ਟਰੈਕਟਰ ਅਤੇ ਮੋਟਰਸਾਇਕਲ ਦੀ ਟੱਕਰ ਚ ਇੱਕ ਗੰਭੀਰ ਜਖ਼ਮੀ ਟਰੈਕਟਰ ਚਾਲਕ ਤੇ ਮਾਮਲਾ ਦਰਜ ।

34 views
7 mins read

ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਮੋਟਰ ਸਾਈਕਲ ਤੇ ਟਰੈਕਟਰ ਦੀ ਟੱਕਰ ‘ਚ ਟਰੈਕਟਰ ਮਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਏ.ਐੱਸ.ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਚੰਦ ਵਾਸੀ ਮਹਿਰਮਪੁਰ ਦੇ ਬਿਆਨਾਂ ਅਨੁਸਾਰ ਇਹ ਕਾਰਵਾਈ ਖੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਲਕੀਤ ਚੰਦ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। 2 ਅਕਤੂਬਰ ਨੂੰ ਉਹ ਆਪਣੇ ਮੋਟਰ ਸਾਈਕਲ ਨੰਬਰੀ ਪੀਬੀ 32-ਐੱਸ-7226 ਮਾਰਕਾ ਪਲਟੀਨਾ ਪਰ ਸਵਾਰ ਹੋ ਕੇ ਆਪਣੇ ਸਹੁਰੇ ਗੜ੍ਹਸ਼ੰਕਰ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਭੀਣ ਟਹਿਲ ਸਿੰਘ ਗੇਟ ਪੁੱਜਾ ਤਾਂ ਇਕ ਟਰੈਕਟਰ ਮੈਸੀ 241 ਰੰਗ ਲਾਲ ਪਰ ਇਕ ਨੌਜਵਾਨ ਜਿਸ ਨੇ ਸਿਰ ‘ਤੇ ਪਰਨਾ ਬੰਨਿਆ ਸੀ, ਤੇਜ਼ ਰਫ਼ਤਾਰੀ ਨਾਲ ਚਲਾ ਕਿ ਬਿਨਾ ਸਾਈਡ ਦੇਖਿਆ ਬਿਨਾ ਹਾਰਨ ਦਿੱਤੇ ਨਵਾਂਸ਼ਹਿਰ ਵੱਲ ਨੂੰ ਕੱਟ ਕੇ ਮੇਰੇ ਮੋਟਰ ਸਾਈਕਲ ‘ਚ ਟਰੈਕਟਰ ਮਾਰਿਆ ਤੇ ਟਰੈਕਟਰ ਚਾਲਕ ਆਪਣਾ ਟਰੈਕਟਰ ਲੈ ਕੇ ਮੌਕੇ ਤੋਂ ਭੱਜ ਗਿਆ। ਮਲਕੀਤ ਚੰਦ ਪੁੱਤਰ ਤਲਵਿੰਦਰ ਰਾਏ ਤੇ ਪਿੰਡ ਵਾਸੀਆਂ ਨੇ ਮਲਕੀਤ ਚੰਦ ਨੂੰ ਐਂਬੂਲੈਸ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ। ਜਿਥੇ ਡਾਕਟਰ ਨੇ ਗੰਭੀਰ ਹਾਲਤ ਨੂੰ ਦੇਖਦਿਆਂ ਰੈਫਰ ਕਰ ਦਿੱਤਾ। ਤਲਵਿੰਦਰ ਰਾਏ ਵੱਲੋਂ ਉਨ੍ਹਾਂ ਨੂੰ ਗੌਰਮਿੰਟ ਮੈਡੀਕਲ ਤੇ ਕਾਲਜ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਦਾਖਲ ਕਰਾਇਆ ਜਿੱਥੇ ਡਾਕਟਰ ਨੇ ਉਸ ਦੀ ਗਰਦਨ ਦੇ ਮਣਕਿਆ ਦਾ ਆਪ੍ਰਰੇਸ਼ਨ ਕੀਤਾ। ਪੁਲਿਸ ਨੇ ਮਲਕੀਤ ਚੰਦ ਦੇ ਬਿਆਨਾਂ ‘ਤੇ ਟਰੈਕਟਰ ਮੈਸੀ 241 ਰੰਗ ਲਾਲ ਦਾ ਨੰਬਰ ਪੀਬੀ 55-ਬੀ-7854 ‘ਤੇ ਮਾਲਕ ਰਣਜੀਤ ਸਿੰਘ ਵਾਸੀ ਬੀਸਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  Leave a Reply

  Your email address will not be published.

  Previous News

  40 ਲੱਖ ਲਾਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਤੇਵਰ ਨਹੀਂ ਬੁਲਾਇਆ ਪਤੀ ਨੂੰ ਨਿਊਜੀਲੈੰਡ ਮਾਮਲਾ ਦਰਜ ।

  Next News

  राजस्थान: फिल्मी स्टाइल में थाने से ही उठा ले गए युवती को, पति चिल्लाता रहा और पुलिस देखती रह गई