਿਪਟਾਰਾ ਨਾ ਹੋਣ ਦੀ ਸੂਰਤ ਵਿੱਚ ਜਲ ਸਪਲਾਈ ਵਿਭਾਗ ਦੇ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕਰਨ ਦੀ ਚਿਤਾਵਨੀ ਦਿੱਤੀ ਹੈ।

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇਈ ਤਰੁਣ ਕੁਮਾਰ ਨੇ ਕਿਹਾ ਕਿ ਇੱਕ ਦਿਨ ਬਿਜਲੀ ਕੱਟ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ। ਜਦੋਂਕਿ ਦੋ ਦਿਨ ਤਕਨੀਕੀ ਨੁਕਸ ਕਾਰਨ ਪਾਣੀ ਨਹੀਂ ਦਿੱਤਾ ਜਾ ਸਕਿਆ। ਉਨ੍ਹਾਂ ਭਲਕੇ ਪਾਣੀ ਦੀ ਨਿਰਵਿਘਨ ਸਪਲਾਈ ਬਹਾਲ ਕਰਨ ਦਾ ਭਰੋਸਾ ਦਿੱਤਾ ਹੈ।

Source link

Leave a Reply

Your email address will not be published.

Previous Story

ਬਿਰਧ ਔਰਤ ਨਾਲ ਜਬਰ-ਜਨਾਹ

Next Story

मौलवी ने नाबालिग लड़की से रेप कर कुंए में दे दिया था धक्का, पोक्सो कोर्ट ने सुनाई उम्रकैद की सजा

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…