ਵਿਧਾਇਕ ਘੁੰਮਣ ਵੱਲੋਂ ਜਲ ਸਪਲਾਈ ਦੇ ਕੰਮ ਦਾ ਉਦਘਾਟਨ

26 views
5 mins read
ਵਿਧਾਇਕ ਘੁੰਮਣ ਵੱਲੋਂ ਜਲ ਸਪਲਾਈ ਦੇ ਕੰਮ ਦਾ ਉਦਘਾਟਨ

ਭਗਵਾਨ ਦਾਸ ਸੰਦਲ
ਦਸੂਹਾ, 10 ਅਕਤੂਬਰ

ਇਥੇ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਨੇੜਲੇ ਪਿੰਡ ਬਲੱਗਣਾ ਵਿੱਚ ਨਵੀਂ ਵਾਟਰ ਸਪਲਾਈ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਖੇਤਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਲਈ ਕਰੀਬ 51 ਲੱਖ ਰੁਪਏ ਖਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਨੇਪਰੇ ਚੜ੍ਹਨ ਨਾਲ ਲੋਕਾਂ ਨੂੰ ਲੋੜ ਅਨੁਸਾਰ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਹਲਕੇ ਦੇ ਕਿਸੇ ਹੋਰ ਖੇਤਰ ਵਿੱਚ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਲੜੀਵਾਰ ਤਰੀਕੇ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਜਲ ਸਪਲਾਈ ਵਿਭਾਗ ਦੇ ਐਕਸੀਅਨ ਸਿਮਰਨਜੀਤ ਸਿੰਘ, ਐਸਡੀਓ ਸੰਜੀਵ ਕੁਮਾਰ, ਸਰਪੰਚ ਬੀਬੀ ਸੁਰਜੀਤ ਕੌਰ, ਕੋਂਸਲਰ ਸੰਤੋਖ ਸਿੰਘ ਤੋਖੀ, ਰਾਜਗੁਰਸ਼ਰਨ ਸਿੰਘ ਬੱਲਗਣ, ਲਾਡੀ ਗਿੱਲ, ਜੱਸਾ ਗਿੱਲ, ਸਾਧੂ ਸਿੰਘ, ਗੁਰਪ੍ਰੀਤ ਸਿੰਘ, ਕਪਿਲ ਬਲੱਗਣ ਅਤੇ ਹੋਰ ਪਤਵੰਤੇ ਹਾਜ਼ਰ ਸਨ।

Source link

Leave a Reply

Your email address will not be published.

Previous News

ਕਰਮਚਾਰੀਆਂ ਵੱਲੋਂ ਛੇ ਰੋਜ਼ਾ ਹੜਤਾਲ ਸ਼ੁਰੂ

Next News

ਕੰਮ ਦੀ ਗੱਲ: ਜੇਕਰ ਤੁਸੀਂ ਵੀ ਆਪਣੇ ਘਰ ਦੇ ਬਿਜਲੀ ਦੇ ਬਿੱਲ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਟ੍ਰਿਕ