ਐਨ.ਆਰ.ਆਈ. ਸੁੱਖੀ ਬਾਠ ਨੇ ਕੀਤਾ ਸਰਬ ਨੌਜਵਾਨ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦਾ ਦੌਰਾ।

18 views
9 mins read

ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਵਿਖੇ ਅੱਜ ਸ੍ਰੀ ਸੁੱਖੀ ਬਾਠ ਮੁੱਖ ਸੰਚਾਲਕ, ਪੰਜਾਬ ਭਵਨ ਸਰੀ, ਕੈਨੇਡਾ ਦਾ ਪਹੁੰਚਣ ਤੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਗਿਆ। ਸੁੱਖੀ ਬਾਠ ਨੇ ਫੇਰੀ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੁਖਾਵੇਂ ਜੀਵਨ ਲਈ ਜ਼ਿੰਦਗੀ ਦਾ ਟੀਚਾ ਮਿੱਥੇ ਬਿਨ੍ਹਾਂ ਸਫ਼ਲਤਾ ਹਾਸਲ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜੁਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਬਿਲਕੁਲ ਸਧਾਰਨ ਕਿਸਾਨ ਪਰਿਵਾਰ ਵਿਚੋਂ ਉੱਠ ਕੇ ਜ਼ਿੰਦਗੀ ‘ਚ ਵੱਡੀਆਂ ਮੰਜ਼ਿਲਾਂ ਤੈਅ ਕਰ ਚੁੱਕੇ ਹਨ ਅਤੇ ਕੈਨੇਡਾ ਦੇ ਕਾਰੋਬਾਰੀਆਂ ‘ਚ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਇਹ ਸਾਰਾ ਕੁੱਝ ਟੀਚਾ ਮਿੱਥ ਕੇ ਕੀਤੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ। ਉਹਨਾ ਨੇ ਸਰੀ ਵਿਖੇ ਕਰਵਾਈ ਗਈ ਲੇਖਕਾਂ ਦੀ ਕਾਨਫਰੰਸ ਦਾ ਵੀ ਜ਼ਿਕਰ ਕੀਤਾ, ਜਿਹੜੀ ਉਹਨਾਂ ਦੀ ਸਰਪ੍ਰਸਤੀ ਹੇਠ ਪੰਜਾਬ ਭਵਨ ਸਰੀ ਵਿਖੇ ਕਰਵਾਈ ਗਈ। ਇਸ ਮੌਕੇ ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸੁੱਖੀ ਬਾਠ ਦੇ ਸਫ਼ਲ ਜੀਵਨ ਦੀ ਚਰਚਾ ਕਰਦਿਆਂ ਉਹਨਾ ਨੂੰ ਸਫ਼ਲਤ ਕਾਰੋਬਾਰੀ ਅਤੇ ਸਮਾਜ ਸੇਵਕ ਹੋਣ ‘ਤੇ ਵਧਾਈ ਦਿੱਤੀ ਅਤੇ ਸਭਾ ਦੀਆਂ ਸਰਗਰਮੀਆਂ ਬਾਰੇ ਵਿਚਾਰ ਸਾਂਝੇ ਕੀਤੇ। ਹੁਸਨ ਲਾਲ ਜਨਰਲ ਮੈਨੇਜਰ ਜੇਸੀਟੀ ਮਿਲਜ਼ ਨੇ ਕਿਹਾ ਕਿ ਸੁੱਖੀ ਬਾਠ ਜਿਹੀ ਸਖ਼ਸ਼ੀਅਤ ਸਮਾਜ ਦਾ ਚਾਨਣ ਮੁਨਾਰਾ ਹਨ ਅਤੇ ਨੌਜਵਾਨ ਲੜਕੇ-ਲੜਕੀਆਂ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਡਾ: ਵਿਜੇ ਕੁਮਾਰ ਜਨਰਲ ਸਕੱਤਰ, ਕੈਸ਼ੀਅਰ ਡਾ: ਕੁਲਦੀਪ ਸਿੰਘ, ਜਗਜੀਤ ਸੇਠ ਮੈਨੇਜਰ, ਨਰਿੰਦਰ ਸੈਣੀ, ਰਾਜ ਬਸਰਾ, ਲੇਖਕ ਡਾ: ਰਵਿੰਦਰ ਭਾਟੀਆ ਬੰਬੇ, ਪ੍ਰੀਤ ਹੀਰ ਜਲੰਧਰ, ਅਸ਼ੋਕ ਸ਼ਰਮਾ, ਸਤਪ੍ਰਕਾਸ਼ ਸੱਗੂ, ਰਮੇਸ਼ ਧੀਰ, ਸਾਹਿਬਜੀਤ ਸਾਬੀ, ਮਨਦੀਪ ਸਿੰਘ, ਜਸ਼ਨ ਮਹਿਰਾ, ਹਰਵਿੰਦਰ ਸਿੰਘ, ਮੈਡਮ ਸੁਖਜੀਤ ਕੌਰ, ਮੈਡਮ ਤਨੂੰ, ਮੈਡਮ ਪੂਜਾ ਸੈਣੀ, ਮੈਡਮ ਟੀਸ਼ਾ, ਸਾਂਤੀ, ਜੈਸਮੀਨ, ਸ਼ਮਾ ਰਾਣੀ, ਮੀਨਾ ਰਾਣੀ, ਸੋਨੂੰ, ਆਸ਼ਾ, ਤਾਹਿਰਾ, ਰੇਖਾ, ਰਜਨੀ ਬਾਲਾ, ਰਜੀ, ਰਾਜਵਿੰਦਰ, ਸੁਖਵਿੰਦਰ, ਵੰਦਨਾ, ਸਿਮਰਨ, ਨੇਹਾ,ਅਨੂ, ਹਰ ਕੋਮਲ, ਅਕਾਂਸ਼ਾ, ਅੰਜਲੀ, ਸੋਨੀਆ, ਪਿ੍ਰਆ, ਕੋਮਲ, ਰੇਖਾ ਨਾਰੰਗ, ਮੀਨਾਕਸ਼ੀ, ਸੰਧਿਆ ਕੁਮਾਰੀ ਆਦਿ ਹਾਜਰ ਸਨ।

  •  

     

    ਕਿਹਾ- ਟੀਚਾ ਮਿੱਥੇ ਬਿਨਾਂ ਸਫਲਤਾ ਹਾਸਲ ਨਹੀ ਕੀਤੀ ਜਾ ਸਕਦੀ ।

Leave a Reply

Your email address will not be published.

Previous Story

America Mass Shooting: ਅਮਰੀਕਾ ਵਿੱਚ ਚੱਲ ਰਹੇ ਗੰਨ ਕਲਚਰ ਕਾਰਨ ਛਲਕਿਆ ਰਾਸ਼ਟਰਪਤੀ ਦਾ ਦਰਦ ਕਿਹਾ, ਹੁਣ ਬੱਸ ਹੋ

Next Story

T20 WC: पिछले एक साल में कैसा रहा है शमी का प्रदर्शन, भारत के लिए नौ मैच तो खेले, लेकिन उनमें एक भी टी20 नहीं

Latest from Blog