ਇਸ ਸੂਬੇ ਦੇ ਮੁਲਾਜ਼ਮਾਂ ਨੂੰ ਤੋਹਫ਼ਾ, ਵਧਿਆ ਮਹਿੰਗਾਈ ਭੱਤਾ, ਜਾਣੋ ਕਿੰਨੀ ਹੋਵੇਗੀ ਤਨਖਾਹ?

42 views
9 mins read
ਇਸ ਸੂਬੇ ਦੇ ਮੁਲਾਜ਼ਮਾਂ ਨੂੰ ਤੋਹਫ਼ਾ, ਵਧਿਆ ਮਹਿੰਗਾਈ ਭੱਤਾ, ਜਾਣੋ ਕਿੰਨੀ ਹੋਵੇਗੀ ਤਨਖਾਹ?

7th Pay Commission: ਪਿਛਲੇ ਮਹੀਨੇ ਸਤੰਬਰ ਦੇ ਅੰਤ ‘ਚ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਕੀਤਾ ਸੀ। ਇਸ ਨੂੰ 34 ਫ਼ੀਸਦੀ ਤੋਂ ਵਧਾ ਕੇ 38 ਫ਼ੀਸਦੀ ਕਰ ਦਿੱਤਾ ਗਿਆ ਸੀ। ਉਦੋਂ ਤੋਂ ਕਈ ਸੂਬਾ ਸਰਕਾਰਾਂ ਨੇ ਆਪਣੇ ਮੁਲਾਜ਼ਮਾਂ ਲਈ ਮਹਿੰਗਾਈ ਭੱਤਾ ਵਧਾਉਣ ਲਈ ਘੋਸ਼ਨਾਵਾਂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਕੜੀ ‘ਚ ਇਕ ਹੋਰ ਸੂਬੇ ਦਾ ਨਾਂਅ ਜੁੜ ਗਿਆ ਹੈ।

Savings Account: ਇਨਐਕਟਿਵ ਅਕਾਊਂਟ ਤੋਂ ਨਾ ਹੋ ਜਾਵੇ ਧੋਖਾਧੜੀ? ਬਚਣ ਲਈ ਅੱਜ ਹੀ ਬੰਦ ਕਰਵਾਓ ਅਕਾਊਂਟ, ਕਲੋਜਿੰਗ ਤੋਂ ਪਹਿਲਾਂ ਕਰੋ ਇਹ 4 ਜ਼ਰੂਰੀ ਕੰਮ

ਝਾਰਖੰਡ ਸਰਕਾਰ ਦੀ ਕੈਬਨਿਟ ਨੇ ਸੋਮਵਾਰ ਨੂੰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ‘ਚ 4 ਫ਼ੀਸਦੀ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਾਧਾ 1 ਜੁਲਾਈ 2022 ਤੋਂ ਲਾਗੂ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ 1.35 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਫ਼ਾਇਦਾ ਹੋਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਲਿਆ ਗਿਆ।

ਮਹਿੰਗਾਈ ਭੱਤਾ 34 ਫ਼ੀਸਦੀ ਤੋਂ ਵਧਾ ਕੇ 38 ਫ਼ੀਸਦੀ ਕੀਤਾ

ਕੈਬਨਿਟ ਸਕੱਤਰ ਵੰਦਨਾ ਡਾਡੇਲ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਸੂਬਾ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ 34 ਫ਼ੀਸਦੀ ਤੋਂ ਵੱਧ ਕੇ 38 ਫ਼ੀਸਦੀ ਹੋ ਗਿਆ ਹੈ। ਇਸ ਨਾਲ ਸੂਬੇ ਦੇ 1,93,000 ਮੁਲਾਜ਼ਮਾਂ ਨੂੰ ਲਾਭ ਹੋਵੇਗਾ। ਡੀਏ ‘ਚ ਵਾਧੇ ਕਾਰਨ ਸੂਬਾ ਸਰਕਾਰ ‘ਤੇ 42 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।

ਝਾਰਖੰਡ ਦੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ‘ਚ ਕਿੰਨਾ ਹੋਵੇਗਾ ਵਾਧਾ?

ਝਾਰਖੰਡ ਸਰਕਾਰ ਦੇ ਮਹਿੰਗਾਈ ਭੱਤੇ ‘ਚ ਵਾਧੇ ਕਾਰਨ ਮੁਲਾਜ਼ਮਾਂ ਦੀ ਤਨਖਾਹ 500 ਤੋਂ 9500 ਰੁਪਏ ਤੱਕ ਵੱਧ ਸਕਦੀ ਹੈ। ਇਸੇ ਤਰ੍ਹਾਂ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੇ ਡੀਏ ‘ਚ ਵੀ ਵਾਧਾ ਕੀਤਾ ਗਿਆ ਹੈ।

ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ‘ਚ ਹਾਲ ਹੀ ਵਿੱਚ ਹੋਇਆ ਵਾਧਾ

28 ਸਤੰਬਰ 2022 ਨੂੰ ਮੋਦੀ ਸਰਕਾਰ (Modi Government) ਨੇ ਕੇਂਦਰ ਸਰਕਾਰ ਦੇ 1 ਕਰੋੜ ਤੋਂ ਵੱਧ ਮੁਲਾਜ਼ਮਾਂ (Central Government Employees) ਅਤੇ ਪੈਨਸ਼ਨਰਾਂ (Pensioners) ਲਈ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਕੀਤਾ ਸੀ।

Source link

Leave a Reply

Your email address will not be published.

Previous Story

राजस्थान: भाई ने कपड़े दिखाने के बहाने मौसेरी बहन को बुलाया, फिर होटल में ले जाकर किया रेप

Next Story

प्रेगनेंसी की जानकारी देती है Apple Watch, महिला ने किया दावा-मेडिकल टेस्ट से पहले दिए संकेत

Latest from Blog