ਕਿਤੇ ਤੁਹਾਡਾ ਮੋਬਾਈਲ ਵੀ ਤਾਂ ਨਹੀਂ ਕੀਤਾ ਜਾ ਰਿਹਾ ਟ੍ਰੈਕ?

13 views
10 mins read
ਕਿਤੇ ਤੁਹਾਡਾ ਮੋਬਾਈਲ ਵੀ ਤਾਂ ਨਹੀਂ ਕੀਤਾ ਜਾ ਰਿਹਾ ਟ੍ਰੈਕ?

Smartphone Tips: ਸਮਾਰਟਫ਼ੋਨ ਸਾਡੀ ਡੇਲੀ ਲਾਈਫ਼ ਦੀ ਲੋੜ ਬਣ ਗਿਆ ਹੈ। ਲੋਕ ਆਪਣਾ ਨਿੱਜੀ ਡਾਟਾ ਮੋਬਾਈਲ ‘ਚ ਸਟੋਰ ਕਰਦੇ ਹਨ। ਹਾਲਾਂਕਿ ਸਾਈਬਰ ਅਪਰਾਧੀ ਤੇ ਹੈਕਰ ਲੋਕਾਂ ਦੇ ਮੋਬਾਈਲ ਨੂੰ ਟਰੈਕ ਕਰਦੇ ਹਨ। ਅਜਿਹੇ ਕਈ ਐਪਸ ਹਨ, ਜਿਨ੍ਹਾਂ ਦੀ ਮਦਦ ਨਾਲ ਲੋਕ ਆਪਣੀ ਇਜਾਜ਼ਤ ਨਾਲ ਇਕ-ਦੂਜੇ ਨੂੰ ਟ੍ਰੈਕ ਕਰ ਸਕਦੇ ਹਨ।

ਕਈ ਵਾਰ ਦੋਸਤ ਸ਼ਿਕਾਇਤ ਕਰਦੇ ਹਨ ਕਿ ਤੁਹਾਡਾ ਨੰਬਰ ਹਮੇਸ਼ਾ ਬਿਜ਼ੀ ਰਹਿੰਦਾ ਹੈ ਤੇ ਕਾਲ ਕਦੇ ਨਹੀਂ ਆਉਂਦੀ। ਜੇਕਰ ਅਜਿਹਾ ਹੈ ਤਾਂ ਸੰਭਵ ਹੈ ਕਿ ਤੁਹਾਡਾ ਮੋਬਾਈਲ ਟ੍ਰੈਕ ਕੀਤਾ ਜਾ ਰਿਹਾ ਹੈ। ਅੱਜ ਅਸੀਂ ਅਜਿਹੇ USSD ਕੋਡ ਦੱਸ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਇਹ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਫ਼ੋਨ ਟ੍ਰੈਕ ਹੋ ਰਿਹਾ ਹੈ ਜਾਂ ਨਹੀਂ।

*#21#
ਜਦੋਂ ਤੁਸੀਂ ਇਸ ਕੋਡ ਨੂੰ ਆਪਣੇ ਐਂਡਰੌਇਡ ਮੋਬਾਈਲ ‘ਚ ਦਰਜ ਕਰਦੇ ਹੋ ਤਾਂ ਇਸ ਨੂੰ ਡਾਇਲ ਕਰਨ ‘ਤੇ ਪਤਾ ਲੱਗ ਜਾਵੇਗਾ ਕਿ ਤੁਹਾਡੇ ਮੈਸੇਜ, ਕਾਲ ਜਾਂ ਕੋਈ ਹੋਰ ਡਾਟਾ ਕਿਸੇ ਹੋਰ ਥਾਂ ‘ਤੇ ਡਾਇਵਰਟ ਕੀਤਾ ਜਾ ਰਿਹਾ ਹੈ ਜਾਂ ਨਹੀਂ। ਜੇਕਰ ਤੁਹਾਡੀ ਕਾਲ ਕਿਤੇ ਡਾਇਵਰਟ ਕੀਤੀ ਜਾ ਰਹੀ ਹੈ ਤਾਂ ਇਸ ਕੋਡ ਦੀ ਮਦਦ ਨਾਲ ਤੁਹਾਨੂੰ ਨੰਬਰ ਸਮੇਤ ਪੂਰੀ ਜਾਣਕਾਰੀ ਮਿਲ ਜਾਵੇਗੀ। ਇਸ ਦੇ ਨਾਲ ਹੀ ਤੁਹਾਨੂੰ ਉਹ ਨੰਬਰ ਵੀ ਪਤਾ ਲੱਗ ਜਾਵੇਗਾ ਜਿਸ ‘ਤੇ ਤੁਹਾਡੀ ਕਾਲ ਡਾਇਵਰਟ ਕੀਤੀ ਜਾ ਰਹੀ ਹੈ।

