IND vs SA 3rd ODI Weather Report: ਭਾਰਤ- ਦੱਖਣੀ ਅਫਰੀਕਾ ਦਾ ਤੀਜਾ ਵਨਡੇ ਹੋਵੇਗਾ ਰੱਦ?

63 views
10 mins read
IND vs SA 3rd ODI Weather Report: ਭਾਰਤ- ਦੱਖਣੀ ਅਫਰੀਕਾ ਦਾ ਤੀਜਾ ਵਨਡੇ ਹੋਵੇਗਾ ਰੱਦ?

India vs South Africa 3rd ODI Weather Update: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਸੀਰੀਜ਼ ਦਾ ਆਖਰੀ ਅਤੇ ਫੈਸਲਾਕੁੰਨ ਮੈਚ ਅੱਜ ਖੇਡਿਆ ਜਾਣਾ ਹੈ। ਹਾਲਾਂਕਿ ਦਿੱਲੀ ਦੇ ਮੌਸਮ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਹੈ ਕਿ ਇਹ ਮੈਚ ਮੀਂਹ ਕਾਰਨ ਰੱਦ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਤਿੰਨ ਮੈਚਾਂ ਦੀ ਇਹ ਸੀਰੀਜ਼ ਫਿਲਹਾਲ 1-1 ਨਾਲ ਬਰਾਬਰ ਹੈ। ਅਜਿਹੇ ‘ਚ ਜੋ ਵੀ ਟੀਮ ਤੀਜਾ ਵਨਡੇ ਜਿੱਤੇਗੀ, ਉਹ ਸੀਰੀਜ਼ ਉਤੇ ਕਬਜ਼ਾ ਕਰ ਲਵੇਗੀ। ਹਾਲਾਂਕਿ ਅੱਜ ਮੌਸਮ ਵੀ ਭਾਰਤ ਅਤੇ ਦੱਖਣੀ ਅਫਰੀਕਾ ਦੇ ਅਰਮਾਨਾਂ ਉਤੇ ਪਾਣੀ ਫੇਰਨ ਨੂੰ ਤਿਆਰ ਹੈ।

ਮੀਂਹ ਬਾਰੇ ਵੱਡਾ ਅਪਡੇਟ

ਦਿੱਲੀ ‘ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਹੀ ਤੀਜਾ ਵਨਡੇ ਮੈਚ ਪੂਰੀ ਤਰ੍ਹਾਂ ਖੇਡਿਆ ਜਾ ਸਕੇ। ਮੰਗਲਵਾਰ ਨੂੰ ਵੀ ਦਿੱਲੀ ‘ਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦਿਨ ਭਰ ਬੱਦਲ ਛਾਏ ਰਹਿਣਗੇ ਅਤੇ ਧੁੱਪ ਨਿਕਲਣ ਦੀ ਸੰਭਾਵਨਾ ਬਹੁਤ ਘੱਟ ਹੈ।

ਦਿੱਲੀ ਵਿੱਚ ਅੱਜ (ਮੰਗਲਵਾਰ) ਨੂੰ 40 ਫੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਦੀ ਵੈੱਬਸਾਈਟ Accuweather ਦੇ ਮੁਤਾਬਕ, ਅੱਜ ਦਿੱਲੀ ‘ਚ ਬੱਦਲ ਛਾਏ ਰਹਿਣ ਦੀ 61 ਫੀਸਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਹਵਾਵਾਂ ਦੀ ਰਫ਼ਤਾਰ ਵੀ 20 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।

ਪਿੱਚ ਰਿਪੋਰਟ

ਅਰੁਣ ਜੇਤਲੀ ਸਟੇਡੀਅਮ ‘ਚ ਹੁਣ ਤੱਕ 26 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ‘ਚ ਸਿਰਫ ਦੋ ਵਾਰੀ 300 ਤੋਂ ਜ਼ਿਆਦਾ ਦੌੜਾਂ ਬਣੀਆਂ ਹਨ। ਅਜਿਹੇ ‘ਚ ਕਿਹਾ ਜਾ ਸਕਦਾ ਹੈ ਕਿ ਪਿੱਚ ‘ਤੇ ਗੇਂਦਬਾਜ਼ਾਂ ਦਾ ਕੁਝ ਦਬਦਬਾ ਨਜ਼ਰ ਆ ਸਕਦਾ ਹੈ। ਇੱਥੇ ਪਿਛਲੇ ਤਿੰਨ ਮੈਚਾਂ ਵਿੱਚ ਪਹਿਲੀ ਪਾਰੀ ਦਾ ਔਸਤ ਸਕੋਰ 259 ਰਿਹਾ ਹੈ। ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਪਿਛਲੇ ਤਿੰਨ ਮੈਚ ਜਿੱਤੇ ਹਨ।

ਭਾਰਤ ਦੀ ਸੰਭਾਵਿਤ ਪਲੇਇੰਗ ਇਲੈਵਨ-11: ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਸ਼ਾਹਬਾਜ਼ ਅਹਿਮਦ।

ਦੱਖਣੀ ਅਫਰੀਕਾ ਦੀ ਸੰਭਾਵਿਤ ਪਲੇਇੰਗ ਇਲੈਵਨ-11: ਟੇਂਬਾ ਬਾਵੁਮਾ (ਕਪਤਾਨ), ਜੇਨਮੈਨ ਮਲਾਨ, ਕਵਿੰਟਨ ਡੀ ਕਾਕ, ਏਡਨ ਮਾਰਕਰਮ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਲੁੰਗੀ ਨਗਿਡੀ, ਐਨਰਿਕ ਨੋਰਟਜੇ।

Source link

Leave a Reply

Your email address will not be published.

Previous Story

Mohali: बाइक सवार के सिर के ऊपर से गुजरा टिप्पर का पहिया, हेलमेट भी नहीं बचा पाया जान

Next Story

EO किंगपाल सिंह जाट को ACB ने 5 लाख की रिश्वत लेते पकड़ा, दुकान नहीं तोड़ने की एवज में लिए रुपये

Latest from Blog

कौन हैं मसाबा गुप्ता के एक्स हस्बैंड? रिश्ता टूटने पर डिजाइनर ने कहा था ‘दुख नहीं हुआ’, नंदना सेन से भी टूट चुका है नाता

Masaba Gupta Ex-Husband: मसाबा गुप्ता की सत्यदीप मिश्रा (Satyadeep Mishra) से शादी इन दिनों चर्चा का…

Website Readers