ਗੜ੍ਹਦੀਵਾਲਾ ਪੁਲੀਸ ਵੱਲੋਂ 159 ਗ੍ਰਾਮ ਨਸ਼ੇ ਸਣੇ ਦੋ ਕਾਬੂ

15 views
7 mins read
ਗੜ੍ਹਦੀਵਾਲਾ ਪੁਲੀਸ ਵੱਲੋਂ 159 ਗ੍ਰਾਮ ਨਸ਼ੇ ਸਣੇ ਦੋ ਕਾਬੂ

ਪੱਤਰ ਪ੍ਰੇਰਕ

ਮੁਕੇਰੀਆਂ, 11 ਅਕਤੂਬਰ

ਗੜ੍ਹਦੀਵਾਲਾ ਪੁਲੀਸ ਟੀਮ ਵੱਖ ਵੱਖ ਥਾਵਾਂ ‘ਤੇ ਲਗਾਏ ਨਾਕਿਆਂ ਦੌਰਾਨ 159 ਗ੍ਰਾਮ ਨਸ਼ੇ ਸਮੇਤ 2 ਵਿਆਕਤੀਆਂ ਨੂੰ ਤੇ ਆਬਕਾਰੀ ਐਕਟ ਅਧੀਨ ਅਦਾਲਤੀ ਭਗੌੜੇ ਇੱਕ ਵਿਆਕਤੀ ਨੂੰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਏਐੱਸਆਈ ਸੱਤਪਾਲ ਸਿੰਘ, ਏਐੱਸਆਈ ਬਲਵੀਰ ਸਿੰਘ, ਏਐੱਸਆਈ ਰਵਿੰਦਰ ਨਾਥ ਦੀ ਅਗਵਾਈ ਵਾਲੀ ਪੁਲੀਸ ਟੀਮ ਵੱਲੋਂ ਮੇਨ-ਰੋਡ ਟੀ ਪੁਆਇੰਟ ਪਿੰਡ ਅਰਗੋਵਾਲ ‘ਤੇ ਲਗਾਏ ਨਾਕੇ ਦੌਰਾਨ ਪਿੰਡ ਅਰਗੋਵਾਲ ਪਾਸਿਓਂ ਆਉਂਦੇ ਇੱਕ ਵਿਆਕਤੀ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਸੀ। ਕਾਬੂ ਕੀਤੇ ਵਿਆਕਤੀ ਦੀ ਸੱਜੀ ਜੇਬ ਵਿੱਚੋਂ 72 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਜਿਸ ਦੀ ਪਛਾਣ ਅਸ਼ੀਸ਼ ਕੁਮਾਰ ਵਾਸੀ ਵਾਰਡ ਨੰ. 4 ਮਹਾਜਨਾ ਮੁਹੱਲਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਹੋਈ ਹੈ। ਇਸੇ ਤਰ੍ਹਾਂ ਏਐੱਸਆਈ ਜਗਦੀਪ ਸਿੰਘ, ਏਐੱਸਆਈ ਜਸਵੀਰ ਸਿੰਘ, ਏਐੱਸਆਈ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗੜ੍ਹਦੀਵਾਲਾ ਤੋਂ ਪਿੰਡ ਅਰਗੋਵਾਲ ਸਾਈਡ ਨੂੰ ਜਾਂਦਿਆਂ ਇੱਕ ਵਿਆਕਤੀ ਨੂੰ ਸਕੂਟਰ (ਪੀ.ਬੀ 07 ਐਫ-5781) ‘ਤੇ ਆਉਂਦੇ ਇੱਕ ਵਿਆਕਤੀ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਸੀ। ਜਿਸਦੀ ਪਛਾਣ ਜਗਵੀਰ ਸਿੰਘ ਵਾਸੀ ਚਿੱਪੜਾ ਥਾਣਾ ਗੜਦੀਵਾਲਾ ਵਜੋਂ ਹੋਈ ਹੈ। ਉਸਦੀ ਤਲਾਸ਼ੀ ਲੈਣ ‘ਤੇ ਉਸ ਪਾਸੋਂ 87 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਏਐੱਸਆਈ ਜਸਵੀਰ ਸਿੰਘ ਸਮੇਤ ਪੁਲੀਸ ਪਾਰਟੀ ਵੱਲੋਂ ਆਬਕਾਰੀ ਐਕਟ ਅਧੀਨ ਅਦਾਲਤੀ ਭਗੌੜੇ ਬਲਵੀਰ ਚੰਦ ਵਾਸੀ ਮੱਲੀਆਂ ਨੰਗਲ ਥਾਣਾ ਗੜ੍ਹਦੀਵਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ।

Source link

Leave a Reply

Your email address will not be published.

Previous Story

ਖੁਦ ਨੂੰ ਅਗਵਾ ਕਰਵਾਉਣ ਦੀ ਸ਼ਾਜਿਸ਼ ਰਚਣ ਵਾਲਾ ਨੌਜਵਾਨ ਗ੍ਰਿਫ਼ਤਾਰ

Next Story

युवती से गैंगरेप के दौरान बनाया वीडियो, अब वायरल कर ब्लैक मेल कर रहे मनचले

Latest from Blog