ਮਨਾਹੀ ਦੇ ਬਾਵਜੂਦ ਝੋਨੇ ਦੀ ਪਰਾਲੀ ਸਾੜੀ

45 views
8 mins read
ਮਨਾਹੀ ਦੇ ਬਾਵਜੂਦ ਝੋਨੇ ਦੀ ਪਰਾਲੀ ਸਾੜੀ

ਗੁਰਨੇਕ ਸਿੰਘ ਵਿਰਦੀ

ਕਰਤਾਰਪੁਰ 14 ਅਕਤੂਬਰ

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਦੇ ਬਾਵਜੂਦ ਕਰਤਾਰਪੁਰ- ਜੰਡੇਸਰਾਏ ਸੜਕ ‘ਤੇ ਝੱਲ ਫਾਰਮ ਨੇੜੇ ਇਕ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਦਿੱਤੀ। ਧੂੰਏ ਕਾਰਨ ਵਾਤਾਵਰਨ ‘ਤੇ ਮਾੜਾ ਅਸਰ ਪਿਆ ਅਤੇ ਰਾਹੀਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਜ਼ਿਲ੍ਹਾ ਖੇਤੀਬਾੜੀ ਦਫਤਰ ਜਲੰਧਰ ਦੇ ਅਧਿਕਾਰੀ ਨੇ ਅੱਗ ਲਗਾਉਣ ਸਬੰਧੀ ਐੱਸਡੀਐੱਮ ਦਫ਼ਤਰ ਵੱਲੋਂ ਕਾਰਵਾਈ ਕਰਨ ਬਾਰੇ ਕਹਿ ਕੇ ਪੱਲਾ ਝਾੜ ਲਿਆ। ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਨਾਲ ਸੜਕ ਕਿਨਾਰੇ ਬਨਸਪਤੀ ਵੀ ਨੁਕਸਾਨੀ ਗਈ।

ਇਸ ਸਬੰਧੀ ਵਾਤਾਵਰਨ ਪ੍ਰੇਮੀ ਡਾ. ਨਿਰਮਲ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ ਜ਼ੋਰ ਲਗਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੱਗ ਲਗਾਉਣ ਨਾਲ ਮਿੱਟੀ ਦੇ ਉਪਜਾਊ ਤੱਤ ਨਸ਼ਟ ਹੋ ਜਾਂਦੇ ਹਨ ਤੇ ਜ਼ਮੀਨ ਸਖ਼ਤ ਹੋ ਜਾਂਦੀ ਹੈ। ਖੇਤੀ ਲਈ ਸਹਾਇਕ ਮਿੱਤਰ ਕੀੜੇ ਮਰਨ ਨਾਲ ਫਸਲਾਂ ਦਾ ਝਾੜ ਘਟਣ ਦਾ ਖ਼ਦਸ਼ਾ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਨਾ ਬਚਾਇਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।

ਨਾਇਬ ਤਹਿਸੀਲਦਾਰ ਵੱਲੋਂ ਕਾਰਵਾਈ ਦੀ ਚਿਤਾਵਨੀ

ਨਾਇਬ ਤਹਿਸੀਲਦਾਰ (ਕਰਤਾਰਪੁਰ) ਵਿਜੇ ਕੁਮਾਰ ਆਹੀਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਸਖ਼ਤ ਆਦੇਸ਼ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਹਲਕਾ ਕਾਨੂੰਨਗੋ ਦੀ ਅਗਵਾਈ ਵਿੱਚ ਪਟਵਾਰੀ ਅੱਗ ਲਾਉਣ ਵਾਲੇ ਕਿਸਾਨਾਂ ਦੀ ਪਛਾਣ ਕਰਨਗੇ ਅਤੇ ਡਿਫਾਲਟਰ ਕਿਸਾਨਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Source link

Leave a Reply

Your email address will not be published.

Previous Story

T20 WC: पिछले एक साल में कैसा रहा है शमी का प्रदर्शन, भारत के लिए नौ मैच तो खेले, लेकिन उनमें एक भी टी20 नहीं

Next Story

Moradabad : ਇੱਕ ਲੱਖ ਦੇ ਇਨਾਮੀ ਮਾਈਨਿੰਗ ਮਾਫੀਆ ਤੇ ਮੁਰਾਦਾਬਾਦ ਪੁਲਿਸ ਵਿਚਾਲੇ ਮੁੱਠਭੇੜ , ਕੀਤਾ ਗ੍ਰਿਫ਼ਤਾਰ

Latest from Blog

कौन हैं मसाबा गुप्ता के एक्स हस्बैंड? रिश्ता टूटने पर डिजाइनर ने कहा था ‘दुख नहीं हुआ’, नंदना सेन से भी टूट चुका है नाता

Masaba Gupta Ex-Husband: मसाबा गुप्ता की सत्यदीप मिश्रा (Satyadeep Mishra) से शादी इन दिनों चर्चा का…

Website Readers