ਮੂੰਗੀ ਕਾਸ਼ਤਕਾਰਾਂ ਦੀ ਕਰੋੜਾਂ ਰੁਪਏ ਰਕਮ ਜਾਰੀ , ਮੱਕੀ ਸੁਕਾਉਣ ਵਾਲਾ ਯੂਨਿਟ ਵੀ ਜਗਰਾਉਂ ਵਿੱਚ ਸਥਾਪਿਤ ਕਰਾਂਗੇ

4 views
11 mins read
ਮੂੰਗੀ ਕਾਸ਼ਤਕਾਰਾਂ ਦੀ ਕਰੋੜਾਂ ਰੁਪਏ ਰਕਮ ਜਾਰੀ , ਮੱਕੀ ਸੁਕਾਉਣ ਵਾਲਾ ਯੂਨਿਟ ਵੀ ਜਗਰਾਉਂ ਵਿੱਚ ਸਥਾਪਿਤ ਕਰਾਂਗੇ

Saravjit Kaur Manuke  : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ  ਸਰਬਜੀਤ ਕੌਰ ਮਾਣੂਕੇ ਦੇ ਯਤਨਾਂ ਸਦਕਾ ਜਗਰਾਉਂ ਮੰਡੀ ਵਿੱਚ ਜਿੰਨ੍ਹਾਂ ਕਿਸਾਨਾਂ ਨੇ ਐਮ.ਐਸ.ਪੀ. ਤੋਂ ਘੱਟ ਰੇਟ ਉਪਰ ਮੂੰਗੀ ਵੇਚੀ ਸੀ, ਉਹਨਾਂ ਮੂੰਗੀ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ 12 ਕਰੋੜ, 81 ਲੱਖ, 18 ਹਜ਼ਾਰ, 714 ਰੁਪਏ ਦੀ ਰਕਮ ਜਾਰੀ ਕਰ ਦਿੱਤੀ ਗਈ ਹੈ। ਮੰਡੀਕਰਨ ਬੋਰਡ ਦੇ ਅਧਿਕਾਰੀ ਗੁਰਮਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿੱਚੋਂ ਜਗਰਾਉਂ ਮੰਡੀ ਵਿੱਚ ਸਭ ਤੋਂ ਜ਼ਿਆਦਾ ਮੂੰਗੀ ਦੀ ਖ੍ਰੀਦ ਹੋਈ ਸੀ ਅਤੇ 10 ਅਗਸਤ ਤੱਕ ਜਿੰਨ੍ਹਾਂ ਕਿਸਾਨਾਂ ਵੱਲੋਂ ਜਗਰਾਉਂ ਮੰਡੀ ਵਿੱਚ ਮੂੰਗੀ ਵੇਚੀ ਗਈ ਸੀ, ਉਹਨਾਂ ਵਿੱਚੋਂ 5592 ਕਿਸਾਨਾਂ ਦੇ ਖਾਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਰਕਮ ਪੈ ਚੁੱਕੀ ਹੈ।
 
ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਆਖਿਆ ਕਿ ਉਹ ਹਲਕੇ ਦੇ ਹਰ ਵਰਗ ਦੇ ਮਸਲੇ ਹੱਲ ਕਰਨ ਲਈ ਯਤਨਸ਼ੀਲ ਹਨ ਅਤੇ ਦੇਸ਼ ਦੀ ਰੀੜ ਹੀ ਹੱਡੀ ਵਜੋਂ ਜਾਣੇ ਜਾਂਦੇ ਕਿਸਾਨਾਂ ਨੂੰ ਉਹਨਾਂ ਦੇ ਹੱਕ ਦਿਵਾਉਣਾ ਉਹ ਆਪਣਾ ਫਰਜ਼ ਸਮਝਦੇ ਹਨ। ਉਹਨਾਂ ਮੂੰਗੀ ਕਾਸ਼ਤਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਵੱਡੀ ਰਕਮ ਪਾਉਣ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਜਿੰਨ੍ਹਾਂ ਕਿਸਾਨਾਂ ਦੀ ਰਕਮ ਜਾਰੀ ਹੋਣ ਤੋਂ ਰਹਿੰਦੀ ਹੈ, ਉਹਨਾਂ ਕਿਸਾਨਾਂ ਦੀ ਰਕਮ ਵੀ ਜ਼ਲਦੀ ਹੀ ਯਤਨ ਕਰਕੇ ਜਾਰੀ ਕਰਵਾਈ ਜਾਵੇਗੀ। 
 
 
ਇਸ ਤੋਂ ਇਲਾਵਾ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਜਗਰਾਉਂ ਵਿਖੇ ਮੂੰਗੀ ਕਾਸ਼ਤਕਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਉਹ ਜਗਰਾਉਂ ਮੰਡੀ ਵਿੱਚ ਮੱਕੀ ਸੁਕਾਉਣ ਵਾਲਾ ਯੂਨਿਟ ਸਥਾਪਿਤ ਕਰਵਾਉਣ ਲਈ ਯਤਨਸ਼ੀਲ ਹਨ ਅਤੇ ਉਹਨਾਂ ਦੀ ਇਸ ਮੰਗ ਨੂੰ ਮਾਨਯੋਗ ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪ੍ਰਵਾਨ ਵੀ ਕਰ ਲਿਆ ਗਿਆ ਹੈ। ਮੂੰਗੀ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪੰਜਾਬ ਸਰਕਾਰ ਵੱਲੋਂ 12 ਕਰੋੜ, 81 ਲੱਖ, 18 ਹਜ਼ਾਰ, 714 ਰੁਪਏ ਦੀ ਰਕਮ ਜਾਰੀ ਕਰਵਾਉਣ ਲਈ ਆੜ੍ਹਤੀਆ ਐਸ਼ੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨ੍ਹੱਈਆ ਗੁਪਤਾ ਬਾਂਕਾ, ਬਲਵਿੰਦਰ ਸਿੰਘ ਗਰੇਵਾਲ, ਅਮ੍ਰਿਤ ਲਾਲ ਮਿੱਤਲ, ਸੁਰਜੀਤ ਸਿੰਘ ਕਲੇਰ, ਜਤਿੰਦਰ ਸਿੰਘ ਚਚਰਾੜੀ, ਬਲਰਾਜ ਸਿੰਘ ਖਹਿਰਾ, ਰਿਪਨ ਝਾਂਜੀ, ਦਰਸ਼ਨ ਕੁਮਾਰ, ਨੀਰਜ ਬਾਂਸਲ, ਨਵੀਨ ਸਿੰਗਲਾ, ਜਗਜੀਤ ਸਿੰਘ ਸੰਧੂ, ਜਗਪਾਲ ਸਿੰਘ ਧਨੋਆ, ਮਨੋਹਰ ਲਾਲ ਆਦਿ ਨੇ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

Source link

Leave a Reply

Your email address will not be published.

Previous Story

Shivpuri: चिता से शव लाकर पुलिस ने कराया पोस्टमॉर्टम, मां का ससुरालवालों पर बेटी की हत्या का आरोप 

Next Story

OMG: जिस ड्रोन से रखी जा रही थी अपराधियों पर नज़र, उसको ही दिनदहाड़े ‘उड़ा’ ले गए चोर

Latest from Blog

‘उसने श्रद्धा के 35 टुकड़े किए, मैं तुम्हारे 70 करूंगा’…धर्मांतरण का विरोध करने पर शख्स ने लिव-इन पार्टनर को दी धमकी

श्रद्धा वाकर की उसके लिव-इन पार्टनर आफताब अमीन पूनावाला द्वारा की गई भीषण हत्या का मामला…