ਕਰਮਚਾਰੀਆਂ ਵੱਲੋਂ ਛੇ ਰੋਜ਼ਾ ਹੜਤਾਲ ਸ਼ੁਰੂ

27 views
4 mins read
ਕਰਮਚਾਰੀਆਂ ਵੱਲੋਂ ਛੇ ਰੋਜ਼ਾ ਹੜਤਾਲ ਸ਼ੁਰੂ

ਆਦਮਪੁਰ ਦੋਆਬਾ (ਜਲੰਧਰ): ਜਲੰਧਰ ਦੇ 42 ਦੇ ਕਰੀਬ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨੂੰ ਲੈ ਕੇ 6 ਦਿਨਾਂ ਹੜਤਾਲ ‘ਤੇ ਚਲੇ ਗਏ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ, ਜਨਰਲ ਸਕੱਤਰ ਤਜਿੰਦਰ ਸਿੰਘ ਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ, ਕਰਮਚਾਰੀਆਂ ਦੀਆਂ ਤਰੱਕੀਆਂ ਤੇ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਇਸ ਤਹਿਤ 28 ਤੇ 29 ਸਤੰਬਰ ਨੂੰ ਕਲਮ ਛੋੜ ਹੜਤਾਲ ਵੀ ਕੀਤੀ ਗਈ ਸੀ। ਪਰ ਉਸਦਾ ਸਰਕਾਰ’ਤੇ ਕੋਈ ਅਸਰ ਨਹੀਂ ਹੋਇਆ। ਜਿਸ ਕਾਰਨ ਜੁਆਇੰਟ ਐਕਸ਼ਨ ਕਮੇਟੀ ਵਲੋਂ 10 ਤੋਂ 15 ਅਗਸਤ ਤੱਕ ਹੜਤਾਲ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਹੜਤਾਲ ਕਾਰਨ ਲੋਕਾਂ ਨੂੰ ਬੜੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਪਹਿਲਾ ਸ਼ਨਿਚਰਵਾਰ ਅਤੇ ਐਤਵਾਰ ਹੋਣ ਕਾਰਨ ਛੁਟੀਆਂ ਸਨ ਅਤੇ ਹੁਣ ਲੋਕਾਂ ਦੇ ਕੰਮ ਅਗਲੇ ਸੋਮਵਾਰ ਹੋਣਗੇ। -ਪੱਤਰ ਪ੍ਰੇਰਕ

Source link

Leave a Reply

Your email address will not be published.

Previous Story

ਮਾਤ-ਭਾਸ਼ਾ ਸਬੰਧੀ ਲੇਖ-ਮੁਕਾਬਲੇ ਕਰਵਾਏ

Next Story

ਵਿਧਾਇਕ ਘੁੰਮਣ ਵੱਲੋਂ ਜਲ ਸਪਲਾਈ ਦੇ ਕੰਮ ਦਾ ਉਦਘਾਟਨ

Latest from Blog