ਨਗਰ ਕੌਂਸਲ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ‘ਆਪ’ ਵਿੱਚ ਸ਼ਾਮਲ

24 views
4 mins read
ਨਗਰ ਕੌਂਸਲ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ‘ਆਪ’ ਵਿੱਚ ਸ਼ਾਮਲ

ਪੱਤਰ ਪ੍ਰੇਰਕ

ਤਲਵਾੜਾ, 15 ਅਕਤੂਬਰ

ਸ਼ਹਿਰ ਦੇ ਟਕਸਾਲੀ ਕਾਂਗਰਸੀ ਪਰਿਵਾਰ ਅਤੇ ਨਗਰ ਕੌਂਸਲ ਤਲਵਾੜਾ ਦੀ ਪ੍ਰਧਾਨ ਮੋਨਿਕਾ ਸ਼ਰਮਾ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕਾਂਗਰਸੀ ਵਿਧਾਇਕ ਅਰੁਣ ਡੋਗਰਾ ਦੇ ਨਜ਼ਦੀਕੀ, ਤਲਵਾੜਾ ਦੇ ਸਾਬਕਾ ਸਰਪੰਚ ਰਾਮ ਪ੍ਰਸਾਦ ਸ਼ਰਮਾ ਦੀ ਨੂੰਹ ਤੇ ਸਥਾਨਕ ਨਗਰ ਕੌਂਸਲ ਦੀ ਪ੍ਰਧਾਨ ਮੋਨਿਕਾ ਸ਼ਰਮਾ ਤੇ ਪੁੱਤਰ ਮਨੂੰ ਸ਼ਰਮਾ ਕੱਲ੍ਹ ਵਿਧਾਇਕ ਕਰਮਵੀਰ ਘੁੰਮਣ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਸਥਾਨਕ ਜੰਗਲਾਤ ਵਿਸ਼ਰਾਮ ਘਰ ਵਿਚ ਕਰਵਾਏ ਸਮਾਗਮ ‘ਚ ਵਿਧਾਇਕ ਘੁੰਮਣ ਦੀ ਮੌਜੂਦਗੀ ਵਿੱਚ ਵਾਰਡ ਨੰਬਰ-9 ਦੀ ਐਮਸੀ ਕਲਾਵਤੀ, ਦੌਸੜਕਾ ਤੋਂ ਪਰਸ਼ੋਤਮ, ਪਿੰਡ ਭਵਨੌਰ ਤੋਂ ਰਾਕੇਸ਼ ਜਸਵਾਲ, ਭੋਲ ਤੋਂ ਸੋਨੀਆ ਕੁਮਾਰੀ ਆਦਿ ਵੀ ‘ਆਪ’ ਵਿੱਚ ਸ਼ਾਮਲ ਹੋਏ। ਵਿਧਾਇਕ ਘੁੰਮਣ ਨੇ ਮੋਨਿਕਾ ਸ਼ਰਮਾ ਸਣੇ ਸਾਰਿਆਂ ਦਾ ਸਵਾਗਤ ਕੀਤਾ।

Source link

Leave a Reply

Your email address will not be published.

Previous News

ਪਸਸਫ਼ ਦਾ ਵਫ਼ਦ ਏਜੀ ਪੰਜਾਬ ਨੂੰ ਮਿਲਿਆ

Next News

ਕਿਵੇਂ ਪਤਾ ਲੱਗੇਗਾ ਤੁਹਾਡੇ Smartphone ‘ਚ ਵਾਇਰਸ ਭਰਿਆ?