ਪੰਜਾਬ ਹੀ ਨਹੀਂ ਹੁਣ ਪੂਰੇ ਦੇਸ਼ ਵਿੱਚ ਆਏਗਾ ਜ਼ੀਰੋ ਬਿੱਲ, 25 ਸਾਲ ਤੱਕ ਟੈਨਸ਼ਨ ਫਰੀ, ਜਿੰਨੀ ਮਰਜ਼ੀ ਫੂਕੋ ਬਿਜਲੀ

27 views
15 mins read
ਪੰਜਾਬ ਹੀ ਨਹੀਂ ਹੁਣ ਪੂਰੇ ਦੇਸ਼ ਵਿੱਚ ਆਏਗਾ ਜ਼ੀਰੋ ਬਿੱਲ, 25 ਸਾਲ ਤੱਕ ਟੈਨਸ਼ਨ ਫਰੀ, ਜਿੰਨੀ ਮਰਜ਼ੀ ਫੂਕੋ ਬਿਜਲੀ

Solar Panel Subsidy: ਬੇਸ਼ੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 600 ਯੂਨਿਟਾਂ ਤੱਕ ਬਿਜਲੀ ਫਰੀ ਕਰ ਦਿੱਤੀ ਹੈ ਤੇ ਬਹੁਤ ਸਾਰੇ ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ। ਉਂਝ ਦੇਸ਼ ਦੇ ਕਿਸੇ ਹਿੱਸੇ ਵਿੱਚ ਵੀ ਜ਼ੀਰੋ ਬਿੱਲ ਕੀਤਾ ਜਾ ਸਕਦਾ ਹੈ। ਇਸ ਲਈ ਸਰਕਾਰ ਵੀ ਸਹਾਇਤਾ ਕਰ ਰਹੀ ਹੈ। ਦਰਅਸਲ ਲੋਕ ਸੂਰਜੀ ਊਰਜਾ ਦੀ ਮਦਦ ਨਾਲ ਬਿਜਲੀ ਬਿੱਲ ਘੱਟ ਕਰ ਸਕਦੇ ਹਨ। ਸਰਕਾਰ ਵੱਡੇ ਪੱਧਰ ‘ਤੇ ਸੂਰਜੀ ਊਰਜਾ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਤੁਸੀਂ ਆਪਣੇ ਘਰ ਦੀ ਛੱਤ ‘ਤੇ ਸੋਲਰ ਪੈਨਲ ਲਗਾ ਕੇ ਆਸਾਨੀ ਨਾਲ ਆਪਣੀ ਲੋੜ ਅਨੁਸਾਰ ਬਿਜਲੀ ਪੈਦਾ ਕਰ ਸਕਦੇ ਹੋ। ਇਸ ਤਰ੍ਹਾਂ ਤੁਹਾਨੂੰ ਮਹਿੰਗੇ ਬਿਜਲੀ ਦੇ ਬਿੱਲ ਤੋਂ ਵੀ ਮੁਕਤੀ ਮਿਲੇਗੀ।

ਸਰਕਾਰ ਕਰ ਰਹੀ ਮਦਦ

ਜੇਕਰ ਤੁਸੀਂ ਇੱਥੇ ਸੋਲਰ ਪੈਨਲ ਲਗਾਉਣਾ ਚਾਹੁੰਦੇ ਹੋ ਤਾਂ ਸਰਕਾਰ ਇਸ ‘ਚ ਤੁਹਾਡੀ ਮਦਦ ਕਰੇਗੀ। ਸਰਕਾਰ ਵੱਲੋਂ ਸੋਲਰ ਪੈਨਲ ਲਗਾਉਣ ਲਈ ਸੋਲਰ ਪੈਨਲ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਇੱਕ ਵਾਰ ਪੈਸਾ ਖਰਚ ਕਰਕੇ ਤੁਸੀਂ ਬਿਜਲੀ ਦੇ ਲੰਬੇ ਕੱਟਾਂ ਅਤੇ ਮਹਿੰਗੇ ਬਿੱਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਤੁਸੀਂ ਆਪਣੇ ਘਰ ਦੀ ਛੱਤ ‘ਤੇ ਸੋਲਰ ਪੈਨਲ ਲਗਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਅੰਦਾਜ਼ਾ ਲਗਾਓ ਕਿ ਤੁਹਾਨੂੰ ਰੋਜ਼ਾਨਾ ਕਿੰਨੇ ਯੂਨਿਟ ਬਿਜਲੀ ਦੀ ਲੋੜ ਹੈ? ਫਿਰ ਉਸ ਅਨੁਸਾਰ ਸੋਲਰ ਪੈਨਲਾਂ ਦਾ ਸੈੱਟ ਲਗਾਓ।

