ਨਕੋਦਰ: ਪਿੰਡ ਆਲੋਵਾਲ ਦੇ ਗਾਇਕ ਨੂੰ ਮਿਲੀ ਸਨਮਾਨ ਵਿੱਚ ਕਾਰ।

23 views
7 mins read

ਬੀਤੇ ਦਿਨੀਂ ਮਿਤੀ 3 ਜੁਲਾਈ 2022 ਨੂੰ ਜਲੰਧਰ ਨਕੋਦਰ ਰੋਡ ਸਥਿਤ ਪਿੰਡ ਆਲੋਵਾਲ ਨੇ ਮਿਸ਼ਨਰੀ ਗਾਇਕ ਜੀਵਨ ਮੈਹਮੀ ਨੂੰ ਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬਹੁਜਨ ਯੋਧੇ ਐਨ ਆਰ ਆਈ ਵਲੋਂ, ਜੀਵਨ ਮੈਹਮੀ ਦੀ ਬਹੁਜਨ ਸਮਾਜ ਨੂੰ ਗਾਇਕੀ ਦੁਆਰਾ ਦਿੱਤੀ ਜਾ ਰਹੀ ਸੇਧ ਅਤੇ ਪ੍ਰੇਰਨਾ ਸਦਕਾ ਦਿੱਤਾ ਗਿਆ। ਜੀਵਨ ਮੈਹਮੀ ਨੇ ਜਦੋਂ ਤੋਂ ਗਾਇਕੀ ਦੇ ਖੇਤਰ ਵਿਚ ਪੈਰ ਰੱਖਿਆ ਸੀ ਉਦੋਂ ਤੋਂ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਅਸੂਲਾਂ ਅਤੇ ਵਿਚਾਰਾਂ ਨੂੰ ਆਪਣੇ ਗੀਤਾਂ ਰਾਹੀਂ ਉਜਾਗਰ ਕੀਤਾ। ਬਹੁਜਨ ਸਮਾਜ ਪਾਰਟੀ ਦੇ ਯੋਧਿਆਂ ਦੀਆਂ ਲਿਖਤਾਂ, ਵਿਚਾਰਾਂ ਅਤੇ ਕੁਰਬਾਨੀਆਂ ਨੂੰ ਆਪਣੇ ਗੀਤਾਂ ਰਾਹੀਂ ਪੇਸ਼ ਕਰਨਾ ਇਨ੍ਹਾਂ ਦਾ ਮਿਸ਼ਨ ਰਿਹਾ ਜਿਸ ਕਾਰਨ ਇਹ ਇੱਕ ਮਿਸ਼ਨਰੀ ਗਾਇਕ ਵੱਜੋ ਜਾਣੇ ਜਾਣ ਲੱਗੇ। ਸੈਂਕੜੇ ਗੀਤ ਰਿਕਾਰਡ ਕਰਵਾ ਚੁੱਕੇ ਜੀਵਨ ਮੇਹਮੀ ਨੇ ਫੀਡਫਰੰਟ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਬਹੁਜਨ ਯੋਧੇ ਐਨ ਆਰ ਆਈ ਦੇ ਬਹੁਤ ਧੰਨਵਾਦੀ ਨੇ ਜਿਨ੍ਹਾਂ ਨੇ ਉਸਨੂੰ ਇਹ ਸਨਮਾਨ ਬਖਸ਼ਿਆ। ਉਹਨਾਂ ਕਿਹਾ ਕਿ ਮੇਰਾ ਮਿਸ਼ਨ ਬਹੁਜਨ ਸਮਾਜ ਨੂੰ ਉੱਪਰ ਉਠਾਉਣ ਹੈ, ਆਪਣੀ ਗਾਇਕੀ ਰਾਹੀਂ ਬਹੁਜਨ ਸਮਾਜ ਅੰਦਰ ਕ੍ਰਾਂਤੀਕਾਰੀ ਚਿੰਗੀਆਰੀ ਪੈਦਾ ਕਰਨਾ ਹੈ ਜਿਹੜੀ ਆਉਣ ਵਾਲੇ ਸਮੇਂ ਵਿੱਚ ਇੱਕ ਵਿਸ਼ਾਲ ਗਵੰਡਰ ਬਣਕੇ ਸਮਾਜ ਨੂੰ ਜਾਤਾਂ ਅਤੇ ਨਸਲਾਂ ਦੇ ਭੇਦਭਾਵ ਨਾਲ ਅੱਡ ਕਰਕੇ ਖੋਖਲਾ ਕਰਨ ਵਾਲਿਆਂ ਜੜ੍ਹੋਂ ਤਬਾਹ ਕਰ ਦੇਵੇਗਾ। ਜੀਵਨ ਮੈਹਮੀ ਨੂੰ ਮਿਲੇ ਇਸ ਸਨਮਾਨ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਜੀਵਨ ਨੂੰ ਇਸ ਉਪਲਬਧੀ ਤੇ ਮੁਬਾਰਕਾਂ ਦਿੱਤੀਆਂ।

Harsh Gogi

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Leave a Reply

Your email address will not be published.

Previous Story

24 साल की इस मॉडल के एक पैर का वजन है 45 किलो, अपनी PHOTOS से लोगों को किया हैरान

Next Story

Marvel की ‘लोकी 2’ के सेट से लीक हुआ टॉम हिडलेस्टन का लुक, तस्वीरें और वीडियो हुए Viral

Latest from Blog