ਨਸ਼ਾ ਤਸਕਰ ਹੈਰੋਇਨ ਸਣੇ ਗ੍ਰਿਫ਼ਤਾਰ

9 views
3 mins read
ਨਸ਼ਾ ਤਸਕਰ ਹੈਰੋਇਨ ਸਣੇ ਗ੍ਰਿਫ਼ਤਾਰ

ਆਦਮਪੁਰ ਦੋਆਬਾ (ਜਲੰਧਰ): ਜਲੰਧਰ ਦਿਹਾਤੀ ਪੁਲੀਸ ਦੀ ਕ੍ਰਾਇਮ ਬ੍ਰਾਂਚ ਦੀ ਟੀਮ ਨੇ 50 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਕਰਾਇਮ ਬ੍ਰਾਚ ਜ਼ਿਲ਼੍ਹਾ ਜਲੰਧਰ ਦਿਹਾਤੀ ਦੇ ਐੱਸਆਈ ਭੁਪਿੰਦਰ ਸਿੰਘ ਨੇ ਕਰਮਚਾਰੀਆਂ ਸਣੇ ਨਾਕਾ ਕਠਾਰ ‘ਤੇ ਸੀ ਕਿ ਇੱਕ ਮੋਨਾ ਵਿਅਕਤੀ ਐਕਟਿਵਾ ‘ਤੇ ਹੁਸ਼ਿਆਰਪੁਰ ਵੱਲੋਂ ਆਇਆ। ਜਿਸ ਨੂੰ ਭੁਪਿੰਦਰ ਸਿੰਘ ਨੇ ਕਾਬੂ ਕਰਕੇ ਉਸਦਾ ਨਾਂ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਵਿਸ਼ਾਲ ਪੁੱਤਰ ਦੀਪਕ ਵਾਸੀ ਮੁਹੱਲਾ ਨਿਊ ਸ਼ਾਸਤਰੀ ਨਗਰ ਥਾਣਾ ਮਾਡਲ ਟਾਉਨ ਜਿਲ਼੍ਹਾ ਹੁਸ਼ਿਆਰਪੁਰ ਦੱਸਿਆ। ਐਕਟਿਵਾ ਦੀ ਤਲਾਸ਼ੀ ਲੈਣ’ ਤੇ ਉਸ ਦੀ ਡਿੱਗੀ ਵਿੱਚੋਂ ਇੱਕ ਲਿਫਾਫੇ ਵਿੱਚੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਹੈ। – ਪੱਤਰ ਪ੍ਰੇਰਕ

Source link

Leave a Reply

Your email address will not be published.

Previous News

ਮੰਤਰੀ ਸਰਾਰੀ ਖ਼ਿਲਾਫ਼ ਕਾਰਵਾਈ ਲਈ ਕਾਂਗਰਸ ਵੱਲੋਂ ਰੋਸ ਧਰਨੇ

Next News

ਮਾਤ-ਭਾਸ਼ਾ ਸਬੰਧੀ ਲੇਖ-ਮੁਕਾਬਲੇ ਕਰਵਾਏ