ਪਹਿਲਾਂ ਤੈਅ ਕਰੋ ਬਿਜਲੀ ਦੀ ਜ਼ਰੂਰਤ

ਦੱਸ ਦੇਈਏ ਕਿ ਤੁਹਾਡੇ ਘਰ ‘ਚ 2-3 ਪੱਖੇ, ਇੱਕ ਫਰਿੱਜ, 6-8 LED ਲਾਈਟਾਂ, 1 ਪਾਣੀ ਦੀ ਮੋਟਰ ਅਤੇ ਟੀਵੀ ਵਰਗੀਆਂ ਚੀਜ਼ਾਂ ਬਿਜਲੀ ਨਾਲ ਚੱਲਣ ਵਾਲੀਆਂ ਹਨ। ਇਸ ਦੇ ਲਈ ਤੁਹਾਨੂੰ ਇੱਕ ਦਿਨ ‘ਚ 6 ਤੋਂ 8 ਯੂਨਿਟ ਬਿਜਲੀ ਦੀ ਲੋੜ ਪਵੇਗੀ। ਇੰਨੀ ਜ਼ਿਆਦਾ ਬਿਜਲੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਤੁਹਾਨੂੰ ਲਗਭਗ 2 ਕਿਲੋਵਾਟ ਦੀ ਸਮਰੱਥਾ ਵਾਲਾ ਸੋਲਰ ਪੈਨਲ ਸੈੱਟ ਲਗਾਉਣਾ ਹੋਵੇਗਾ। ਮੋਨੋਪਰਕ ਬਾਇਫੀਸ਼ੀਅਲ ਸੋਲਰ ਪੈਨਲ ਇਸ ਸਮੇਂ ਨਵੀਂ ਤਕਨੀਕ ਵਾਲੇ ਸੋਲਰ ਪੈਨਲ ਹਨ। ਇਸ ‘ਚ ਅੱਗੇ ਅਤੇ ਪਿੱਛੇ ਦੋਵਾਂ ਪਾਸਿਓਂ ਪਾਵਰ ਜਨਰੇਟ ਹੁੰਦੀ ਹੈ। ਜੇਕਰ ਤੁਸੀਂ ਅਜਿਹੇ ਚਾਰ ਸੋਲਰ ਪੈਨਲ ਲਗਾਉਂਦੇ ਹੋ ਤਾਂ ਤੁਹਾਨੂੰ ਰੋਜ਼ਾਨਾ 6-8 ਯੂਨਿਟ ਤੱਕ ਬਿਜਲੀ ਆਸਾਨੀ ਨਾਲ ਮਿਲ ਜਾਵੇਗੀ। ਇਹ 4 ਸੋਲਰ ਪੈਨਲ ਲਗਭਗ 2 ਕਿਲੋਵਾਟ ਦੇ ਹੋਣਗੇ।

ਸਰਕਾਰ ਦੇ ਰਹੀ ਸਬਸਿਡੀ

ਭਾਰਤ ‘ਚ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਤੇ ਨਵਿਆਉਣਯੋਗ ਊਰਜਾ ਮੰਤਰਾਲੇ (Ministry of New & Renewable Energy) ਨੇ ਸੋਲਰ ਰੂਫ ਟਾਪ ਸਕੀਮ ਸ਼ੁਰੂ ਕੀਤੀ ਹੈ। ਤੁਸੀਂ ਡਿਸਕੌਮ (Discom) ਦੇ ਪੈਨਲ ‘ਚ ਸ਼ਾਮਲ ਕਿਸੇ ਵੀ ਵਿਕਰੇਤਾ ਵੱਲੋਂ ਆਪਣੇ ਘਰ ਦੀ ਛੱਤ ‘ਤੇ ਸੋਲਰ ਪੈਨਲ ਲਗਵਾ ਸਕਦੇ ਹੋ ਅਤੇ ਸਬਸਿਡੀ ਲਈ ਅਰਜ਼ੀ ਦੇ ਸਕਦੇ ਹੋ।

