ਕੋਵਿਡ-19 ਫਤਹਿ ਭੱਤਾ ਬੰਦ ਕਰਨ ਅਤੇ ਹੋਰ ਭਖਦੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨਾਂ ਦੇ ਦਫਤਰ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ।

25 views
12 mins read

ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸਟੇਟ ਕਮੇਟੀ ਦੇ ਫੈਸਲੇ ਅਨੁੁਸਾਰ ਪੰਜਬ ਭਰ ਦੇ ਸਾਰੇ  ਜਿਲਿਆ ਦੇ ਸਿਵਲ ਸਰਜਨਾ ਦੇ ਦਫਤਰਾਂ ਸਾਹਮਣੇ ਦਿਤੇ ਜਾਣ ਵਾਲੇ ਰੋਸ ਧਰਨਿਆਂ ਦੀ ਕੜੀ ਅਨੁਸਾਰ ਅੱਜ ਜਿਲਾ ਜਲੰਧਰ ਦੀਆਂ ਵਰਕਰਾਂ ਨੇ ਜਿਲਾ ਪ੍ਰਧਾਨ ਗੁਰਜੀਤ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ ਜਲੰਧਰ ਦੇ ਦਫਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿਤਾ ਗਿਆ। ਇਸ ਰੋਸ ਧਰਨੇ ਨੂੰ ਜਥੇਬੰਦੀ ਦੇ ਆਗੂ ਮਨਦੀਪ ਕੌਰ ਸੰਧੂ,ਅੰਮ੍ਰਿਤਪਾਲ ਕੌਰ, ਡੀ.ਐਮ.ਐਫ ਦੇ ਆਗੂ ਹਰਿੰਦਰ ਦੁਸਾਂਝ, ਕੁਲਵਿੰਦਰ ਸਿੰਘ ਜੋਸ਼ਨ, ਗੁਰਿੰਦਰਜੀਤ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ  ਪੰਜਾਬ ਵਿੱਚ ਕਰੋਨਾ ਮਹਾਮਾਰੀ ਦੇ  ਮੁਹਿੰਮ ਪੂਰੇ ਜੋਰਾਂ ਤੇ ਚਲ ਰਹੀ ਹੈ ਜਿਸ ਵਿੱਚ ਵਰਕਰਾਂ ਪਾਸੋ ਇਸ ਮੁਹਿੰਮ ਨੂੰ ਪੂਰਾ ਕਰਨ ਲਈ ਹਰ ਤਰਾਂ ਦਾ ਕੰਮ ਲਿਆ ਜਾ ਰਿਹਾ ਹੈ ਇਸ ਦੇ ਉਲਟ ਕੇਂਦਰ ਅਤੇ ਪੰਜਾਬ ਸਰਕਾਰ ਵਰਕਰਾ ਨੂੰ ਮਿਲਣ ਵਾਲਾ ਮਿਹਨਤਾਨਾ 31 ਮਾਰਚ ਤੋਂ ਬੰਦ ਕਰਕੇ ਉਹਨਾ ਨਾਲ ਧੱਕਾ ਕਰ ਰਹੀ ਹੈ।ਆਗੂਆ ਨੇ ਇਹ ਵੀ ਦੋਸ਼ ਲਗਾਇਆ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਸੇਵਨ ਕਰਦੇ ਨੌਜਵਾਨਾ ਦਾ ਸਰਵੇਖਣ ਕਰਨ ਲਈ ਆਸ਼ਾ ਵਰਕਰਾ ਦੀਆਂ ਡਿਊਟੀਆਂ ਲਗਾਇਆ ਜਾ ਰਹੀਆ ਹਨ ਜਦਕਿ ਇਹ ਕੰਮ ਪੁਲਿਸ ਵਿਭਾਗ ਦੇ ਨਾਰਕੋਟਿਕਸ ਸੈਲ ਦਾ ਹੈ।ਜਧੇਬੰਦੀ ਦੇ ਆਗੂ ਕੂਲਜੀਤ ਕੌਰ ਖਾਲਸਾ,ਸੁਖਨਿੰਦਰ ਕੌਰ ਬੜਾ ਪਿੰਡ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵਲੋਂ ਜਥੇਬੰਦੀ ਦੇ ਤਿੱਖੇ ਸ਼ੰਘਰਸ਼ਾ ਤੋਂ ਬਾਅਦ ਵਰਕਰਾਂ ਦੇ  ਫਿਕਸ ਕੀਤੇ ਪੱਕੇ ਭੱਤੇ 2500 ਰੁ: ਨੂੰ ਦੇਣ ਵਿੱਚ  ਬੇਲੋੜੀਆਂ ਸ਼ਰਤਾਂ ਲਗਾ ਕੇ ਇਹ ਸਰਕਾਰ ਆਪਣੇ ਚੋਣ ਵਾਅਦੇ ਅਨੁਸਾਰ ਇਸ ਭੱਤੇ ਨੂੰ ਦੁੱਗਣਾ ਕਰਨ ਦੀ ਬਜਾਏ ਪਹਿਲਾਂ ਵਾਲਾ ਭੱਤਾ ਖੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਅਗਸਤ ਮਹੀਨੇ ਤੋਂ ਦਿੱਲੀ ਪੈਟਰਨ ਤੇ ਮਹਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਲਾਰੇ ਲਾਵੇ ਜਾ ਰਹੇ ਹਨ ਪਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਤੌਰ ਤੇ ਜਾਣੀਆ  ਜਾਂਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ  ਘੱਟੋ ਘੱਟ ਉਜਰਤ ਕਾਨੂੰਨ ਅਨੁਸਾਰ ਤਨਖਾਹ ਦੇਣ, ਮੈਡੀਕਲ ਬੀਮਾ, ਪੀ ਐਫ ਕੱਟਣ, ਵਰਦੀਆਂ ਦੇਣ, ਸਟੇਸ਼ਨਰੀ ਆਦਿ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਆਗੂਆ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ  24 ਜੂਨ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਧਰਨੇ ਦੌਰਾਨ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਹਰੇਬਾਜੀ ਕੀਤੀ ਗਈ। ਇਸ ਰੋਸ ਧਰਨੇ ਨੂੰ ਉਕਤ ਆਗੂਆਂ ਤੋ ਇਲਾਵਾ ਕੁਲਵਿੰਦਰ ਕੌਰ ਸੀਮਾ ,ਰਜਵਿੰਦਰ ਕੌਰ ਕੱਟ,ਅਨੀਤਾ ਥੋਪੀਆ,ਕੁਲਦੀਪ ਕੌਰ ,ਅਮਨਦੀਪ ਕੌਰ ,ਅਨੀਤਾ ,ਰਾਜ ,ਜਸਵਿੰਦਰ ਕੌਰ ,ਰਜਨੀ ਬਾਲਾ, ਪਰਮਜੀਤ ਕੌਰ ,  ਨੀਲਮ, ਨਰਿੰਦਰ  ਕੋਰ,ਮਿੰਨਾ ,ਪਰਮਜੀਤ  ,ਬਲਵਿੰਦਰ ਕੌਰ  ਆਦਿ ਹਾਜ਼ਰ ਸਨ।

Leave a Reply

Your email address will not be published.

Previous Story

REVIEW: अच्छी सी उम्मीद जगाती है वेब सीरीज ‘निर्मल पाठक की घर वापसी’

Next Story

ਗਲਤ ਨੂੰ ਗ਼ਲਤ ਕਹੋ ਕਿਸੇ ਵੀ ਪਾਰਟੀ ਦਾ ਹੋਵੇ: ਮਲਕੀਤ ਚੁੰਬਰ

Latest from Blog