ਸੜਕ ਵਿਚਕਾਰ ਠੁਮਕੇ ਲਗਾ ਰਹੀ ਸੀ ਲੜਕੀ , ਪਿੱਛੋਂ ਆ ਕੇ ਆਟੋ ਵਾਲੇ ਨੇ ਕਰ ਦਿੱਤੀ ਇਹ ਹਰਕਤ , ਦੇਖੋ ਵੀਡੀਓ

11 views
8 mins read
ਸੜਕ ਵਿਚਕਾਰ ਠੁਮਕੇ ਲਗਾ ਰਹੀ ਸੀ ਲੜਕੀ , ਪਿੱਛੋਂ ਆ ਕੇ ਆਟੋ ਵਾਲੇ ਨੇ ਕਰ ਦਿੱਤੀ ਇਹ ਹਰਕਤ , ਦੇਖੋ ਵੀਡੀਓ

Trending Funny Dance Video : ਆਨਲਾਈਨ ਕੁਝ ਅਜਿਹੇ ਡਾਂਸ ਵੀਡੀਓਜ਼ ਵੀ ਦੇਖਣ ਨੂੰ ਮਿਲਦੇ ਹਨ ,ਜੋ ਬਹੁਤ ਹੀ ਫਨੀ ਵੀ ਹੁੰਦੇ ਹਨ। ਅਜਿਹੀ ਹੀ ਇਕ ਵੀਡੀਓ ‘ਚ ਇਕ ਲੜਕੀ ਸੁਸ਼ਮਿਤਾ ਸੇਨ  (Sushmita Sen) ਦੇ ਦਿਲਬਰ ਗੀਤ ‘ਤੇ ਸੜਕਾਂ ‘ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਆਟੋ ਚਾਲਕ ਵੀ ਪਿੱਛੇ ਤੋਂ ਉਨ੍ਹਾਂ ਦੇ ਡਾਂਸ ਵਿੱਚ ਸ਼ਾਮਲ ਹੋ ਜਾਂਦਾ ਹੈ।

ਅੱਜ ਕੱਲ੍ਹ ਇੰਸਟਾਗ੍ਰਾਮ ਰੀਲ (Instagram Reel) ਬਣਾਉਣ ਲਈ ਲੋਕਾਂ ਨੂੰ ਬਾਲੀਵੁੱਡ ਗੀਤਾਂ ‘ਤੇ ਡਾਂਸ ਕਰਦੇ ਦੇਖਣਾ ਬਹੁਤ ਆਮ ਗੱਲ ਹੋ ਗਈ ਹੈ। ਇਨ੍ਹਾਂ ਵੀਡੀਓਜ਼ ‘ਚ ਇਹ ਕੰਟੈਂਟ ਕ੍ਰਿਏਟਰ ਭੀੜ ਵਾਲੀਆਂ ਥਾਵਾਂ ‘ਤੇ ਵੀ ਆਰਾਮ ਨਾਲ ਡਾਂਸ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਸ ਲੜਕੀ ਦਾ ਡਾਂਸ ਨਹੀਂ ਹੈ, ਬਲਕਿ ਇੱਕ ਆਟੋ ਵਾਲਾ ਵਿਅਕਤੀ ਹੈ ,ਜੋ ਪਿੱਛੇ ਤੋਂ ਆ ਕੇ  ਨਾਲ ਲੜਕੀ ਨਾਲ ਜੁੜ ਜਾਂਦਾ ਹੈ ਅਤੇ ਉਸ ਨਾਲ ਵੀਡੀਓ ਵਿੱਚ ਤਾਲ ਨਾਲ ਤਾਲ ਮਿਲਾਉਂਦੇ ਨਜ਼ਰ ਆਉਂਦਾ ਹੈ। ਇਹ ਪੂਰਾ ਨਜ਼ਾਰਾ ਤੁਹਾਨੂੰ ਖੁਸ਼ ਕਰ ਦੇਵੇਗਾ।

 
ਮਜ਼ੇਦਾਰ ਵੀਡੀਓ ‘ਤੇ ਆਏ ਮਜ਼ੇਦਾਰ ਕੁਮੈਂਟਸ 

ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ‘ਚ ਇਕ ਲੜਕੀ ਭੀੜ-ਭੜੱਕੇ ਵਾਲੇ ਬਾਜ਼ਾਰ ਦੇ ਵਿਚਕਾਰ ਡਾਂਸ ਕਰਦੀ ਨਜ਼ਰ ਆ ਰਹੀ ਹੈ ਪਰ ਯੂਜ਼ਰਸ ਦਾ ਧਿਆਨ ਤੁਰੰਤ ਉਸ ਆਦਮੀ ਨੇ ਖਿੱਚਿਆ, ਜੋ ਅਜ਼ੀਬੋ ਗਰੀਬ  ਪਰ ਮਜ਼ੇਦਾਰ  ਤਰੀਕੇ ਨਾਲ ਲੜਕੀ ਦੇ ਡਾਂਸ ਮੂਵ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਵਿਟਰ ‘ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਜ਼ੇਦਾਰ ਕੁਮੈਂਟਸ ਦਾ ਹੜ੍ਹ ਆ ਗਿਆ ਹੈ।

ਇਕ ਯੂਜ਼ਰ ਨੇ ਲਿਖਿਆ, ‘ਹਾ ਹਾ, ਜੇਕਰ ਮੈਂ ਸੱਚਮੁੱਚ ਉਥੇ ਹੁੰਦਾ ਤਾਂ ਮੈਂ ਹੱਸਦੇ -ਹੱਸਦੇ ਮਰ ਜਾਂਦਾ..’ ਇਕ ਹੋਰ ਯੂਜ਼ਰ ਨੇ ਲਿਖਿਆ, ‘ਹਾ ਹਾ.. ਕੌਣ ਹਨ ਇਹ ਲੋਕ? ਇਸ ਨਾਲ ਸਾਬਤ ਹੁੰਦਾ ਹੈ ਕਿ ਮੁੰਬਈ ਦੇ ਲੋਕਾਂ ਕੋਲ ਸੱਚਮੁੱਚ ਸਮਾਂ ਨਹੀਂ ਹੈ।” ਇਸ ਮਜ਼ੇਦਾਰ ਵੀਡੀਓ ਨੂੰ ਹੁਣ ਤੱਕ 252 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Source link

Leave a Reply

Your email address will not be published.

Previous Story

गोपालगंज: सोशल मीडिया की मदद से लेडी DSP ने बचाई बच्चे की जान, मां बोली- भगवान हो मैडम

Next Story

Amazon पर 10 अक्टूबर का Quiz हुआ लाइव, घर बैठे जीत सकते हैं 2500 रुपये, आसान है तरीका

Latest from Blog