ਕਰਤਾਰਪੁਰ ਨੇੜੇ ਕਿਸਾਨ ਨੇ ਪਰਾਲੀ ਨੂੰ ਅੱਗ ਲਗਾਈ, ਰਾਹਗੀਰ ਪ੍ਰੇਸ਼ਾਨ

12 views
5 mins read
ਕਰਤਾਰਪੁਰ ਨੇੜੇ ਕਿਸਾਨ ਨੇ ਪਰਾਲੀ ਨੂੰ ਅੱਗ ਲਗਾਈ, ਰਾਹਗੀਰ ਪ੍ਰੇਸ਼ਾਨ

ਗੁਰਨੇਕ ਸਿੰਘ ਵਿਰਦੀ

ਕਰਤਾਰਪੁਰ, 14 ਅਕਤੂਬਰ

ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਦੇ ਉਲਟ ਕਰਤਾਰਪੁਰ ਤੋਂ ਜੰਡੇਸਰਾਏ ਸੜਕ ‘ਤੇ ਝੱਲ ਫਾਰਮ ਨੇੜੇ ਕਿਸਾਨ ਨੇ ਪਰਾਲੀ ਨੂੰ ਅੱਗ ਲਗਾ ਦਿੱਤੀ। ਇਸ ਕਾਰਨ ਰਾਹੀਗਰਾਂ ਨੂੰ ਉੱਥੋਂ ਲੰਘਣ ਸਮੇਂ ਸਾਹ ਲੈਣ ਵਿੱਚ ਭਾਰੀ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਖੇਤੀਬਾੜੀ ਦਫਤਰ ਜਲੰਧਰ ਦੇ ਅਧਿਕਾਰੀ ਨੇ ਐੱਸਡੀਐੱਮ ਦਫ਼ਤਰ ਵੱਲੋਂ ਕਾਰਵਾਈ ਕਰਨ ਦਾ ਕਹਿ ਕੇ ਪੱਲਾ ਝਾੜ ਦਿੱਤਾ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਸੜਕ ਕਿਨਾਰੇ ਹਰੀ ਬਨਸਪਤੀ ਬੁਰੀ ਤਰ੍ਹਾਂ ਝੁਲਸ ਗਈ ਹੈ। ਵਾਤਾਵਰਨ ਪ੍ਰੇਮੀ ਡਾ. ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਲਈ ਜ਼ੋਰ ਲਗਾ ਰਹੀ ਹੈ ਪਰ ਕਈ ਕਿਸਾਨ ਇਸ ਪਾਸੇ ਧਿਆਨ ਨਹੀਂ ਦੇ ਰਹੇ। ਨਾਇਬ ਤਹਿਸੀਲਦਾਰ ਕਰਤਾਰਪੁਰ ਵਿਜੇ ਕੁਮਾਰ ਆਹੀਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਰਾਲੀ ਨੂੰ ਅੱਗ ਨਾ ਲਗਾਉਣ ਦੇ ਸਖ਼ਤ ਆਦੇਸ਼ ਦਿੱਤੇ ਹੋਏ ਹਨ। ਹਲਕਾ ਕਾਨੂੰਗੋ ਦੀ ਅਗਵਾਈ ਵਿੱਚ ਪਟਵਾਰੀਆਂ ਵੱਲੋਂ ਅੱਗ ਲਾਉਣ ਵਾਲੇ ਕਿਸਾਨਾਂ ਦੀ ਨਿਸ਼ਾਨਦੇਹੀ ਕਰਕੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Source link

Leave a Reply

Your email address will not be published.

Previous Story

ਸਾਲ ਦੀ ਪਹਿਲੀ ਪੂਰਨਮਾਸ਼ੀ ਕਦੋਂ ? ਜਾਣੋ ਪੌਸ਼ ਪੂਰਨਿਮਾ ਵਰਤ ਦੀ ਪੂਜਾ ਦਾ ਤਰੀਕਾ ਤ

Next Story

2023 Cricket World Cup: ਜੇ ਇੰਝ ਹੋਇਆ ਤਾਂ BCCi ਨੂੰ ਹੋ ਸਕਦੈ ਕਰੋੜਾਂ ਨੂੰ ਨੁਕਸਾਨ

Latest from Blog