Stubble burning: ਕਿਸਾਨ ਖੇਤਾਂ ‘ਚ ਪਰਾਲੀ ਨੂੰ ਲਾ ਰਹੇ ਨੇ ਅੱਗ, ਬੋਲੇ -ਛੋਟੇ ਕਿਸਾਨ ਕੋਲ ਕੋਈ ਹੱਲ ਨਹੀਂ

17 views
10 mins read
Stubble burning: ਕਿਸਾਨ ਖੇਤਾਂ ‘ਚ ਪਰਾਲੀ ਨੂੰ ਲਾ ਰਹੇ ਨੇ ਅੱਗ, ਬੋਲੇ -ਛੋਟੇ ਕਿਸਾਨ ਕੋਲ ਕੋਈ ਹੱਲ ਨਹੀਂ

Moga News: ਪੰਜਾਬ ਵਿੱਚ ਝੋਨੇ ਦੀ ਕਟਾਈ ਜ਼ੋਰਾਂ ’ਤੇ ਹੈ ਤੇ ਇਸ ਦੇ ਨਾਲ ਹੀ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸਰਕਾਰਾਂ ਤੇ ਐਨਜੀਟੀ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਪਰ ਕਿਸਾਨ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣਾ ਆਪਣੀ ਮਜਬੂਰੀ ਦੱਸ ਰਹੇ ਹਨ।

ਜੇਕਰ ਮੋਗਾ ਦੀ ਗੱਲ ਕਰੀਏ ਤਾਂ ਮੋਗਾ ਵਿੱਚ ਝੋਨੇ ਦੀ ਫ਼ਸਲ ਦੀ ਕਟਾਈ ਬਹੁਤ ਘੱਟ ਹੋ ਰਹੀ ਹੈ ਅਤੇ ਵਾਢੀ ਤੋਂ ਬਾਅਦ ਕਿਸਾਨਾਂ ਨੇ ਖੇਤਾਂ ਵਿੱਚ ਹੀ ਪਰਾਲੀ ਨੂੰ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਰਾਊ ਵਾਲਾ ਦਾ ਇੱਕ ਕਿਸਾਨ ਜਦੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਰਿਹਾ ਸੀ ਤਾਂ ਅਸੀਂ ਉਸ ਨੂੰ ਪੁੱਛਿਆ ਕਿ ਸਰਕਾਰ ਲਗਾਤਾਰ ਕਿਸਾਨਾਂ ਨੂੰ ਖੇਤਾਂ ਵਿੱਚ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਹੀ ਹੈ ਪਰ ਫਿਰ ਵੀ ਤੁਸੀਂ ਅੱਗ ਲਗਾ ਰਹੇ ਹੋ।

 
ਇਹ ਵੀ ਪੜ੍ਹੋ : Atta Dal Scheme : ਘਰ-ਘਰ ਆਟਾ-ਦਾਲ ਸਕੀਮ ਲਈ ਲੋਕਾਂ ਨੂੰ ਹੋਰ ਕਰਨਾ ਪਵੇਗਾ ਇੰਤਜ਼ਾਰ , ਭਗਵੰਤ ਮਾਨ ਸਰਕਾਰ ਨੇ ਵਾਪਸ ਲਈ ਸਕੀਮ

ਇਸ ਦੌਰਾਨ ਕਿਸਾਨ ਨੇ ਕਿਹਾ ਕਿ ਇਹ ਉਨ੍ਹਾਂ ਦੀ ਮਜਬੂਰੀ ਹੈ ਕਿ ਉਨ੍ਹਾਂ ਕੋਲ ਅੱਗ ਲਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ। ਜਿਹੜੀ ਸਰਕਾਰ ਸੁਪਰ ਸੀਡਰ ਦੇਣ ਦੀ ਗੱਲ ਕਰ ਰਹੀ ਹੈ, ਉਹ ਵੱਡੇ ਕਿਸਾਨ ਹੀ ਖਰੀਦ ਸਕਦੇ ਹਨ, ਛੋਟੇ ਕਿਸਾਨਾਂ ਕੋਲ ਸੁਪਰ ਸੀਡਰ ਚਲਾਉਣ ਲਈ ਵੱਡਾ ਟਰੈਕਟਰ ਨਹੀਂ ਹੈ ਤੇ ਦੂਜੇ ਪਾਸੇ ਪਰਾਲੀ ਚੁੱਕਣ ਵਾਲੇ ਵੀ ਮੋਟੀ ਰਕਮ ਮੰਗਦੇ ਹਨ ਤਾਂ ਇਹ ਕੀ ਹੈ। ਅਜਿਹੇ ‘ਚ ਉਹ ਕੀ ਕਰਨ, ਉਨ੍ਹਾਂ ਨੇ ਵੀ ਆਪਣਾ ਪਰਿਵਾਰ ਪਾਲਣਾ ਹੈ।

 
ਦੱਸ ਦੇਈਏ ਕਿ ਪੰਜਾਬ ਸਰਕਾਰ, ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਇਸ ਗੱਲ ‘ਤੇ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਪੰਜਾਬ ਦੇ ਕਿਸਾਨ ਪਰਾਲੀ ਨੂੰ ਨਾ ਸਾੜਨ। ਇਸ ਮੁਹਿੰਮ ‘ਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ।
 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Source link

Leave a Reply

Your email address will not be published.

Previous Story

पंजाब यूनिवर्सिटी छात्रसंघ चुनाव: किसके सिर सजेगा ताज, फैसला आज, सुबह साढ़े नौ बजे से मतदान

Next Story

सिंथेटिक दूध बनाने वाली फैक्ट्री का भंडाफोड़, मालिक गिरफ्तार

Latest from Blog