ਉਰਵਸ਼ੀ ਰੌਤੇਲਾ ਭਾਰਤ ਦੀ ਸਭ ਤੋਂ ਮਹਿੰਗੀ ਇੰਸਟਾਗ੍ਰਾਮ ਯੂਜ਼ਰ, ਇੱਕ ਸੋਸ਼ਲ ਮੀਡੀਆ ਪੋਸਟ ਲਈ ਲੈਂਦੀ ਹੈ ਸਾਢੇ 3 ਕਰੋੜ

11 views
8 mins read
ਉਰਵਸ਼ੀ ਰੌਤੇਲਾ ਭਾਰਤ ਦੀ ਸਭ ਤੋਂ ਮਹਿੰਗੀ ਇੰਸਟਾਗ੍ਰਾਮ ਯੂਜ਼ਰ, ਇੱਕ ਸੋਸ਼ਲ ਮੀਡੀਆ ਪੋਸਟ ਲਈ ਲੈਂਦੀ ਹੈ ਸਾਢੇ 3 ਕਰੋੜ

Urvashi Rautela Most Expensive Instagrammer: ਉਰਵਸ਼ੀ ਰੌਤੇਲਾ ਬਾਲੀਵੁੱਡ ਦੀ ਸਭ ਤੋਂ ਛੋਟੀ ਉਮਰ ਦੀ ਸੁਪਰਸਟਾਰ ਹੈ। ਉਸ ਨੇ ਬਹੁਤ ਛੋਟੀ ਉਮਰ ਵਿੱਚ ਦੁਨੀਆ ਭਰ `ਚ ਨਾਂ ਕਮਾਇਆ ਹੈ। ਇਹੀ ਨਹੀਂ ਉਹ ਦਿੱਗਜ ਵਿਦੇਸ਼ੀ ਕੰਪਨੀਆਂ ਦੀ ਬਰਾਂਡ ਅੰਬੈਸਡਰ ਹੈ। 

ਉਰਵਸ਼ੀ ਭਾਵੇਂ ਫ਼ਿਲਮ ਇੰਡਸਟਰੀ ;ਚ ਐਕਟਿਵ ਨਹੀਂ ਹੈ, ਪਰ ਉੁਹ ਇੱਕ ਸੁਪਰ ਮਾਡਲ ਹੈ। ਉਹ ਆਪਣੇ ਮਾਡਲਿੰਗ ਦੇ ਕੰਮ ਤੋਂ ਕਰੋੜਾਂ ਦੀ ਕਮਾਈ ਕਰਦੀ ਹੈ। ਇਸ ਦੇ ਨਾਲ ਨਾਲ ਉਹ ਇਸ਼ਤਿਹਾਰਾਂ ਦੇ ਜ਼ਰੀਏ ਵੀ ਮੋਟੀ ਕਮਾਈ ਕਰਦੀ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਰਵਸ਼ੀ ਰੌਤੇਲਾ ਸੋਸ਼ਲ ਮੀਡੀਆ ਤੋਂ ਵੀ ਕਰੋੜਾਂ ਕਮਾਉਂਦੀ ਹੈ। ਜੀ ਹਾਂ, ਇੰਸਟਾਗ੍ਰਾਮ ਤੇ ਉਰਵਸ਼ੀ ਦੇ 60 ਮਿਲੀਆਨ ਯਾਨਿ 6 ਕਰੋੜ ਫ਼ਾਲੋਅਰਜ਼ ਹਨ। ਇੱਕ ਰਿਪੋਰਟ ਮੁਤਾਬਕ ਇੰਸਟਾਗ੍ਰਾਮ ਤੇ ਇੱਕ ਪੋਸਟ ਲਈ ਉਰਵਸ਼ੀ ਸਾਢੇ 3 ਕਰੋੜ ਰੁਪਏ ਲੈਂਦੀ ਹੈ। ਦਸ ਦਈਏ ਕਿ ਉਹ ਸਭ ਤੋਂ ਵੱਧ ਫ਼ਾਲੋਅਰਜ਼ ਵਾਲੀ ਏਸ਼ੀਅਨ ਅਭਿਨੇਤਰੀ ਹੈ। 

