ਬੀਐੈੱਸਐੱਫ ਨੇ ਅੰਮ੍ਰਿਤਸਰ ਸੈਕਟਰ ਵਿੱਚ ਪਾਕਿ ਸਰਹੱਦ ’ਤੇ ਡਰੋਨ ਸੁੱਟਿਆ

24 views
3 mins read
ਬੀਐੈੱਸਐੱਫ ਨੇ ਅੰਮ੍ਰਿਤਸਰ ਸੈਕਟਰ ਵਿੱਚ ਪਾਕਿ ਸਰਹੱਦ ’ਤੇ ਡਰੋਨ ਸੁੱਟਿਆ

ਨਵੀਂ ਦਿੱਲੀ/ਅੰਮ੍ਰਿਤਸਰ, 16 ਅਕਤੂਬਰ

ਬੀਐੱਸਐੱਫ ਨੇ ਐਤਵਾਰ ਰਾਤ ਨੂੰ ਅੰਮ੍ਰਿਤਸਰ ਖੇਤਰ ਵਿੱਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਕੁਆਡ-ਕੌਪਟਰ ਡਰੋਨ ਸੁੱਟ ਲੈਣ ਦਾ ਦਾਅਵਾ ਕੀਤਾ ਹੈ। ਪਿਛਲੇ ਤਿੰਨ ਦਿਨਾਂ ਵਿੱਚ ਸਰਹੱਦ ਨੇੜੇ ਵਾਪਰੀ ਇਹ ਦੂਜੀ ਘਟਨਾ ਹੈ। ਡਰੋਨ, ਜਿਸ ਦਾ ਵਜ਼ਨ 12 ਕਿਲੋ ਦੇ ਕਰੀਬ ਹੈ, ਨੂੰ ਅੰਮ੍ਰਿਤਸਰ ਸੈਕਟਰ ਵਿੱਚ ਰਣੀਆ ਸਰਹੱਦੀ ਚੌਕੀ ਨਜ਼ਦੀਕ ਸਵਾ ਨੌਂ ਵਜੇ ਦੇ ਕਰੀਬ ਵੇਖਣ ਮਗਰੋਂ ਫਾਇਰਿੰਗ ਕੀਤੀ ਗਈ। ਸੁਰੱਖਿਆ ਬਲਾਂ ਨੇ ਇਲਾਕੇ ਵਿਚੋਂ ਡਰੋਨ ਰਾਹੀਂ ਭੇਜੀ ਖੇਪ ਵੀ ਬਰਾਮਦ ਕੀਤੀ ਹੈ। ਇਸ ਤੋਂ ਪਹਿਲਾਂ 13 ਤੇ 14 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਗੁਰਦਾਸਪੁਰ ਸੈਕਟਰ ਵਿਚ ਬੀਐੱਸਐੱਫ ਨੇ ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਨੂੰ ਸੁੱਟ ਲੈਣ ਦਾ ਦਾਅਵਾ ਕੀਤਾ ਸੀ। -ਪੀਟੀਆਈ

Source link

Leave a Reply

Your email address will not be published.

Previous News

Drone capcher: ਅੰਮ੍ਰਿਤਸਰ ‘ਚ ਭਾਰਤੀ ਸਰਹੱਦ ‘ਚ ਦਾਖਲ ਹੁੰਦੇ ਹੀ ਡਰੋਨ ਕੀਤਾ ਢੇਰ, ਤਲਾਸ਼ੀ ਮੁਹਿੰਮ ਜਾਰੀ

Next News

मूसेवाला हत्याकांड: आरोपी गुरमीत की निशानदेही पर हथियार बरामद, हत्या से 10 दिन पहले की थी रेकी