40 ਲੱਖ ਲਾਕੇ ਵਿਦੇਸ਼ ਭੇਜੀ ਪਤਨੀ ਨੇ ਬਦਲੇ ਤੇਵਰ ਨਹੀਂ ਬੁਲਾਇਆ ਪਤੀ ਨੂੰ ਨਿਊਜੀਲੈੰਡ ਮਾਮਲਾ ਦਰਜ ।

14 views
15 mins read

ਪਤੀ ਨੂੰ ਨਿਊਜ਼ੀਲੈਂਡ ’ਚ ਸਪਾਊਸ ਵੀਜ਼ਾ ’ਤੇ ਮੰਗਵਾਉਣ ਦਾ ਝਾਂਸਾ ਦੇ ਕੇ ਉਸਦੀ 40 ਲੱਖ ਰੁਪਏ ਦੀ ਰਕਮ ਆਪਣੀ ਸਟੱਡੀ ’ਤੇ ਖਰਚ ਕਰਨ ਤੋਂ ਬਾਅਦ ਉਸ ਨਾਲ ਰਿਸ਼ਤਾ ਖਤਮ ਕਰਨ ਦੇ ਮਾਮਲੇ ’ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਇਕ ਔਰਤ ਸਮੇਤ 3 ਮੁਲਜ਼ਮਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਹੈ। ਅਨੀਤਪਾਲ ਸਿੰਘ ਬਾਜਵਾ ਪੁੱਤਰ ਸੁਖਵਿੰਦਰ ਸਿੰਘ ਬਾਜਵਾ ਵਾਸੀ ਪਿੰਡ ਮੈਨਵਾਂ ਥਾਣਾ ਸਦਰ ਕਪੂਰਥਲਾ ਨੇ ਐੱਸ. ਐੱਸ. ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਵਿਆਹ 2 ਜਨਵਰੀ 2015 ਨੂੰ ਮਨਪ੍ਰੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਪਿੰਡ ਮੁਗਲ ਚੱਕ ਢਿੱਲਵਾਂ ਨਾਲ ਹੋਇਆ ਸੀ, ਉਹ ਤੇ ਉਸਦੀ ਪਤਨੀ ਮਨਪ੍ਰੀਤ ਕੌਰ ਆਪਣੇ ਭਵਿੱਖ ਲਈ ਵਿਦੇਸ਼ ’ਚ ਸੈਟਲ ਹੋਣਾ ਚਾਹੁੰਦੇ ਸਨ।
ਇਸੇ ਮਕਸਦ ਨਾਲ ਉਸਨੇ ਆਪਣੀ ਪਤਨੀ ਦਾ 2 ਵਾਰ ਅਮਰੀਕਾ ਦੀ ਅੰਬੈਸੀ ’ਚ ਵੀਜ਼ਾ ਅਪਲਾਈ ਕੀਤਾ ਸੀ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਮਿਲ ਸਕਿਆ, ਜਿਸ ਤੋਂ ਬਾਅਦ ਉਸਦੀ ਪਤਨੀ ਮਨਪ੍ਰੀਤ ਕੌਰ ਨੇ ਉਸਨੂੰ ਕਿਹਾ ਕਿ ਜੇਕਰ ਉਹ ਉਸਨੂੰ ਸਟਡੀ ਵੀਜ਼ਾ ’ਤੇ ਨਿਊਜ਼ੀਲੈਂਡ ਭੇਜ ਦੇਵੇ ਤਾਂ ਉਹ ਉਸਨੂੰ ਸਪਾਊਸ ਵੀਜ਼ਾ ’ਤੇ ਨਿਊਜ਼ੀਲੈਂਡ ਬੁਲਾ ਲਵੇਗੀ। ਉਸਨੇ ਆਪਣੀ ਪਤਨੀ ਨੂੰ ਆਈਲੈਟਸ ਦਾ ਕੋਰਸ ਕਰਵਾ ਕੇ ਸਟੱਡੀ ਵੀਜ਼ਾ ਲਈ ਨਿਊਜ਼ੀਲੈਂਡ ਦੀ ਅੰਬੈਸੀ ’ਚ ਆਪਣਾ ਵੀ ਪਤੀ ਤੌਰ ’ਤੇ ਵੀਜ਼ਾ ਅਪਲਾਈ ਕਰ ਦਿੱਤਾ ਪਰ ਉਸਦੀ ਪਤਨੀ ਮਨਪ੍ਰੀਤ ਕੌਰ ਦਾ ਤਾਂ ਵੀਜ਼ਾ ਲੱਗ ਪਿਆ ਪਰ ਉਸਨੂੰ ਨਿਊਜ਼ੀਲੈਂਡ ਅੰਬੈਸੀ ਨੇ ਵੀਜ਼ਾ ਨਹੀਂ ਦਿੱਤਾ।
ਸਾਲ 2016 ’ਚ ਅਨੀਤਪਾਲ ਸਿੰਘ ਬਾਜਵਾ ਨੇ ਆਪਣੀ ਪਤਨੀ ਨੂੰ ਨਿਊਜ਼ੀਲੈਂਡ ਭੇਜਣ ਸਮੇਂ ਕੁੱਲ 40 ਲੱਖ ਰੁਪਏ ਦਾ ਖਰਚ ਕੀਤਾ ਸੀ। ਉਸਨੇ ਆਪਣੀ ਪਤਨੀ ਨੂੰ ਉਸਦੇ ਇਕ ਰਿਸ਼ਤੇਦਾਰ ਅਮਰੀਕ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਧੁਆਂਖੇ ਜਗੀਰ ਦੇ ਕਹਿਣ ’ਤੇ ਇੰਨੀ ਵੱਡੀ ਰਕਮ ਖਰਚ ਕੇ ਨਿਊਜ਼ੀਲੈਂਡ ਭੇਜਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਸਨੇ ਦਸੰਬਰ 2019 ਤੱਕ ਆਪਣੀ ਪਤਨੀ ਦੀ ਪੂਰੀ ਪੜ੍ਹਾਈ ਦਾ ਖਰਚਾ ਕੀਤਾ। ਜਿਸ ਦੇ ਬਾਅਦ ਉਸਨੂੰ ਵਰਕ ਪਰਮਿਟ ਮਿਲ ਗਿਆ। ਵਰਕ ਪਰਮਿਟ ਮਿਲਣ ਤੋਂ ਬਾਅਦ ਮਨਪ੍ਰੀਤ ਕੌਰ ਨੇ ਉਸਦਾ ਸਪਾਊਸ ਵੀਜਾ ਦੁਬਾਰਾ ਅਪਲਾਈ ਨਹੀਂ ਕੀਤਾ, ਕਿਉਂਕਿ ਉਸਦੇ ਮਨ ’ਚ ਖੋਟ ਸੀ।
