ਪਿੰਡ ਮਹਿੰਦੀ ਪੁਰ ਵਿਖੇ ਪੇਂਡੂ ਤੇ ਖੇਤ ਮਜ਼ਦੂਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।

71 views
10 mins read

ਪਿੰਡ ਮਹਿੰਦੀਪੁਰ ਵਿਖੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ‘ਤੇ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਮਜ਼ਦੂਰ ਮੰਗਾਂ ਨਾ ਮੰਨਣ ‘ਤੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਮੁਕੰਦ ਲਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਦੌਰਾਨ ਸੰਬੋਧਨ ਕਰਦੇ ਹੋਏ ਕਾਮਰੇਡ ਮੁਕੰਦ ਲਾਲ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ਦੇ ਜੰਗਲ ਰਾਜ ਤੋਂ ਤੰਗ ਆ ਕੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀਭਗਵੰਤ ਸਿੰਘ ਮਾਨ ਦੀ ਸਰਕਾਰ ਭਾਰੀ ਬਹੁਮਤ ਨਾਲ ਸੱਤਾ ‘ਚ ਲਿਆਂਦੀ। ਉਨ੍ਹਾਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ। ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਟਾਇਮ ਦੇ ਕੇ ਮੰਗਾਂ ਸਬੰਧੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ। ਤਿੰਨ ਦਿਨ ਸੰਗਰੂਰ ਵਿਖੇ ਧਰਨਾ ਵੀ ਦਿੱਤਾ ਗਿਆ। ਫਿਰ ਵੀ ਸਰਕਾਰ ਮਜ਼ਦੂਰ ਮੰਗਾਂ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਦੀ। ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 8 ਅਗਸਤ ਨੂੰ ਮੁੱਖ ਮੰਤਰੀ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਮੰਗ ਪੱਤਰ ਵੀ ਦਿੱਤਾ ਗਿਆ ਸੀ। ਇਸ ਮੌਕੇ ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਭੰਗਲ, ਮਾਸਟਰ ਗੁਰਦਿਆਲ, ਹਰੀ ਰਾਮ ਪੰਚ, ਸਦਾ ਰਾਮ, ਬਖਤਾਵਰ ਸਿੰਘ, ਜਸਵੀਰ ਕੌਰ, ਕੁਲਵਿੰਦਰ ਕੌਰ, ਗੁਰਦੇਵ ਰਾਮ, ਪ੍ਰਕਾਸ ਰਾਮ, ਜੋਗਾ ਸਿੰਘ, ਰਾਮ ਲੁਭਾਇਆ, ਵਿਦਿਆ, ਸਾਂਤੀ, ਸ਼ਿੰਦੋ, ਬਲਵਿੰਦਰ ਕੌਰ, ਬਲਵੀਰ ਕੌਰ ਆਦਿ ਵੀ ਹਾਜ਼ਰ ਸਨ।
-ਪੇਂਡੂ ਤੇ ਖੇਤ ਮਜ਼ਦੂਰ ਦੀਆਂ ਕੀ ਹਨ ਮੰਗਾਂ?
ਪੇਂਡੂ ਤੇ ਖੇਤ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਮਨਰੇਗਾ ਕਾਨੂੰਨ ਤਹਿਤ ਹਰ ਬਾਲਗ ਮਜ਼ਦੂਰ ਮਰਦ/ਔਰਤ ਨੂੰ ਸਾਲ ਭਰ ਕੰਮ ਦਿੱਤਾ ਜਾਵੇ, ਕੰਮ ਦਿਹਾੜੀ ਸੱਤ ਸੌ ਰੁਪਈਆ ਦਿੱਤੀ ਜਾਵੇ, ਮਨਰੇਗਾ ਕੰਮਾਂ ਵਿਚ ਸਿਆਸੀ ਦਖਲਅੰਦਾਜੀ ਬੰਦ ਕਰਕੇ ਪਾਰਦਰਸ਼ਤਾ ਲਿਆਂਦੀ ਜਾਵੇ, ਵਾਹੀਯੋਗ ਪੰਚਾਇਤੀ ਜ਼ਮੀਨ ‘ਚੋਂ ਤੀਜੇ ਹਿੱਸੇ ਦੀ ਬੋਲੀ ਐੱਸਸੀ ਭਾਈਚਾਰੇ ਲਈ ਯਕੀਨੀ ਬਣਾਈ ਜਾਵੇ, ਮਜ਼ਦੂਰਾਂ ਦੇ ਮਾਇਕਰੋਫਾਇਨਾਸ ਕੰਪਨੀਆਂ ਸਮੇਤ ਹਰ ਤਰ੍ਹਾਂ ਦੇ ਕਰਜੇ ਮਾਫ ਕੀਤੇ ਜਾਣ, ਬੇਘਰੇ ਮਜ਼ਦੂਰਾਂ ਨੂੰ ਦਸ ਦਸ ਮਰਲੇ ਦੇ ਪਲਾਟ ਤੇ ਮਕਾਨ ਉਸਾਰੀ ਲਈ ਪੰਜ ਪੰਜ ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇ, ਬੁਢਾਪਾ, ਅੰਗਹੀਣ ਤੇ ਵਿਧਵਾ ਔਰਤਾਂ ਦੀ ਪੈਨਸਨ 5000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ।

  Leave a Reply

  Your email address will not be published.

  Previous Story

  America Mass Shooting: ਅਮਰੀਕਾ ਵਿੱਚ ਚੱਲ ਰਹੇ ਗੰਨ ਕਲਚਰ ਕਾਰਨ ਛਲਕਿਆ ਰਾਸ਼ਟਰਪਤੀ ਦਾ ਦਰਦ ਕਿਹਾ, ਹੁਣ ਬੱਸ ਹੋ

  Next Story

  T20 WC: पिछले एक साल में कैसा रहा है शमी का प्रदर्शन, भारत के लिए नौ मैच तो खेले, लेकिन उनमें एक भी टी20 नहीं

  Latest from Blog