ਬੰਗਾ ਚ ਸ਼ਾਰਟ ਸਰਕਟ ਹੋਣ ਨਾਲ ਦੁਕਾਨ ਚ ਪਿਆ ਲੱਖਾ ਦਾ ਸਮਾਨ ਸੜਕੇ ਸਵਾਹ ।

29 views
5 mins read

ਸਥਾਨਕ ਸੋਢੀ ਐਪਲ ਵਰਲਡ ਬੰਗਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਦੁਕਾਨ ਦੇ ਮਾਲਕ ਲਵਪ੍ਰੀਤ ਸਿੰਘ ਸੋਢੀ ਪੁੱਤਰ ਕੁਲਜਿੰਦਰਜੀਤ ਸਿੰਘ ਸੋਢੀ ਵਾਸੀ ਗੁਰੂ ਨਾਨਕ ਨਗਰ ਬੰਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 4 ਕੁ ਵਜੇ ਕਿਸੇ ਰਾਹਗੀਰ ਦਾ ਫੋਨ ਆਇਆ ਕਿ ਉਨਾਂ੍ਹ ਦੀ ਦੁਕਾਨ ‘ਚੋਂ ਧੁੰਆ ਉਠ ਰਿਹਾ ਹੈ। ਜਦੋਂ ਆ ਕੇ ਦੁਕਾਨ ਦਾ ਸ਼ਟਰ ਖੋਲਿ੍ਹਆ ਤਾਂ ਦੁਕਾਨ ‘ਚ ਪਿਆ ਕੀਮਤੀ ਸਾਮਾਨ ਸੜਕੇ ਰਾਖ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਜਿਸ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਉਸ ਨੇ ਹੀ ਫਾਇਰ ਬ੍ਰਿਗੇਡ ਨੂੰ ਵੀ ਫ਼ੋਨ ਕਰ ਦਿੱਤਾ ਸੀ। ਇਸ ਕਰਕੇ ਨਵਾਂਸ਼ਹਿਰ ਤੋਂ ਮਹਿੰਦਰ ਸਿੰਘ ਦੀ ਅਗਵਾਈ ‘ਚ ਫਾਇਰ ਬਿ੍ਗੇਡ ਦੀ ਟੀਮ ਪਹੁੰਚ ਗਈ। ਉਨਾਂ੍ਹ ਨੇ ਜਲਦੀ ਅੱਗ ‘ਤੇ ਕਾਬੂ ਪਾ ਲਿਆ ਪਰ ਦੁਕਾਨ ‘ਚ ਪਏ ਐਪਲ ਫੋਨ, ਅਸੈਸਰੀ, ਸਪਿਲਟ ਏਸੀ, ਸੀਸੀਟੀਵੀ ਕੈਮਰੇ ਅਤੇ ਹੋਰ ਸਾਰਾ ਸਾਮਾਨ ਜਿਨਾਂ੍ਹ ਦੀ 6 ਤੋਂ 7 ਲੱਖ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਸਿਟੀ ਬੰਗਾ ਨੂੰ ਜਾਣਕਾਰੀ ਦੇ ਦਿੱਤੀ ਹੈ।

  Leave a Reply

  Your email address will not be published.

  Previous Story

  Jalandhar News: अमृतपाल सिंह की गिरफ्तारी की मांग, जालंधर में ईसाई भाईचारे के लोगों ने दिया धरना

  Next Story

  Britain Politics: ਖ਼ਤਰੇ ਵਿੱਚ ਪਈ ਲਿਜ਼ ਟਰਸ ਦੀ ਕੁਰਸੀ, ਬ੍ਰਿਟੇਨ ਵਿੱਚ ਰਿਸ਼ੀ ਸੁਨਕ ਦੀ ਵਾਪਸੀ ‘ਤੇ ਸੱਟੇਬਾਜ਼

  Latest from Blog

  ‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

  श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…