ਕਿੰਨਾ ਆਵੇਗਾ ਖ਼ਰਚਾ?

ਸੋਲਰ ਪੈਨਲ ਦੀ ਲਾਗਤ : ਜੇਕਰ ਤੁਸੀਂ 2 ਕਿਲੋਵਾਟ ਦਾ ਸੋਲਰ ਪੈਨਲ ਲਗਵਾ ਰਹੇ ਹੋ ਤਾਂ ਇਸ ਦੀ ਕੀਮਤ ਲਗਭਗ 1.20 ਲੱਖ ਰੁਪਏ ਹੋਵੇਗੀ। 3 ਕਿਲੋਵਾਟ ਤੱਕ ਸੂਰਜੀ ਛੱਤ ਵਾਲੇ ਪੈਨਲ ਲਗਾਉਣ ਲਈ ਸਰਕਾਰ ਤੋਂ 40 ਫ਼ੀਸਦੀ ਤੱਕ ਦੀ ਸਬਸਿਡੀ ਉਪਲੱਬਧ ਹੈ। ਅਜਿਹੀ ਸਥਿਤੀ ‘ਚ ਤੁਹਾਡੀ ਲਾਗਤ ਘੱਟ ਕੇ 72,000 ਰੁਪਏ ਰਹਿ ਜਾਵੇਗੀ ਅਤੇ ਤੁਹਾਨੂੰ ਸਰਕਾਰ ਤੋਂ 48,000 ਰੁਪਏ ਦੀ ਸਬਸਿਡੀ ਮਿਲੇਗੀ।

ਬਿਜਲੀ ਦੀ ਮੁਫ਼ਤ ਕਰੋ ਵਰਤੋਂ

ਸੋਲਰ ਪੈਨਲਾਂ ਦੀ ਉਮਰ 25 ਸਾਲ ਹੈ। ਅਜਿਹੀ ਸਥਿਤੀ ‘ਚ ਇੱਕ ਵਾਰ ‘ਚ ਇੰਨਾ ਨਿਵੇਸ਼ ਕਰਕੇ ਤੁਸੀਂ ਲੰਬੇ ਸਮੇਂ ਲਈ ਮਹਿੰਗੀ ਬਿਜਲੀ ਤੋਂ ਛੁਟਕਾਰਾ ਪਾ ਸਕਦੇ ਹੋ ਅਤੇ ਤੁਹਾਨੂੰ ਇੱਕ ਤਰ੍ਹਾਂ ਨਾਲ ਮੁਫ਼ਤ ਬਿਜਲੀ ਮਿਲੇਗੀ। ਸੋਲਰ ਰੂਫਟਾਪ ਲਗਾਉਣ ਲਈ ਤੁਸੀਂ ਇਸ ਦੀ ਅਧਿਕਾਰਤ ਵੈੱਬਸਾਈਟ https://solarrooftop.gov.in/ ‘ਤੇ ਜਾ ਕੇ ਅਰਜ਼ੀ ਦੇ ਸਕਦੇ ਹੋ।

Source link

Leave a Reply

Your email address will not be published.

Previous Story

ਫੂਡ ਸੇਫਟੀ ਅਫਸਰ ਨੇ ਸ਼ਾਹਕੋਟ ਵਿੱਚ ਦੁਕਾਨਾਂ ’ਤੇ ਮਾਰਿਆ ਛਾਪਾ

Next Story

IND vs SA: ਸੈਂਕੜਾ ਲਾਉਣ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਆਪਣੀ ਬੱਲੇਬਾਜ਼ੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Latest from Blog