##002#

ਇਹ ਇੱਕ ਐਂਡਰਾਇਡ USSD ਕੋਡ ਹੈ ਜਿਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਫ਼ੋਨ ‘ਤੇ ਸਾਰੇ ਫਾਰਵਰਡਿੰਗ ਨੂੰ ਡੀ-ਐਕਟੀਵੇਟ ਕਰ ਸਕਦੇ ਹੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕਾਲ ਡਾਇਵਰਟ ਹੋ ਰਹੀ ਹੈ ਤਾਂ ਤੁਸੀਂ ਇਸ ਕੋਡ ਨੂੰ ਡਾਇਲ ਕਰ ਸਕਦੇ ਹੋ।

*#62#
ਕਈ ਵਾਰ ਤੁਹਾਡੇ ਜਾਣ-ਪਛਾਣ ਵਾਲੇ ਜਾਂ ਦੋਸਤ ਸ਼ਿਕਾਇਤ ਕਰਦੇ ਹਨ ਕਿ ਤੁਹਾਡੇ ਨੰਬਰ ‘ਤੇ ਨੋ ਸਰਵਿਸ ਜਾਂ ਕੋਈ ਆਂਸਰ ਬੋਲਦਾ ਹੈ। ਅਜਿਹੀ ਸਥਿਤੀ ‘ਚ ਇਹ ਸੰਭਵ ਹੈ ਕਿ ਤੁਹਾਡਾ ਫ਼ੋਨ ਕਿਸੇ ਹੋਰ ਨੰਬਰ ‘ਤੇ ਰੀਡਾਇਰੈਕਟ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਇਸ ਕੋਡ ਦੀ ਮਦਦ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ। ਕਈ ਵਾਰ ਤੁਹਾਡਾ ਨੰਬਰ ਆਪਰੇਟਰ ਦੇ ਨੰਬਰ ‘ਤੇ ਰੀਡਾਇਰੈਕਟ ਹੋ ਜਾਂਦਾ ਹੈ।

*#06#
ਇਹ ਕੋਡ ਡਿਵਾਈਸ ਦਾ IMEI ਨੰਬਰ ਪਤਾ ਕਰਨ ਲਈ ਵਰਤਿਆ ਜਾਂਦਾ ਹੈ। ਇਸ ਨੰਬਰ ਦੀ ਵਰਤੋਂ ਸੈਂਟਰਲ ਇਕਵਿਪਮੈਂਟ ਆਈਡੈਂਟਿਟੀ ਰਜਿਸਟਰ ਜਾਂ CEIR ਵੈੱਬਸਾਈਟ ‘ਤੇ ਜਾ ਕੇ ਗੁੰਮ ਹੋਏ ਸਮਾਰਟਫੋਨ ਦੀ ਸਥਿਤੀ ਨੂੰ ਟਰੈਕ ਕਰਨ ਲਈ ਕੀਤੀ ਜਾ ਸਕਦੀ ਹੈ। ਇਹ ਫ਼ੋਨ ਨੂੰ ਟ੍ਰੈਕ ਕਰਨ ‘ਚ ਤੁਹਾਡੀ ਮਦਦ ਕਰੇਗਾ ਭਾਵੇਂ ਨੰਬਰ ਬੰਦ ਹੋਵੇ ਜਾਂ ਤੁਹਾਡੇ ਕੋਲ ਨਵਾਂ ਸਿਮ ਕਾਰਡ ਹੋਵੇ।

Source link

Leave a Reply

Your email address will not be published.

Previous News

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ਬੰਦ ਹੋਏ

Next News

ਨਾਜਾਇਜ਼ ਖਣਨ ਦੇ ਦੋਸ਼ ਹੇਠ 3 ਟਿੱਪਰਾਂ ਸਣੇ 3 ਮੁਲਜ਼ਮ ਕਾਬੂ