ਫੂਡ ਸੇਫਟੀ ਅਫਸਰ ਨੇ ਸ਼ਾਹਕੋਟ ਵਿੱਚ ਦੁਕਾਨਾਂ ’ਤੇ ਮਾਰਿਆ ਛਾਪਾ

24 views
6 mins read
ਫੂਡ ਸੇਫਟੀ ਅਫਸਰ ਨੇ ਸ਼ਾਹਕੋਟ ਵਿੱਚ ਦੁਕਾਨਾਂ ’ਤੇ ਮਾਰਿਆ ਛਾਪਾ

ਪੱਤਰ ਪ੍ਰੇਰਕ

ਸ਼ਾਹਕੋਟ, 9 ਅਕਤੂਬਰ

ਤਿਉਹਾਰਾਂ ਦੇ ਮੱਦੇਨਜ਼ਰ ਦੁਕਾਨਦਾਰਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਕੀਤੇ ਜਾ ਰਹੇ ਖਿਲਵਾੜ ਨੂੰ ਰੋਕਣ ਲਈ ਜ਼ਿਲ੍ਹਾ ਸਿਹਤ ਅਫਸ਼ਰ ਡਾ. ਰੀਆ ਗੋਗੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਜ਼ਿਲ੍ਹਾ ਫੂਡ ਸੇਫਟੀ ਅਫਸ਼ਰ ਜਲੰਧਰ ਦੀ ਟੀਮ ਨੇ ਸ਼ਾਹਕੋਟ ਦੀਆਂ ਦੁਕਾਨਾਂ ‘ਤੇ ਛਾਪਾਮਾਰੀ ਕੀਤੀ। ਜਿਉਂ ਹੀ ਦੁਕਾਨਦਾਰਾਂ ਨੂੰ ਸੈਂਪਲ ਭਰਨ ਵਾਲੀ ਸਿਹਤ ਟੀਮ ਦੇ ਸ਼ਾਹਕੋਟ ਪੁੱਜਣ ਦਾ ਪਤਾ ਲੱਗਾ ਤਾਂ ਅਨੇਕਾਂ ਦੁਕਾਨਦਾਰਾਂ ਨੇ ਡਰਦਿਆਂ ਹੀ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਟੀਮ ਦੇ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਉਹ ਅੱਜ ਮਠਿਆਈਆਂ, ਦੁੱਧ ਦੀਆਂ ਡੇਅਰੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦੇ ਸੈਂਪਲ ਭਰਨ ਲਈ ਆਏ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਠਿਆਈਆਂ ਦੀਆਂ ਤਿੰਨ ਦੁਕਾਨਾਂ ਤੋਂ ਦੁੱਧ ਦੇ ਬਣੇ ਪਦਾਰਥਾਂ ਦੇ ਸੈਂਪਲ ਭਰੇ ਹਨ। ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਖਰੜ ਦੀ ਲੈਬਾਰਟਰੀ ਵਿੱਚ ਭੇਜਿਆ ਜਾਵੇਗਾ। ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕਿਸਮ ਦੇ ਖਿਲਵਾੜ ਕਰਨ ਤੋਂ ਸੁਚੇਤ ਕੀਤਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ 12 ਲੱਖ ਤੋਂ ਘੱਟ ਆਮਦਨ ਵਾਲੇ ਆਪਣੀਆਂ ਦੁਕਾਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਅਤੇ 12 ਲੱਖ ਤੋਂ ਵੱਧ ਆਮਦਨ ਵਾਲੇ ਲਾਇਸੈਂਸ ਲੈ ਕੇ ਆਪੋ-ਆਮਣੇ ਕਾਰੋਬਾਰ ਕਰਨ।

Source link

Leave a Reply

Your email address will not be published.

Previous News

­ਘਰੋਂ ਗਈ ਲੜਕੀ ਨੂੰ ਪੁਲੀਸ ਨੇ ਰਾਜਸਥਾਨ ਤੋਂ ਬਰਾਮਦ ਕੀਤਾ

Next News

ਪੰਜਾਬ ਹੀ ਨਹੀਂ ਹੁਣ ਪੂਰੇ ਦੇਸ਼ ਵਿੱਚ ਆਏਗਾ ਜ਼ੀਰੋ ਬਿੱਲ, 25 ਸਾਲ ਤੱਕ ਟੈਨਸ਼ਨ ਫਰੀ, ਜਿੰਨੀ ਮਰਜ਼ੀ ਫੂਕੋ ਬਿਜਲੀ