ਸਤੰਬਰ 2021 ’ਚ ਜਦੋਂ ਮਨਪ੍ਰੀਤ ਕੌਰ ਨੂੰ ਪਤਾ ਲੱਗਾ ਕਿ ਹੁਣ ਉਸਨੇ ਪੱਕੇ ਹੋ ਜਾਣਾ ਹੈ ਤਾਂ ਉਸਨੇ ਆਪਣੇ ਪਤੀ ਅਨੀਤਪਾਲ ਸਿੰਘ ਬਾਜਵਾ ਤੇ ਉਸਦੇ ਪਰਿਵਾਰ ਨਾਲ ਨਾਤਾ ਤੋੜ ਲਿਆ। ਇਸ ਦੌਰਾਨ ਉਸਨੇ ਮਨਪ੍ਰੀਤ ਕੌਰ ਦੇ ਕਹਿਣ ’ਤੇ ਨਿਊਜ਼ੀਲੈਂਡ ’ਚ ਰਹਿੰਦੀ ਇਕ ਮਹਿਲਾ ਤਵਲੀਨ ਕੌਰ ਪਤਨੀ ਗਿੰਨੀ ਦੇ ਖਾਤੇ ’ਚ 2 ਲੱਖ ਰੁਪਏ ਦੀ ਰਕਮ ਭੇਜੀ। ਉਸਦੀ ਪਤਨੀ ਮਨਪ੍ਰੀਤ ਕੌਰ ਨੇ ਤਵਲੀਨ ਕੌਰ ਦੇ ਸਬੰਧ ’ਚ ਉਸਨੂੰ ਵੀਜ਼ਾ ਮਾਹਿਰ ਹੋਣ ਦੇ ਸਬੰਧ ’ਚ ਝਾਂਸਾ ਦਿੱਤਾ ਸੀ ਪਰ ਇਸਦੇ ਬਾਵਜੂਦ ਵੀ ਉਸਦੀ ਪਤਨੀ ਨੇ ਉਸਦਾ ਸਪਾਊਸ ਵੀਜ਼ਾ ਅਪਲਾਈ ਨਹੀਂ ਕੀਤਾ। ਉਸਨੇ ਆਪਣੀ ਪਤਨੀ ਦੇ ਰਿਸ਼ਤੇਦਾਰ ਅਮਰੀਕ ਸਿੰਘ ਨੂੰ ਕੁਝ ਕਰਨ ਲਈ ਦਬਾਅ ਪਾਇਆ ਪਰ ਉਸਨੇ ਇਸ ਸਬੰਧੀ ਕੁਝ ਵੀ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ’ਤੇ ਉਸਨੂੰ ਤੰਗ ਆ ਕੇ ਐੱਸ. ਐੱਸ. ਪੀ. ਕੋਲ ਇਨਸਾਫ ਲਈ ਗੁਹਾਰ ਲਗਾਉਣੀ ਪਈ। ਉਧਰ ਐੱਸ. ਐੱਸ. ਪੀ. ਕਪੂਰਥਲਾ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਪੀ. ਸਥਾਨਕ ਹਰਪ੍ਰੀਤ ਸਿੰਘ ਬੈਨੀਪਾਲ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਮਨਪ੍ਰੀਤ ਕੌਰ, ਅਮਰੀਕ ਸਿੰਘ ਤੇ ਤਵਲੀਨ ਕੌਰ ਖਿਲਾਫ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  Leave a Reply

  Your email address will not be published.

  Previous Story

  Bihar: पटना में बंदूक की नोक पर दुरंतो एक्सप्रेस में यात्रियों से लूट, दिल्ली से कोलकाता जा रही थी ट्रेन

  Next Story

  Punjab News: सुंदर शाम अरोड़ा की गिरफ्तारी के बाद AIG बोले- किसी को तो पहल करनी थी, मैंने कोशिश की

  Latest from Blog

  ‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

  श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…