ਪਸਸਫ਼ ਦਾ ਵਫ਼ਦ ਏਜੀ ਪੰਜਾਬ ਨੂੰ ਮਿਲਿਆ

10 views
3 mins read
ਪਸਸਫ਼ ਦਾ ਵਫ਼ਦ ਏਜੀ ਪੰਜਾਬ ਨੂੰ ਮਿਲਿਆ

ਤਲਵਾੜਾ: ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਵਫ਼ਦ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨਜ਼ (ਪਸਸਫ਼) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਤੇ ਸਲਾਹਕਾਰ ਵੇਦ ਪ੍ਰਕਾਸ਼ ਸ਼ਰਮਾ ਦੀ ਅਗਵਾਈ ਹੇਠ ਅਕਾਊਂਟੈਂਟ ਜਨਰਲ (ਏਜੀ) ਪੰਜਾਬ ਦੇ ਲੇਖਾ ਅਫ਼ਸਰ ਨਾਲ ਮੀਟਿੰਗ ਕੀਤੀ। ਵਫ਼ਦ ਨੇ ਲੇਖਾ ਅਫ਼ਸਰ ਰਵਿੰਦਰ ਸਿੰਘ ਲਾਂਬਾ ਨਾਲ ਪੈਨਸ਼ਨਰ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ‘ਤੇ ਵਿਚਾਰ ਚਰਚਾ ਕੀਤੀ। ਇਸ ਸਬੰਧੀ ਵਫ਼ਦ ‘ਚ ਸ਼ਾਮਲ ਪੈਨਸ਼ਨਰ ਆਗੂ ਸ਼ਿਵ ਕੁਮਾਰ ਤਲਵਾੜਾ ਨੇ ਦੱਸਿਆ ਕਿ ਮੀਟਿੰਗ ਸਦਭਾਵਨਾ ਭਰੇ ਮਾਹੌਲ ‘ਚ ਹੋਈ। ਅਧਿਕਾਰੀ ਨੇ ਦੱਸਿਆ ਕਿ ਮਈ 2022 ਤੱਕ ਡਾਇਰੀ ਹੋਏ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ। -ਪੱਤਰ ਪ੍ਰੇਰਕ

Source link

Leave a Reply

Your email address will not be published.

Previous Story

ਭਾਰਤ ਵਿੱਚ ਪਹਿਲੀ ਵਾਰ ਹਿੰਦੀ ਵਿੱਚ ਹੋਵੇਗੀ MBBS ਦੀ ਪੜ੍ਹਾਈ, ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਕਿਤਾਬਾਂ ਲਾਂਚ

Next Story

ਨਗਰ ਕੌਂਸਲ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ‘ਆਪ’ ਵਿੱਚ ਸ਼ਾਮਲ

Latest from Blog