ਖੁਦ ਨੂੰ ਅਗਵਾ ਕਰਵਾਉਣ ਦੀ ਸ਼ਾਜਿਸ਼ ਰਚਣ ਵਾਲਾ ਨੌਜਵਾਨ ਗ੍ਰਿਫ਼ਤਾਰ

11 views
6 mins read
ਖੁਦ ਨੂੰ ਅਗਵਾ ਕਰਵਾਉਣ ਦੀ ਸ਼ਾਜਿਸ਼ ਰਚਣ ਵਾਲਾ ਨੌਜਵਾਨ ਗ੍ਰਿਫ਼ਤਾਰ

ਭਗਵਾਨ ਦਾਸ ਸੰਦਲ

ਦਸੂਹਾ, 11 ਅਕਤੂਬਰ

ਇਥੇ ਖੁਦ ਨੂੰ ਅਗਵਾ ਕਰਵਾਉਣ ਦੀ ਝੂਠੀ ਸ਼ਾਜਿਸ਼ ਰਚਣ ਵਾਲੇ ਨੌਜਵਾਨ ਨੂੰ ਦਸੂਹਾ ਪੁਲੀਸ ਨੇ ਪਿੰਡ ਸੰਤੇਮਾਜਰਾ ਜ਼ਿਲ੍ਹਾ ਐਸ.ਏ.ਐਸ ਨਗਰ ਮੁਹਾਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰੌਬਿਨ ਸਿੰਘ (20) ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਉਡਰਾ ਥਾਣਾ ਦਸੂਹਾ ਵਜੋਂ ਹੋਈ ਹੈ। ਡੀਐੱਸਪੀ ਬਲਬੀਰ ਸਿੰਘ ਤੇ ਥਾਣਾ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ 7 ਅਕਤੂਬਰ ਨੂੰ ਸੁਰਜੀਤ ਸਿੰਘ ਨੇ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਲੜਕੇ ਰੌਬਿਨ ਸਿੰਘ ਨੂੰ ਅਗਵਾ ਕਰ ਲਿਆ ਹੈ। ਪੁਲੀਸ ਨੇ ਧਾਰਾ 365 ਤੇ 34 ਤਹਿਤ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ। 10 ਅਕਤੂਬਰ ਨੂੰ ਰੌਬਿਨ ਨੂੰ ਪਿੰਡ ਸੰਤੇਮਾਜਰਾ ਜ਼ਿਲ੍ਹਾ ਐਸ.ਏ.ਐਸ ਨਗਰ ਮੁਹਾਲੀ ਤੋਂ ਬਰਾਮਦ ਕਰ ਲਿਆ। ਸਪਸ਼ਟ ਹੋਇਆ ਕਿ 2019 ਤੋਂ ਫਤਿਹਗੜ੍ਹ ਸਾਹਿਬ ਯੂਨੀਵਰਸਿਟੀ ‘ਚ ਪੜ੍ਹਾਈ ਕਰਦਿਆਂ ਰੌਬਿਨ ਨੇ ਇਕ ਲੜਕੀ ਨਾਲ ਲਵ ਮੈਰਿਜ ਕਰਵਾ ਲਈ ਸੀ। ਕੁਝ ਸਮੇਂ ਮਗਰੋਂ ਉਹ ਅਲੱਗ ਰਹਿਣ ਲੱਗ ਪਏ। ਭੈੜੀ ਸੰਗਤ ‘ਚ ਪੈਣ ਕਾਰਨ ਰੌਬਿਨ ਨੂੰ 2020 ‘ਚ ਯੂਨੀਵਰਸਿਟੀ ‘ਚੋਂ ਕੱਢ ਦਿੱਤਾ ਗਿਆ। ਰੌਬਿਨ ਨੇ ਦੋਸਤ ਰੋਹਿਤ ਵਾਸੀ ਹਰਦੋਥਲਾ ਤੇ ਕਰਨ ਵਾਸੀ ਕਠਾਣਾ ਦੀ ਮਦਦ ਨਾਲ ਇਕ ਕਾਰ ‘ਚ ਖੁਦ ਨੂੰ ਅਗਵਾ ਕਰਵਾਉਣ ਦੀ ਸਾਜਿਸ਼ ਨੂੰ ਅੰਜਾਮ ਦਿੱਤਾ ਤੇ ਘਰਦਿਆਂ ਨੂੰ ਫੋਨ ‘ਤੇ ਆਪਣੇ ਅਗਵਾ ਹੋਣ ਬਾਰੇ ਦੱਸ ਕੇ ਮਗਰੋਂ ਫੋਨ ਬੰਦ ਦਿੱਤਾ।

Source link

Leave a Reply

Your email address will not be published.

Previous Story

Chandigarh: चंडीगढ़ पहुंचे कांग्रेस अध्यक्ष पद प्रत्याशी खरगे, बोले- मैं गांधी परिवार की रबर स्टैंप नहीं हूं

Next Story

ਗੜ੍ਹਦੀਵਾਲਾ ਪੁਲੀਸ ਵੱਲੋਂ 159 ਗ੍ਰਾਮ ਨਸ਼ੇ ਸਣੇ ਦੋ ਕਾਬੂ

Latest from Blog