ਕੇਂਦਰੀ ਮੰਤਰੀ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ

47 views
7 mins read
ਕੇਂਦਰੀ ਮੰਤਰੀ ਵੱਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ

ਪੱਤਰ ਪ੍ਰੇਰਕ

ਫਗਵਾੜਾ, 8 ਅਕਤੂਬਰ

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਹੈ ਕਿ ਸ਼ਹਿਰ ਵਾਸੀਆਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾਵੇਗਾ ਤਾਂ ਜੋ ਲੋਕ ਆਪਣੀ ਜ਼ਿੰਦਗੀ ਆਸਾਨੀ ਨਾਲ ਜੀਅ ਸਕਣ। ਅੱਜ ਇਥੇ ਨੈਸ਼ਨਲ ਹਾਈਵੇਅ ਦੇ ਚੀਫ਼ ਜਨਰਲ ਮੈਨੇਜਰ ਆਰਪੀ ਸਿੰਘ ਨਾਲ ਜੀਟੀ ਰੋਡ, ਹੁਸ਼ਿਆਰਪੁਰ ਰੋਡ, ਸਤਨਾਮਪੁਰਾ ਖੇਤਰ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਫਗਵਾੜਾ ਤੋਂ ਹੁਸ਼ਿਆਰਪੁਰ ਰੋਡ ਵਾਲੀ ਸਾਈਡ ਜਾਣ ਲਈ, ਕਾਨਵੈਂਟ ਸਕੂਲ ਦੇ ਅੱਗੋਂ ਵਿਦਿਆਰਥੀਆਂ ਲਈ ਰਸਤਾ ਦੇਣ ਲਈ ਪੁਲ ਬਣਾਉਣ ਤੇ ਪੁਲਾਂ ਦੇ ਹੇਠਾਂ ਹੋਏ ਕਬਜ਼ੇ ਖ਼ਤਮ ਕਰਨ ਤੇ ਸਤਨਾਮਪੁਰਾ ਵੱਲ ਆਉਣ-ਜਾਣ ਵਾਲੇ ਲੋਕਾਂ ਲਈ ਇੱਕ ਛੋਟੇ ਪੁਲ ਦਾ ਪ੍ਰਬੰਧ ਕਰਨ ਤੇ ਹੋਰ ਕੰਮਾਂ ਸਬੰਧੀ ਮੁਆਇਨੇ ਕੀਤੇ ਗਏ ਹਨ।

ਇਸ ਮੌਕੇ ਆਰਪੀ ਸਿੰਘ ਨੇ ਕਿਹਾ ਕਿ ਜੋ ਕੰਮ ਵੀ ਅੱਜ ਦੇਖੇ ਗਏ ਹਨ, ਉਨ੍ਹਾਂ ‘ਤੇ ਬਹੁਤ ਜਲਦੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ ਤੇ ਜੀਟੀ ਰੋਡ ‘ਤੇ ਜੋ ਬਾਰਿਸ਼ ਦੌਰਾਨ ਪਾਣੀ ਖੜ੍ਹਦਾ ਹੈ, ਇਸ ਦਾ ਵੀ ਹੱਲ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਇਨ੍ਹਾਂ ਕਾਰਜਾ ਨੂੰ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਨ੍ਹਾਂ ਕੰਮਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਮੰਡ, ਸਾਬਕਾ ਮੇਅਰ ਅਰੁਨ ਖੋਸਲਾ, ਹਰਪ੍ਰੀਤ ਸਿੰਘ ਸੋਨੂੰ, ਨਿਤਿਨ ਚੱਢਾ, ਬੱਲੂ ਵਾਲੀਆ ਸਮੇਤ ਕਈ ਆਗੂ ਸ਼ਾਮਲ ਸਨ।

ਉਥੇ ਹੀ ਅੱਜ ਸਮਾਜ ਸੇਵਕ ਹਰਪ੍ਰੀਤ ਸਿੰਘ ਸੋਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ ਭਾਜਪਾ ‘ਚ ਸ਼ਾਮਲ ਹੋਏ ਤੇ ਉਨ੍ਹਾਂ ਸੋਨੂੰ ਦਾ ਪਾਰਟੀ ‘ਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ ਹੈ।

Source link

Leave a Reply

Your email address will not be published.

Previous News

जालंधर : पार्टी के दौरान रेस्टोरेंट में डीएसपी और ज्वेलर के बेटे में खूनी झड़प, पुलिस मामला दबाने में जुटी

Next News

ਰਾਵਣ ਦੇ ਨਹੀਂ ਸਾੜੇ 10 ਸਿਰ, ਬਾਬੂ ਸਸਪੈਂਡ ਤੇ 4 ਨੂੰ ਕਾਰਨ ਦੱਸੋ ਨੋਟਿਸ