ਮਾਤ-ਭਾਸ਼ਾ ਸਬੰਧੀ ਲੇਖ-ਮੁਕਾਬਲੇ ਕਰਵਾਏ

23 views
4 mins read
ਮਾਤ-ਭਾਸ਼ਾ ਸਬੰਧੀ ਲੇਖ-ਮੁਕਾਬਲੇ ਕਰਵਾਏ

ਆਦਮਪੁਰ ਦੋਆਬਾ (ਜਲੰਧਰ): ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ‘ਪੰਜਾਬੀ ਭਾਸ਼ਾ ਵਿਕਾਸ ਕੇਂਦਰ’ ਵਲੋਂ ਮਾਤ-ਭਾਸ਼ਾ ਪੰਜਾਬੀ ਦੇ ਮਹੱਤਵ ਸੰਬੰਧੀ ਵਿਸ਼ੇ ‘ਤੇ ਵਿਦਿਆਰਥੀਆਂ ਵਿਚ ਲੇਖ-ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਤੋਂ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਲੇਖ-ਮੁਕਾਬਲੇ ਵਿਚੋਂ ਪਹਿਲਾ ਸਥਾਨ ਨਗਮਾ ਬੀ.ਏ. ਪੰਜਵਾਂ ਸਮੈਸਟਰ, ਦੂਜਾ ਸਥਾਨ ਨੇਹਾ, ਬੀ.ਏ. ਤੀਜਾ ਸਮੈਸਟਰ ਅਤੇ ਤੀਜਾ ਸਥਾਨ ਪੁਨੀਤ ਕੌਰ, ਬੀ.ਏ. ਪੰਜਵਾਂ ਸਮੈਸਟਰ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਨਾਮ ਵੰਡੇ। ਕੇਂਦਰ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਨਾਗਰਾ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਦਾ ਮਕਸਦ ਵਿਦਿਆਰਥੀਆਂ ਵਿਚ ਮਾਤ-ਭਾਸ਼ਾ ਪੰਜਾਬੀ ਸੰਬੰਧੀ ਸੁਨੇਹ ਪੈਦਾ ਕਰਨਾ ਅਤੇ ਸਾਹਿਤਕ ਲੇਖਣੀ ਨੂੰ ਪ੍ਰਫੁੱਲਿਤ ਕਰਨਾ ਹੈ। -ਪੱਤਰ ਪ੍ਰੇਰਕ

Source link

Leave a Reply

Your email address will not be published.

Previous Story

ਨਸ਼ਾ ਤਸਕਰ ਹੈਰੋਇਨ ਸਣੇ ਗ੍ਰਿਫ਼ਤਾਰ

Next Story

ਕਰਮਚਾਰੀਆਂ ਵੱਲੋਂ ਛੇ ਰੋਜ਼ਾ ਹੜਤਾਲ ਸ਼ੁਰੂ

Latest from Blog