ਹਵਾਈ ਸਫਰ ਕਰਨ ਵਾਲੇ ਸਾਵਧਾਨ!

24 views
9 mins read
ਹਵਾਈ ਸਫਰ ਕਰਨ ਵਾਲੇ ਸਾਵਧਾਨ!

What happens if the passenger on the plane does not turn on flight mode in the phone: ਜਦੋਂ ਵੀ ਤੁਸੀਂ ਫ਼ਲਾਈਟ ‘ਚ ਜਾਂਦੇ ਹੋ ਤਾਂ ਤੁਹਾਨੂੰ ਫ਼ੋਨ ‘ਚ ਫਲਾਈਟ ਮੋਡ ਆਨ ਕਰਨ ਲਈ ਕਿਹਾ ਜਾਂਦਾ ਹੈ। ਤੁਹਾਡਾ ਨੈੱਟਵਰਕ ਫਲਾਈ ਮੋਡ ‘ਚ ਕੰਮ ਨਹੀਂ ਕਰਦਾ ਹੈ, ਪਰ ਤੁਸੀਂ ਫ਼ੋਨ ਚਲਾ ਸਕਦੇ ਹੋ। ਕਦੇ ਸੋਚਿਆ ਹੈ ਕਿ ਫਲਾਈਟ ‘ਚ ਬੈਠਣ ਤੋਂ ਬਾਅਦ ਅਜਿਹਾ ਕਿਉਂ ਕਿਹਾ ਜਾਂਦਾ ਹੈ ਤੇ ਸੋਚੋ ਕਿ ਜੇਕਰ ਫਲਾਈਟ ‘ਚ ਬੈਠਾ ਕੋਈ ਯਾਤਰੀ ਫਲਾਈਟ ਮੋਡ ਆਨ ਨਹੀਂ ਕਰਦਾ ਤਾਂ ਕੀ ਹੋਵੇਗਾ? ਜਾਣੋ ਇਸ ਨਾਲ ਸਬੰਧਤ ਹਰੇਕ ਗੱਲ…

ਫਲਾਈਟ ਮੋਡ ਆਨ ਕਿਉਂ ਕਰਵਾਇਆ ਜਾਂਦਾ ਹੈ?

ਤੁਹਾਨੂੰ ਦੱਸਦੇ ਹਾਂ ਕਿ ਫਲਾਈਟ ‘ਚ ਫਲਾਈਟ ਮੋਡ ਆਨ ਕਿਉਂ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਤੁਸੀਂ ਖੁਦ ਸਮਝ ਜਾਓਗੇ ਕਿ ਜੇਕਰ ਫਲਾਈਟ ਮੋਡ ਆਨ ਨਹੀਂ ਹੁੰਦਾ ਤਾਂ ਕੀ ਹੋਵੇਗਾ? ਫਲਾਈਟ ਮੋਡ ਨੂੰ ਆਨ ਕਰਨ ਤੋਂ ਬਾਅਦ ਨੈਟਵਰਕ ਕੰਮ ਨਹੀਂ ਕਰਦਾ ਅਤੇ ਯਾਤਰੀਆਂ ਦਾ ਨੈਟਵਰਕ ਆਨ ਹੋਣ ‘ਤੇ ਪਾਇਲਟ ਨੂੰ ਸਿਗਨਲ ਮਿਲਣ ‘ਚ ਮੁਸ਼ਕਲ ਹੁੰਦੀ ਹੈ। ਇਸੇ ਕਰਕੇ ਫਲਾਈਟ ਮੋਡ ਆਨ ਕਰਵਾਇਆ ਜਾਂਦਾ ਹੈ।

ਜੇਕਰ ਤੁਸੀਂ ਫਲਾਈਟ ਮੋਡ ਨੂੰ ਆਨ ਨਹੀਂ ਕਰਦੇ ਹੋ ਤਾਂ ਮੁਸ਼ਕਿਲ ਹੋ ਸਕਦੀ ਹੈ। ਪਰ ਅਜਿਹਾ ਵੀ ਨਹੀਂ ਹੈ ਕਿ ਜੇਕਰ ਤੁਸੀਂ ਇਸ ਨੂੰ ਫਲਾਈਟ ਮੋਡ ‘ਤੇ ਨਹੀਂ ਰੱਖੋਗੇ ਤਾਂ ਜਹਾਜ਼ ਕਰੈਸ਼ ਹੋ ਜਾਵੇਗਾ। ਪਰ ਮੰਨਿਆ ਜਾਂਦਾ ਹੈ ਕਿ ਜੇਕਰ ਸਾਰੇ ਯਾਤਰੀ ਫ਼ੋਨ ਨੂੰ ਆਪਰੇਟ ਕਰਨਗੇ ਤਾਂ ਪਾਇਲਟ ਨੂੰ ਕੁਝ ਮੁਸ਼ਕਿਲ ਹੋ ਸਕਦੀ ਹੈ।

ਦੱਸ ਦੇਈਏ ਕਿ ਉਡਾਣ ਭਰਦੇ ਸਮੇਂ ਮੋਬਾਈਲ ਕਨੈਕਸ਼ਨ ਚਾਲੂ ਹੋਣ ਕਾਰਨ ਮੋਬਾਈਲ ਸਿਗਨਲ ਜਹਾਜ਼ ਦੀ ਸੰਚਾਰ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਪਾਇਲਟ ਨੂੰ ਮੁਸ਼ਕਲ ਹੋ ਸਕਦੀ ਹੈ। ਫਲਾਈਟ ਦੌਰਾਨ ਪਾਇਲਟ ਹਮੇਸ਼ਾ ਰਡਾਰ ਅਤੇ ਕੰਟਰੋਲ ਰੂਮ ਦੇ ਸੰਪਰਕ ‘ਚ ਰਹਿੰਦੇ ਹਨ।

ਅਜਿਹੇ ‘ਚ ਮੰਨ ਲਓ ਕਿ ਫ਼ੋਨ ਚਾਲੂ ਰਹਿੰਦਾ ਹੈ ਤਾਂ ਪਾਇਲਟ ਨੂੰ ਕੰਟਰੋਲ ਰੂਮ ਤੋਂ ਸੂਚਨਾ ਪ੍ਰਾਪਤ ਕਰਨ ‘ਚ ਮੁਸ਼ਕਲ ਆਵੇਗੀ। ਇਸ ਤੋਂ ਇਲਾਵਾ ਪਾਇਲਟ ਨੂੰ ਮਿਲਣ ਵਾਲੀ ਰੇਡੀਓ ਫ੍ਰੀਕੁਐਂਸੀ ‘ਚ ਵੀ ਰੁਕਾਵਟ ਆ ਸਕਦੀ ਹੈ। ਅਜਿਹੀ ਸਥਿਤੀ ‘ਚ ਜਦੋਂ ਵੀ ਫਲਾਈਟ ‘ਚ ਸਫ਼ਰ ਕਰਦੇ ਹੋ ਤਾਂ ਆਪਣੇ ਫ਼ੋਨ ਨੂੰ ਕੁਝ ਦੇਰ ਲਈ ਫਲਾਈਟ ਮੋਡ ‘ਤੇ ਰੱਖੋ।

Source link

Leave a Reply

Your email address will not be published.

Previous Story

Love Story: 3 बच्चों की मां रेखा को हुआ 1 साल छोटे युवक से प्रेम, कहा- पति नहीं है परमेश्वर

Next Story

ਹਾਦਸੇ ਦੇ ਦੋਸ਼ ਹੇਠ ਬੱਸ ਚਾਲਕ ਨਾਮਜ਼ਦ

Latest from Blog