ਅਗਨੀਪਥ ਯੋਜਨਾ ਦੇਸ਼ ਵਿੱਚ ਅੱਗ ਲਾਉਣ ਵਾਲੀ ਯੋਜਨਾ ਸਾਬਤ ਹੋਵੇਗੀ: ਮਲਕੀਤ ਚੁੰਬਰ

87 views

ਬੀਤੇ ਦਿਨੀ ਐੱਫ ਪੀ ਐੱਮ ਸੀ ਦੇ ਕੋਆਰਡੀਨੇਟਰ ਮਲਕੀਤ ਚੁੰਬਰ ਨੇ ਫੀਡਫਰੰਟ ਨਾਲ ਅਗਨੀਪੱਥ ਯੋਜਨਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ “ਸੈਂਟਰ ਸਰਕਾਰ ਵੱਲੋਂ ਫੋਜ ਦੀ ਭਰਤੀ ਲਈ 4 ਸਾਲ ਵਾਸਤੇ ਅਗਨੀਪਥ ਯੋਜਨਾ ਦੇਸ਼ ਵਿੱਚ ਅੱਗ ਲਾਉਣ ਵਾਲੀ ਯੋਜਨਾ ਸਾਬਤ ਹੋਵੇਗੀ ਇਹ ਵਿਚਾਰ ਸਮਾਜ ਸੇਵਕ ਮਲਕੀਤ ਚੁੰਬਰ ਵੱਲੋਂ ਪ੍ਰਗਟ ਕੀਤੇ ਗਏ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਣ ਲਈ ਫੋਜ ਦੇ ਰੋਲ ਦਾ ਅਹਿਮ ਹਿੱਸਾ ਹੁੰਦਾ ਹੈ ਜਿਸ ਫੋਜ ਨੂੰ ਔਖੇ ਤੋਂ ਔਖੇ ਸਮੇਂ ਵਿੱਚ ਦੁਸ਼ਮਣ ਨਾਲ ਲੜਨ ਲਈ ਹਰ ਦਾਅ ਪੇਚ ਸਿਖਾਇਆ ਜਾਂਦਾ ਹੈ ਹਰ ਤਰ੍ਹਾਂ ਦੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਦੀ ਹੈ ਉਹ ਟਿਰੇਨਗ ਦੇ ਕੇ ਬੱਚਿਆਂ ਨੂੰ ਛੱਡ ਦੇਣਾ ਬੇਰੋਜ਼ਗਾਰ ਕਰ ਦੇਣਾ ਉਹਨਾਂ ਬੱਚਿਆਂ ਦਾ ਗਲਤ ਹੱਥਾਂ ਵਿੱਚ ਆਉਣਾ ਦੇਸ਼ ਲਈ ਖਤਰਨਾਕ ਹੋਵੇਗਾ ਕਦੀ ਇਹ ਵੀ ਸੋਚਿਆ ਏਸੀ ਕਮਰਿਆਂ ਵਿੱਚ ਬੈਠੇ ਰਾਜਨੀਤਕ ਲੋਕ ਨੇ ਇਸ ਤਰ੍ਹਾਂ ਫੈਸਲੇ ਲੈ ਕੇ ਨੋਜਵਾਨ ਪੀੜੀ ਨੂੰ ਗਲਤ ਰਸਤੇ ਪਾਉਣ ਦਾ ਕੰਮ ਕਰ ਰਹੇ ਹਨ ਜਿਹਨਾਂ ਦੀ ਚਾਰ ਸਾਲ ਬਾਅਦ ਕੋਈ ਪਿਨਸਨ ਨਹੀਂ ਹੋਵੇਗੀ ਸਰਕਾਰ ਨੂੰ ਚਾਹੀਦਾ ਦਾ ਤਾ ਇਹ ਹੈ ਕਿ ਕਿਸੇ ਵੀ ਸਿਆਸੀ ਲੀਡਰ ਦੀ ਕੋਈ ਵੀ ਪਿਨਸਨ ਨਹੀਂ ਹੋਵੇਗੀ ਨਾ ਕੋਈ ਤਨਖਾਹ ਨਾ ਹੀ ਕੋਈ ਮਾਣ ਭੱਤਾ ਨਾ ਨਾਲ ਚੱਲਣ ਗੱਡੀ ਆਪਣੇ ਖਰਚੇ ਤੇ ਕਰੋ ਕੰਮ ਫਿਰ ਪਤਾ ਲੱਗੂ ਦੇਸ਼ ਭਗਤਾਂ ਦਾ ਸਰਕਾਰ ਦਾ ਫੈਸਲਾ ਬਹੁਤ ਗਲਤ ਹੈ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ ਮੈਂ ਇਸ ਫੈਸਲੇ ਦੀ ਨਿੰਦਾ ਕਰਦਾ ਹਾਂ”

This is Authorized Journalist of The Feedfront News cum Editor in Chief of Feedfront's Punjabi Edition and he has all rights to cover, submit and shoot events, programs, conferences and news related materials.
ਇਹ ਫੀਡਫਰੰਟ ਨਿਊਜ਼ ਦੇ ਅਧਿਕਾਰਤ ਪੱਤਰਕਾਰ ਅਤੇ ਫੀਡਫ਼ਰੰਟ ਪੰਜਾਬੀ ਐਡੀਸ਼ਨ ਦੇ ਮੁੱਖ ਸੰਪਾਦਕ ਹਨ। ਇਹਨਾਂ ਕੋਲ ਸਮਾਗਮਾਂ, ਪ੍ਰੋਗਰਾਮਾਂ, ਕਾਨਫਰੰਸਾਂ ਅਤੇ ਖ਼ਬਰਾਂ ਨਾਲ ਸਬੰਧਤ ਸਮੱਗਰੀ ਨੂੰ ਕਵਰ ਕਰਨ, ਜਮ੍ਹਾਂ ਕਰਨ ਅਤੇ ਸ਼ੂਟ ਕਰਨ ਦੇ ਸਾਰੇ ਅਧਿਕਾਰ ਹਨ।

Website Readers