[blurb]

 
 
 
 
 
View this post on Instagram
 
 
 
 
 
 
 
 
 
 
 

A post shared by Urvashi Rautela (@urvashirautela)


[/blurb]

ਖੈਰ ਇਹ ਤਾਂ ਨਹੀਂ ਕਹਿ ਸਕਦੇ ਕਿ ਉਰਵਸ਼ੀ ਭਾਰਤ `ਚ ਸੋਸ਼ਲ ਮੀਡੀਆ ਤੋਂ ਸਭ ਤੋਂ ਵੱਧ ਪੈਸਾ ਕਮਾਉਣ ਵਾਲੀ ਸ਼ਖਸੀਅਤ ਹੈ। ਕਿਉਂਕਿ ਇਸ ਸੂਚੀ ਵਿੱਚ ਸਭ ਤੋਂ ਉੱਪਰ ਕ੍ਰਿਕੇਟ ਦੇ ਬਾਦਸ਼ਾਹ ਵਿਰਾਟ ਕੋਹਲੀ ਦਾ ਨਾਂ ਹੈ। ਵਿਰਾਟ ਕੋਹਲੀ ਇੱਕ ਸੋਸ਼ਲ ਮੀਡੀਆ ਪੋਸਟ ਲਈ 8 ਕਰੋੜ ਚਾਰਜ ਕਰਦੇ ਹਨ। ਇਸ ਤਰ੍ਹਾਂ ਉਹ ਇੰਡੀਆ ਦੀ ਸਭ ਤੋਂ ਮਹਿੰਗੀ ਸੋਸ਼ਲ ਮੀਡੀਆ ਹਸਤੀ ਹਨ। 

ਕਈ ਹੋਰ ਬਾਲੀਵੁੱਡ ਕਲਾਕਾਰਾਂ ਦੇ ਨਾਂ ਵੀ ਇਸ ਲਿਸਟ `ਚ ਸ਼ਾਮਲ ਹਨ, ਜੋ ਸੋਸ਼ਲ ਮੀਡੀਆ ਤੋਂ ਕਰੋੜਾਂ ਦੀ ਕਮਾਈ ਕਰਦੇ ਹਨ। ਸ਼ਾਹਰੁਖ ਖਾਨ ਇੱਕ ਪੋਸਟ ਲਈ 1 ਕਰੋੜ ਲੈਂਦੇ ਹਨ। ਪ੍ਰਿਯੰਕਾ ਚੋਪੜਾ 1 ਕਰੋੜ, ਸਾਊਥ ਸੁਪਰਸਟਾਰ ਸਾਮੰਥਾ ਰੂਥ ਪ੍ਰਭੂ ਇੱਕ ਪੋਸਟ ਲਈ 3 ਕਰੋੜ ਲੈਂਦੀ ਹੈ। ਦੀਪਿਕਾ ਪਾਦੂਕੋਣ 1.5 ਕਰੋੜ ਤੇ ਹੋਰ ਕਈ ਬਾਲੀਵੁੱਡ ਹਸਤੀਆਂ ਦੇ ਨਾਂ ਵੀ ਇਸ ਲਿਸਟ `ਚ ਸ਼ੁਮਾਰ ਹਨ।   Source link

Leave a Reply

Your email address will not be published.

Previous Story

काम की बात! किसी भी Text को Voice में बदल सकते हैं आप, फेस से मैच करें आवाज़

Next Story

ਪੰਜਾਬ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਨੇ ਲੋਕਾਂ ਤੋਂ ਸੁਝਾਅ ਲੈਣ ਲਈ ਨਵੀਂ ਨੀਤੀ ਦਾ ਖਰੜਾ ਵੈੱਬਸਾਈਟ ’ਤੇ ਅਪਲੋਡ ਕੀਤਾ

Latest from Blog