Patiala News: ਸਰਕਾਰ 23 ਫ਼ਸਲਾਂ ਦੇ ਭਾਅ ਤੈਅ ਕਰਕੇ ਖ਼ੁਦ ਖ਼ਰੀਦੇ ਤਾਂ ਕਿਸਾਨ ਝੋਨਾ ਬੀਜਣਾ ਛੱਡ ਦੇਣਗੇ

36 views
10 mins read
Patiala News: ਸਰਕਾਰ 23 ਫ਼ਸਲਾਂ ਦੇ ਭਾਅ ਤੈਅ ਕਰਕੇ ਖ਼ੁਦ ਖ਼ਰੀਦੇ ਤਾਂ ਕਿਸਾਨ ਝੋਨਾ ਬੀਜਣਾ ਛੱਡ ਦੇਣਗੇ

Patiala News: ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਪਟਿਆਲਾ ਮਿੰਨੀ ਸਕੱਤਰੇਤ ਦੇ ਸਾਹਮਣੇ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਧਰਨਾ ਦਿੱਤਾ ਗਿਆ। ਧਰਨੇ ‘ਚ ਸੂਬਾ ਤੇ ਕੇਂਦਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਨੂੰ ਵਿੱਤੀ ਘਾਟੇ ਦਾ ਸ਼ਿਕਾਰ ਦੱਸਿਆ ਗਿਆ। ਕਿਸਾਨ ਲੀਡਰਾਂ ਨੇ ਕਿਹਾ ਕਿ ਅਫਸਰਾਂ ਦੇ ਪਾਰਲੀ ਸਾੜਨ ਬਾਰੇ ਆਏ ਹੁਕਮਾਂ ਦਾ ਸਪੱਸ਼ਟ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਜ਼ਮੀਨ ਦੇ ਮਾਲ ਵਿਭਾਗ ਕੋਲ ਪਏ ਵੇਰਵਿਆਂ ‘ਤੇ ਲਾਲ ਐਂਟਰੀ ਪਾਉਣ ਦੀ ਗੱਲ ਕਹੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਖ਼ੁਦ ਵੀ ਨਹੀਂ ਲਾਉਣਾ ਚਾਹੁੰਦਾ ਪਰ ਜੇ ਸਰਕਾਰ ਸੁਹਿਰਦ ਹੋ ਕੇ ਬਾਂਹ ਫੜੇ ਤਾਂ ਹੀ ਇਹ ਸੰਭਵ ਹੋ ਸਕਦਾ ਹੈ। ਸੂਬਾ ਦਾ 80 ਫ਼ੀਸਦੀ ਕਿਸਾਨ 5 ਏਕੜ ਦੇ ਆਸ-ਪਾਸ ਜ਼ਮੀਨ ਦਾ ਮਾਲਕ ਦੱਸਦਿਆਂ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਮਹਿੰਗੀ ਮਸ਼ੀਨਰੀ ਖ਼ਰੀਦਣ ਤੋਂ ਅਸਮਰਥ ਦੱਸਿਆ ਗਿਆ ਹੈ ਜਿਸ ‘ਤੇ ਸਬਸਿਡੀ ਤੇ ਲਈ ਗਈ ਮਸ਼ੀਨਰੀ ਨੂੰ ਚਲਾਉਣ ਲਈ ਵੱਡੇ ਟਰੈਕਟਰਾਂ ਦੀ ਲੋੜ ਵੀ ਦੱਸੀ ਗਈ।

 ਇਹ ਵੀ ਪੜ੍ਹੋ : Mohali Grenade attack : ਮੋਹਾਲੀ ‘ਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਆਰਪੀਜੀ ਹਮਲੇ ‘ਚ ਪੁਲਿਸ ਨੇ 7 ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ

ਕਿਸਾਨ ਇਕੱਠ ‘ਚ ਦੱਸਿਆ ਗਿਆ ਕਿ ਸਰਕਾਰ 23 ਫ਼ਸਲਾਂ ਦੇ ਭਾਅ ਤਹਿ ਕਰ ਕੇ ਖ਼ੁਦ ਖ਼ਰੀਦੇ ਤਾਂ ਕਿਸਾਨ ਖ਼ੁਦ ਝੋਨਾ ਬੀਜਣਾ ਛੱਡ ਦੇਣਗੇ। ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਦੱਸਿਆ ਗਿਆ ਕਿ ਪਹਿਲਾਂ ਜਿਹੜੀਆਂ ਖਾਦਾਂ ਸੁਖਾਲੇ ਤਰੀਕੇ ਨਾਲ ਮਿਲਦੀਆਂ ਸਨ ਹੁਣ ਉਨ੍ਹਾਂ ਦਾ ਮਿਲਣਾ ਵੀ ਕੋਈ ਸੌਖੀ ਗੱਲ ਨਹੀਂ ਰਹੀ। ਖਾਦਾਂ ਦੇ ਭਾਅ 100 ਫ਼ੀਸਦੀ ਤੱਕ ਵਧਾਏ ਗਏ ਪਰ ਕਿਸਾਨ ਦੀ ਫ਼ਸਲ ਦਾ ਭਾਅ ਨਿਗੂਣਾ ਵਧਾਇਆ ਜਾਂਦਾ।

ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰਾਂ ਨੇ ਕਿਸਾਨਾਂ ਨਾਲ ਮੱਥਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ 26 ਨਵੰਬਰ ਤੋਂ ਚੰਡੀਗੜ੍ਹ ਵਿਖੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਂ ਇਕ ਮੰਗ-ਪੱਤਰ ਵੀ ਦਿੱਤਾ ਗਿਆ।

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Source link

Leave a Reply

Your email address will not be published.

Previous News

IND vs SA 3rd ODI: ਅਰੁਣ ਜੇਤਲੀ ਸਟੇਡੀਅਮ ‘ਚ ਹੋਵੇਗਾ ਫੈਸਲਾਕੁੰਨ ਮੈਚ, ਜਾਣੋ ਇਸ ਮੈਦਾਨ ਨਾਲ ਜੁੜੀਆਂ 10 ਖਾਸ

Next News

ਸੁਪਰੀਮ ਕੋਰਟ ਪਹਿਲੀ ਨਵੰਬਰ ਨੂੰ ਰਾਜੋਆਣਾ ਦੀ ਪਟੀਸ਼ਨ ’ਤੇ ਕਰੇਗੀ ਸੁਣਵਾਈ