Pakistan: ਕਰਾਚੀ ‘ਚ ਬੱਸ ਨੂੰ ਲੱਗੀ ਭਿਆਨਕ ਅੱਗ, 18 ਹੜ੍ਹ ਪੀੜਤਾਂ ਦੀ ਝੁਲਸ ਕੇ ਮੌਤ, ਕਈ ਜ਼ਖਮੀ

12 mins read
Pakistan: ਕਰਾਚੀ ‘ਚ ਬੱਸ ਨੂੰ ਲੱਗੀ ਭਿਆਨਕ ਅੱਗ, 18 ਹੜ੍ਹ ਪੀੜਤਾਂ ਦੀ ਝੁਲਸ ਕੇ ਮੌਤ, ਕਈ ਜ਼ਖਮੀ

Pakistan Bus Fire: ਪਾਕਿਸਤਾਨ ਦੇ ਕਰਾਚੀ ਵਿੱਚ ਬੁੱਧਵਾਰ (12 ਅਕਤੂਬਰ) ਰਾਤ ਨੂੰ ਇੱਕ ਬੱਸ ਵਿੱਚ ਭਿਆਨਕ ਅੱਗ ਲੱਗ ਗਈ। ਬੱਸ ‘ਚ ਸਵਾਰ 18 ਯਾਤਰੀ ਜ਼ਿੰਦਾ ਸੜ ਗਏ, ਜਦਕਿ ਕਈ ਯਾਤਰੀ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹੜ੍ਹ ਪੀੜਤਾਂ ਨੂੰ ਲੈ ਕੇ ਬੱਸ ਕਰਾਚੀ ਤੋਂ ਖੈਰਪੁਰ ਨਾਥਨ ਸ਼ਾਹ ਇਲਾਕੇ ਜਾ ਰਹੀ ਸੀ ਪਰ ਸੁਪਰ ਹਾਈਵੇਅ ‘ਤੇ ਨੂਰੀਾਬਾਦ ਨੇੜੇ ਬੱਸ ਨੂੰ ਅੱਗ ਲੱਗ ਗਈ।

ਇਹ ਘਟਨਾ ਬੰਦਰਗਾਹ ਵਾਲੇ ਸ਼ਹਿਰ ਕਰਾਚੀ ਨੂੰ ਸਿੰਧ ਸੂਬੇ ਦੇ ਹੈਦਰਾਬਾਦ ਅਤੇ ਜਮਸ਼ੋਰੋ ਸ਼ਹਿਰਾਂ ਨਾਲ ਜੋੜਨ ਵਾਲੇ ਐਮ-9 ਮੋਟਰਵੇਅ ‘ਤੇ ਵਾਪਰੀ। ਇਸ ਬੱਸ ਵਿੱਚ ਹੜ੍ਹ ਪ੍ਰਭਾਵਿਤ ਲੋਕ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਸਨ।

ਬੱਸ ਨੂੰ ਅੱਗ ਲੱਗਣ ਕਾਰਨ 18 ਮੌਤਾਂ

ਸੰਸਦੀ ਸਿਹਤ ਸਕੱਤਰ ਸਿਰਾਜ ਕਾਸਿਮ ਸੂਮਰੋ ਨੇ ਮੀਡੀਆ ਨੂੰ ਦੱਸਿਆ ਕਿ ਇਸ ਹਾਦਸੇ ‘ਚ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 10 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਮਾਚਾਰ ਏਜੰਸੀ ਰਾਇਟਰਸ ਦੇ ਮੁਤਾਬਕ ਜਮਸ਼ੋਰੋ ਜਿਲ੍ਹੇ ਦੇ ਕਮਿਸ਼ਨਰ ਆਸਿਫ ਜਮੀਲ ਨੇ ਦੱਸਿਆ ਕਿ ਬੱਸ ਵਿਚ ਸਵਾਰ ਲੋਕ ਹੜ੍ਹ ਪ੍ਰਭਾਵਿਤ ਲੋਕ ਸਨ। ਇਹ ਸਾਰੇ ਦਾਦੂ ਜ਼ਿਲ੍ਹੇ ਵਿੱਚ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ।

ਬੱਸ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੈਣ ਜਾ ਰਹੀ ਸੀ

ਜਾਣਕਾਰੀ ਮੁਤਾਬਕ ਬੱਸ ‘ਚ ਕਰੀਬ 35 ਲੋਕ ਸਵਾਰ ਸਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਅੱਗ ਕਿਸ ਕਾਰਨ ਲੱਗੀ। ਪੁਲਸ ਮੁਤਾਬਕ ਅੱਗ ਬੱਸ ਦੇ ਪਿਛਲੇ ਹਿੱਸੇ ‘ਚ ਲੱਗੀ, ਜਿਸ ਨੇ ਪੂਰੀ ਬੱਸ ਨੂੰ ਆਪਣੀ ਲਪੇਟ ‘ਚ ਲੈ ਲਿਆ। ਕੁਝ ਸਵਾਰੀਆਂ ਨੇ ਅੱਗ ਤੋਂ ਬਚਣ ਲਈ ਬੱਸ ਤੋਂ ਛਾਲ ਮਾਰ ਦਿੱਤੀ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਦਾਦੂ ਜ਼ਿਲ੍ਹਾ ਸਿੰਧ ਸੂਬੇ ਦੇ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ।

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:
 Source link

Leave a Reply

Your email address will not be published.

Previous Story

Chhattisgarh ED Raid: IAS के घर मिला 2 करोड़ कीमत का 4 किलो सोना, 20 कैरेट का हीरा और 47 लाख कैश

Next Story

36ਵੀਆਂ ਕੌਮੀ ਖੇਡਾਂ ਦੇ ਆਖਰੀ ਦਿਨ ਪੰਜਾਬ ਨੇ ਇਕ ਸੋਨੇ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗੇ ਜਿੱਤੇ, ਮੀਤ ਹੇਅਰ

Latest from Blog