Railway Diwali Bonus : ਰੇਲਵੇ ਕਰਮਚਾਰੀਆਂ ਨੂੰ ਮੋਦੀ ਕੈਬਨਿਟ ਦਾ ਦੀਵਾਲੀ ਤੋਹਫਾ, ਮਿਲੇਗਾ ਬੋਨਸ

10 mins read
Railway Diwali Bonus : ਰੇਲਵੇ ਕਰਮਚਾਰੀਆਂ ਨੂੰ ਮੋਦੀ ਕੈਬਨਿਟ ਦਾ ਦੀਵਾਲੀ ਤੋਹਫਾ, ਮਿਲੇਗਾ ਬੋਨਸ

Railway Employees Diwali Bonus : ਮੋਦੀ ਕੈਬਨਿਟ ਨੇ ਰੇਲਵੇ ਕਰਮਚਾਰੀਆਂ ਨੂੰ ਬੋਨਸ ਦੇਣ ਦਾ ਫੈਸਲਾ ਕੀਤਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਰੇਲਵੇ ਕਰਮਚਾਰੀਆਂ ਨੂੰ 78 ਦਿਨਾਂ ਦਾ ਬੋਨਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, “11.27 ਲੱਖ ਰੇਲਵੇ ਕਰਮਚਾਰੀਆਂ ਨੂੰ 1,832 ਕਰੋੜ ਰੁਪਏ ਦਾ  Productivity ਲਿੰਕਡ ਬੋਨਸ ਦਿੱਤਾ ਜਾਵੇਗਾ। ਅਧਿਕਤਮ ਸੀਮਾ 17,951 ਰੁਪਏ ਹੋਵੇਗੀ।”

ਤੇਲ ਵੰਡ ਕੰਪਨੀਆਂ ਨੂੰ ਦਿੱਤੀ ਜਾਵੇਗੀ ਇੰਨੀ ਗ੍ਰਾਂਟ  

ਇਸ ਦੇ ਨਾਲ ਹੀ ਤੇਲ ਵੰਡ ਕੰਪਨੀਆਂ ਨੂੰ 22,000 ਕਰੋੜ ਰੁਪਏ ਦੀ ਵਨ ਟਾਇਮ ਗ੍ਰਾਂਟ ਦਿੱਤੀ ਗਈ ਹੈ ਤਾਂ ਜੋ ਅੰਤਰਰਾਸ਼ਟਰੀ ਬਾਜ਼ਾਰ ‘ਚ ਐੱਲ.ਪੀ.ਜੀ. ਦੀ ਕੀਮਤ ‘ਚ ਵਾਧਾ ਹੋਣ ਦੇ ਬਾਵਜੂਦ ਐੱਲ.ਪੀ.ਜੀ. ਦਾ ਰੇਟ ਘਰੇਲੂ ਬਾਜ਼ਾਰ ‘ਚ ਉਸੇ ਅਨੁਪਾਤ ਵਿੱਚ ਨਹੀਂ ਵਧਾਉਣ ਨਾਲ ਜੋ ਨੁਕਸਾਨ ਹੋਇਆ ਹੈ , ਉਸਦੀ ਭਰਪਾਈ ਕੀਤੀ ਜਾ ਸਕੇ। 

ਗੁਜਰਾਤ ਵਿੱਚ ਬਣਾਇਆ ਜਾਵੇਗਾ ਕੰਟੇਨਰ ਟਰਮੀਨਲ  
ਪ੍ਰੈੱਸ ਕਾਨਫਰੰਸ ‘ਚ ਕੈਬਨਿਟ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਗੁਜਰਾਤ ਦੇ ਕਾਂਡਲਾ ‘ਚ ਦੀਨ ਦਿਆਲ ਪੋਰਟ ਅਥਾਰਟੀ ਦੇ ਅਧੀਨ ਕੰਟੇਨਰ ਟਰਮੀਨਲ ਅਤੇ ਮਲਟੀ ਪਰਪਜ਼ ਕਾਰਗੋ ਬਰਥ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ‘ਤੇ ਲਗਭਗ 6 ਹਜ਼ਾਰ ਕਰੋੜ ਰੁਪਏ ਦੀ ਲਾਗਤ ਆਵੇਗੀ।

ਮੰਤਰੀ ਮੰਡਲ ਨੇ ਹੋਰ ਕਿਹੜੇ ਫੈਸਲੇ ਲਏ?

ਕੇਂਦਰੀ ਮੰਤਰੀ ਨੇ ਦੱਸਿਆ ਕਿ ਉੱਤਰ ਪੂਰਬੀ ਰਾਜਾਂ ਵਿੱਚ ਬੁਨਿਆਦੀ ਢਾਂਚੇ ਅਤੇ ਹੋਰ ਸਮਾਜਿਕ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪ੍ਰਧਾਨ ਮੰਤਰੀ-ਡਿਵਾਈਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਸਕੀਮ ਚਾਰ ਸਾਲਾਂ (2025-26 ਤੱਕ) ਲਈ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਬਹੁ-ਰਾਜੀ ਸਹਿਕਾਰੀ ਸਭਾਵਾਂ (ਸੋਧ) ਬਿੱਲ, 2022 ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਬਹੁ-ਰਾਜੀ ਸਹਿਕਾਰੀ ਸਭਾਵਾਂ ਐਕਟ 2002 ਵਿੱਚ ਸੋਧ ਕਰਨ ਦੀ ਮੰਗ ਕਰਦਾ ਹੈ। ਇਸ ਵਿੱਚ 97ਵੇਂ ਸੰਵਿਧਾਨਕ ਸੋਧ ਦੇ ਉਪਬੰਧ ਸ਼ਾਮਲ ਹੋਣਗੇ।

 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Source link

Leave a Reply

Your email address will not be published.

Previous Story

Riots Report Shows London Needs To Maintain Police Numbers, Says Mayor

Next Story

फिर से पर्दे पर लौट रहा’Iron Man’! Robert Downey Jr ने इंटरव्यू में खुद बताई सच्चाई

Latest from Blog