ਸ਼ਿਕਾਇਤਾਂ ਤੋਂ ਅੱਕੇ ਮੁਲਾਜ਼ਮਾਂ ਨੇ ਫੂਡ ਸਪਲਾਈ ਵਿਭਾਗ ਦੇ ਸੁਪਰਡੈਂਟ ਦੀ ਕੀਤੀ ਕੁੱਟਮਾਰ
ਮੂੰਹ ‘ਤੇ ਸੁੱਟੀ ਕਾਲੀ ਸਿਆਹੀ

31 views
8 mins read

ਫੂਡ ਸਪਲਾਈ ਵਿਭਾਗ ਬਠਿੰਡਾ ਦਫਤਰ ਦੇ ਮੁਲਾਜ਼ਮਾਂ ਨੇ ਲਗਾਤਾਰ ਕੀਤੀ ਜਾਰੀ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਤੋਂ ਅੱਕ ਕੇ ਵਿਭਾਗ ਦੇ ਇਕ ਸੁਪਰਡੈਂਟ ਦੀ ਕੁੱਟਮਾਰ ਕੀਤੀ। ਇੱਕ ਮੁਲਾਜ਼ਮ ਨੇ ਉਕਤ ਸੁਪਰਡੈਂਟ ਦੇ ਮੂੰਹ ਤੇ ਕਾਲੀ ਸਿਆਹੀ ਸੁੱਟ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਲੰਬਾ ਸਮਾਂ ਬਠਿੰਡਾ ਤੇ ਫੂਡ ਸਪਲਾਈ ਵਿਭਾਗ ਵਿੱਚ ਤਾਇਨਾਤ ਰਹੇ ਸੁਪਰਡੈਂਟ ਦੀ ਕੁਝ ਸਮਾਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਬਦਲੀ ਹੋ ਗਈ ਸੀ। ਉਕਤ ਸੁਪਰਡੈਂਟ ਬਠਿੰਡਾ ਦਫਤਰ ਦੇ ਮੁਲਾਜ਼ਮਾਂ ਦੀਆਂ ਲਗਾਤਾਰ ਵਿਭਾਗ ਕੋਲ ਝੂਠੀਆਂ ਸ਼ਿਕਾਇਤਾਂ ਕਰਦਾ ਆ ਰਿਹਾ ਸੀ। ਵਿਭਾਗ ਦੇ ਮੁਲਾਜ਼ਮਾਂ ਨੇ ਕਈ ਵਾਰ ਉਸ ਨੂੰ ਝੂਠੀਆਂ ਸ਼ਿਕਾਇਤਾਂ ਕਰਨ ਤੋਂ ਰੋਕਿਆ ਪਰ ਉਹ ਫਿਰ ਵੀ ਬਾਜ਼ ਨਹੀਂ ਆਇਆ। ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮ ਉਸ ਤੋਂ ਕਾਫੀ ਤੰਗ ਆ ਚੁੱਕੇ ਸਨ । ਉਕਤ ਸੁਪਰਡੈਂਟ ਬਠਿੰਡਾ ਦੇ ਫੂਡ ਸਪਲਾਈ ਦਫ਼ਤਰ ਵਿੱਚ ਆਇਆ ਸੀ ਜਿਸ ਨੂੰ ਦੇਖ ਕੇ ਉੱਥੋਂ ਦੇ ਮੁਲਾਜ਼ਮ ਭੜਕ ਗਏ। ਮੁਲਾਜ਼ਮਾਂ ਨੇ ਉਕਤ ਸੁਪਡੈਂਟ ਦੀ ਜਿੱਥੇ ਕੁੱਟਮਾਰ ਕੀਤੀ ਉੱਥੇ ਹੀ ਉਸ ਦੇ ਮੂੰਹ ਤੇ ਕਾਲੀ ਸਿਆਹੀ ਸੁੱਟ ਦਿੱਤੀ। ਇਸ ਮਾਮਲੇ ਦੀ ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਵਿਚ ਕਾਫੀ ਚਰਚਾ ਚੱਲ ਰਹੀ ਹੈ। ਫੂਡ ਸਪਲਾਈ ਵਿਭਾਗ ਦੇ ਏਐਫ ਐਸ ਓ ਦਾ ਕਹਿਣਾ ਸੀ ਕਿ ਸੁਪਰਡੈਂਟ ਨਾਲ ਧੱਕਾ ਮੁੱਕੀ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਸਿਆਹੀ ਸੁੱਟਣ ਦੇ ਮਾਮਲੇ ਦਾ ਉਨ੍ਹਾਂ ਨੂੰ ਕੋਈ ਪਤਾ ਨਹੀਂ। ਉਕਤ ਮਾਮਲਾ ਹੁਣ ਪੁਲਸ ਦੇ ਦਰਬਾਰ ਵਿਚ ਪਹੁੰਚ ਗਿਆ ਹੈ। ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਜਸਪ੍ਰੀਤ ਸਿੰਘ ਕਾਹਲੋਂ ਦਾ ਕਹਿਣਾ ਸੀ ਕਿ ਉਹ ਅੱਜ ਮੀਟਿੰਗਾਂ ਚ ਬਿਜ਼ੀ ਸਨ ਜਿਸ ਕਾਰਨ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਜੇਕਰ ਅਜਿਹਾ ਕੀਤਾ ਗਿਆ ਹੈ ਤਾਂ ਇਹ ਮੁਲਾਜ਼ਮ ਦੀ ਗਲਤੀ ਹੈ।

Leave a Reply

Your email address will not be published.

Previous Story

ਭਾਈ ਘਨਈਆ ਜੀ ਅਸ਼ੀਰਵਾਦ ਸੋਸਾਇਟੀ ਨੇ ਟ੍ਰਾਈ ਸਾਈਕਲ ਦੇ ਰੂਪ ਵਿੱਚ ਇੱਕ ਦਿਵਿਆਂਗ ਨੂੰ ਦਿੱਤਾ ਸਹਾਰਾ

Next Story

ਨਕੋਦਰ ਹਲਕਾ ਵਿਧਾਇਕਾ ਨੇ ਕੀਤੀ ਅਚਨਚੇਤ ਪ੍ਰਾਇਮਰੀ ਸਕੂਲਾਂ ਦੀ ਚੈਕਿੰਗ

Latest from Blog